image caption:

ਡੇਰਾ ਸੱਚਾ ਸੌਦਾ ਪ੍ਰੇਮੀਆਂ ਦਾ ਸਲਾਬਤਪੁਰਾ ਭੰਡਾਰੇ ਦੇ ਬਹਾਨੇ ‘ਸ਼ਕਤੀ ਪ੍ਰਦਰਸ਼ਨ’

 ਸਲਾਬਤਪੁਰਾ,-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਅਗਲੇ ਦਿਨ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੰਜਾਬ ਦੇ ਮੁੱਖ ਕੇਂਦਰ ਪਿੰਡ ਸਲਾਬਤਪੁਰਾ ਵਿਚ ਭੰਡਾਰਾ ਕੀਤਾ ਗਿਆ ਤਾਂ ਇਹ ਇਸ ਡੇਰੇ ਨਾਲ ਜੁੜੇ ਲੋਕਾਂ ਦਾ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਵੀ ਸਮਝਿਆ ਜਾ ਰਿਹਾ ਹੈ। ਇਹ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ, ਪਰ ਪੰਜਾਬ ਵਿਚ ਚੋਣ ਜ਼ਾਬਤਾ ਲੱਗਣ ਤੋਂ ਅਗਲੇ ਦਿਨ ਹੋਣ ਕਾਰਨ ਇਹ ਸ਼ਕਤੀ ਪ੍ਰਦਰਸ਼ਨ ਬਣ ਗਿਆ ਹੈ। ਇਸ ਸਮਾਗਮ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਨੇਤਾ ਵੀ ਪਹੁੰਚੇ ਹੋਏ ਸਨ ਅਤੇ ਉਹ ਓਥੇਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਵਿੱਚ ਪੂਰੀ ਤਰ੍ਹਾਂ ਇੱਕ-ਮਿੱਕ ਸਨ।
ਵਰਨਣ ਯੋਗ ਹੈ ਕਿ ਇਸ ਸਮਾਗਮ ਵਿਚ ਸਿਆਸੀ ਲੋਕਾਂ ਦੀ ਹਾਜ਼ਰੀ ਨਾਲਆਸਕੀਤੀ ਜਾਂਦੀ ਸੀ ਕਿ ਡੇਰੇ ਵੱਲੋਂ ਚੋਣਾਂ ਬਾਰੇ ਕਿਸੇ ਪਾਰਟੀ ਦਾ ਸਾਥ ਦੇਣ ਦਾ ਐਲਾਨ ਹੋ ਜਾਵੇਗਾ, ਪਰ ਏਦਾਂ ਨਹੀਂ ਹੋਇਆ। ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਮ ਸਿੰਘ ਨੇ ਸੰਗਤ ਨੂੰ ਡੇਰੇ ਦੇ ਬੁਰੇ ਸਮੇਂ ਵਿੱਚ ਸਾਥ ਦੇਣ ਵਾਲਿਆਂ ਨਾਲ ਚੱਲਣ ਦੀ ਗੱਲ ਕਹੀ, ਪਰ ਕਿਸੇਪਾਰਟੀ ਜਾਂ ਕਿਸੇ ਸਿਆਸੀ ਲੀਡਰ ਦਾ ਨਾਂ ਨਹੀਂ ਲਿਆਤੇ ਸਿਰਫ ਇਹ ਕਿਹਾ ਕਿ ਅਸੀਂ ਦੇਖਣਾ ਹੈ ਕਿ ਕੌਣ ਸਾਡੇ ਨਾਲ ਹਨ ਤੇ ਕੌਣ ਖ਼ਿਲਾਫ਼, ਜੋ ਡੇਰੇ ਦਾ ਨਾਂ ਸਹੀ ਢੰਗ ਨਾਲ ਨਹੀਂ ਲੈਂਦਾ, ਉਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।