image caption:

ਅਫਗਾਨੀ ਔਰਤਾਂ ਨੂੰ ਪਰਦੇ ‘ਚ ਰਹਿਣ ਦੇ ਹੁਕਮ, ਤਾਲਿਬਾਨ ਨੇ ਲਾਏ ਪੋਸਟਰ

 ਸੱਤਾ ਵਿੱਚ ਪਰਤਣ ਤੋਂ ਬਾਅਦ ਤਾਲਿਬਾਨ ਅਫਗਾਸਿਤਾਨ ਵਿੱਚ ਖਾਸ ਕਰਕੇ ਔਰਤਾਂ ਤੇ ਕੁੜੀਆਂ ਦੀ ਆਜ਼ਾਦੀ &lsquoਤੇ ਲਗਾਤਾਰ ਪਾਬੰਦੀਆਂ ਲਾ ਰਿਹਾ ਹੈ। ਹੁਣ ਤਾਲਿਬਾਨ ਦੀ ਧਾਰਮਿਕ ਪੁਲਿਸ ਨੇ ਰਾਜਧਾਨੀ ਕਾਬੁਲ ਦੇ ਆਲੇ-ਦੁਆਲੇ ਪੋਸਟਰ ਲਗਾ ਕੇ ਅਫਗਾਨ ਦੀਆਂ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੇ ਹੁਕਮ ਦੇ ਦਿੱਤੇ ਹਨ। ਪੋਸਟਰ ਵਿੱਚ ਬੁਰਕੇ ਨਾਲ ਚਿਹਰਾ ਢਕੇ ਹੋਏ ਔਰਤ ਦੀ ਤਸਵੀਰ ਲੱਗੀ ਹੋਈ ਹੈ। ਪਰਦੇ ਵਿੱਚ ਰਹਿਣ ਦੀ ਰਵਾਇਤ ਦਾ ਹਵਾਲਾ ਦਿੰਦੇ ਹੋਏ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ &ldquoਸ਼ਰੀਆ ਕਾਨੂੰਨ ਮੁਤਾਬਕ ਮੁਸਲਿਮ ਔਰਤਾਂ ਨੂੰ ਹਿਜਾਬ ਪਹਿਨਣਾ ਚਾਹੀਦਾ ਹੈ।&rdquo
ਇਸਲਾਮੀ ਕਾਨੂੰਨ ਦੀ ਤਾਲਿਬਾਨ ਦੀ ਸਖਤ ਵਿਆਖਿਆ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਮੰਤਰਾਲੇ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਹੁਕਮਾਂ ਦੀ ਪੁਸ਼ਟੀ ਕੀਤੀ। ਮੰਤਰਾਲੇ ਦੇ ਅਧਿਕਾਰੀ ਸਾਦੇਕ ਆਕਿਫ਼ ਮੁਹਾਜਿਰ ਨੇ ਕਿਹਾ, ਕਿ ਜੇ ਕੋਈ ਇਸਦੀ ਪਾਲਣਾ ਨਹੀਂ ਕਰਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਨੂੰ ਸਜ਼ਾ ਦਿੱਤੀ ਜਾਵੇਗੀ ਜਾਂ ਕੁੱਟਿਆ ਜਾਵੇਗਾ, ਇਹ ਮੁਸਲਿਮ ਔਰਤਾਂ ਨੂੰ ਸ਼ਰੀਆ ਕਾਨੂੰਨ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਲਾਏ ਗਏ ਹਨ।

ਕਾਬੁਲ ਵਿੱਚ ਔਰਤਾਂ ਪਹਿਲਾਂ ਹੀ ਸਕਾਰਫ ਨਾਲ ਸਿਰ ਨੂੰ ਢੱਕਦੀਆਂ ਹਨ, ਹਾਲਾਂਕਿ ਕੁਝ ਮਾਮੂਲੀ ਪੱਛਮੀ ਕੱਪੜੇ ਪਹਿਨਦੀਆਂ ਹਨ। ਰਾਜਧਾਨੀ ਦੇ ਬਾਹਰ 1990 ਦੇ ਦਹਾਕੇ ਵਿੱਚ ਤਾਲਿਬਾਨ ਦੇ ਪਹਿਲੇ ਸ਼ਾਸਨ ਦੌਰਾਨ ਬੁਰਕਾ ਔਰਤਾਂ ਲਈ ਲਾਜ਼ਮੀ ਕਰ ਦਿੱਤਾ ਗਿਆ ਸੀ, ਜੋ ਉਸੇ ਤਰ੍ਹਾਂ ਰਿਹਾ।