image caption:

ਬਸਪਾ 21 ਨੂੰ ਮੁੜ ਜਾਰੀ ਕਰੇਗੀ ਉਮੀਦਵਾਰਾਂ ਦੀ ਸੂਚੀ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਦੇ 20 ਉਮੀਦਵਾਰਾਂ ਦੀ ਸੂਚੀ 21 ਜਨਵਰੀ ਨੂੰ ਫਿਰ ਤੋਂ ਜਾਰੀ ਹੋਵੇਗੀ। ਹਾਲਾਂਕਿ ਪਾਰਟੀ ਨੇ ਜ਼ਿਆਦਾਤਰ ਸੀਟਾਂ &rsquoਤੇ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤੇ ਹਨ। ਪੰਫਲੇਟ ਤੇ ਬੈਨਰਾਂ &rsquoਤੇ ਉਨ੍ਹਾਂ ਦੀਆਂ ਤਸਵੀਰਾਂ ਛਪ ਚੁੱਕੀਆਂ ਹਨ ਅਤੇ ਉਹ ਬਤੌਰ ਉਮੀਦਵਾਰ ਪ੍ਰਚਾਰ ਵੀ ਕਰ ਰਹੇ ਹਨ। ਇਸ ਦੇ ਬਾਵਜੂਦ ਪਾਰਟੀ ਉਮੀਦਵਾਰਾਂ ਵਿਚ ਬਦਲਾਅ ਕਰ ਸਕਦੀ ਹੈ।

ਬਸਪਾ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਅਧਿਕਾਰਤ ਤੌਰ &rsquoਤੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਸਾਰੇ 20 ਉਮੀਦਵਾਰਾਂ ਦੀ ਸੂਚੀ 21 ਜਨਵਰੀ ਨੂੰ ਜਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਲੜੀਆਂ ਜਾ ਰਹੀਆਂ ਹਨ। ਗੱਠਜੋੜ &rsquoਚ ਬਸਪਾ 20 ਸੀਟਾਂ &rsquoਤੇ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ। ਹਾਲਾਂਕਿ ਬਸਪਾ ਵੱਲੋਂ ਜਿਨ੍ਹਾਂ ਸੀਟਾਂ ਉੱਪਰ ਚੋਣ ਲੜੇ ਜਾਣ ਦਾ ਐਲਾਨ ਹੋ ਰਿਹਾ ਸੀ, ਉਨ੍ਹਾਂ ਨੂੰ ਲੈ ਕੇ ਬਸਪਾ ਦੇ ਅੰਦਰ ਵੀ ਵਿਰੋਧ ਪੈਦਾ ਹੋਇਆ ਸੀ। ਦੋਸ਼ ਇਹ ਲਗਾਇਆ ਜਾ ਰਿਹਾ ਸੀ ਕਿ ਗੱਠਜੋੜ ਤਹਿਤ ਬਸਪਾ ਵੱਲੋਂ ਉਨ੍ਹਾਂ ਸੀਟਾਂ &rsquoਤੇ ਚੋਣਾਂ ਹੀ ਨਹੀਂ ਲੜੀਆਂ ਜਾ ਰਹੀਆਂ ਜਿੱਥੇ ਬਸਪਾ ਦਾ ਆਧਾਰ ਹੈ ਅਤੇ ਜਿੱਤ ਦੀ ਸੰਭਾਵਨਾ ਹੈ। ਇਸੇ ਵਿਰੋਧ ਦੇ ਚੱਲਦਿਆਂ ਕੁਝ ਟਕਸਾਲੀ ਸੀਨੀਅਰ ਨੇਤਾ ਪਾਰਟੀ ਨੂੰ ਛੱਡ ਕੇ ਕਾਂਗਸ ਤੇ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ।