image caption:

ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਹੱਲ ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਸੰਭਵ : ਰਾਮਦੇਵ

 ਦੇਹਰਾਦੂਨ: ਪਤੰਜਲੀ ਯੋਗ ਅਤੇ ਆਯੁਰਵੈਦਿਕ ਅਦਾਰੇ ਦੇ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਹੱਲ ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਸੰਭਵ ਹੈ। ਉਨ੍ਹਾਂ ਐਤਵਾਰ ਐਲਾਨ ਕੀਤਾ ਕਿ ਦੇਸ਼ ਦੇ ਸਭ ਪਤੰਜਲੀ ਚਿਕਿਤਸਾ ਕੇਂਦਰਾਂ &rsquoਤੇ ਸੋਮਵਾਰ ਤੋਂ ਕੋਰੋਨਿਲ ਕਿੱਟ &rsquoਤੇ 25 ਫ਼ੀਸਦੀ ਦੀ ਛੋਟ ਮਿਲੇਗੀ। ਇਹ ਸਹੂਲਤ ਪਤੰਜਲੀ ਆਰਡਰ-ਮੀ ਐਪ ਰਾਹੀਂ ਸਿੱਧਾ ਆਰਡਰ ਦੇਣ &rsquoਤੇ ਵੀ ਉਪਲਬਧ ਹੋਵੇਗੀ।

ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਨੂੰ ਕੋਰੋਨਾ ਨਾਲ ਜੂਝਦਿਆਂ 2 ਸਾਲ ਹੋ ਗਏ ਹਨ ਪਰ ਪੂਰਾ ਮੈਡੀਕਲ ਸਿਸਟਮ ਅਤੇ ਇੰਡਸਟਰੀ ਮਿਲ ਕੇ ਵੀ ਅਜੇ ਤੱਕ ਕੋਰੋਨਾ ਦੀ ਦਵਾਈ ਨਹੀਂ ਬਣਾ ਸਕੀ। ਵੈਕਸੀਨ ਜ਼ਰੂਰ ਬਣਾਈ ਗਈ ਹੈ ਪਰ ਇਹ ਕੋਰੋਨਾ ਦਾ ਇਲਾਜ ਨਹੀਂ, ਬਚਾਅ ਹੈ। ਕੋਰੋਨਿਲ, ਸ਼ਵਾਸਾਰੀ, ਅਣੁਤੇਲ, ਗਿਲੋਯ ਘਨਵਟੀ, ਚਵਨਪ੍ਰਾਸ਼, ਦਿਵਿਆਪੇਯ ਅਤੇ ਅਸ਼ਵਗੰਧਾ ਆਦਿ &rsquoਤੇ ਅਸੀਂ 30 ਤੋਂ ਵਧ ਵਾਰ ਵੱਡੀ ਰਿਸਰਚ ਕੀਤੀ ਹੈ। ਸਵਾਮੀ ਰਾਮਦੇਵ ਨੇ ਕਿਹਾ ਕਿ ਸਾਡੀ ਇਸ ਮੁਹਿੰਮ ਤੋਂ ਭਾਵੇਂ ਸਵਾਰਥ ਅਤੇ ਹੰਕਾਰ ਨਾਲ ਭਰੇ ਕੁਝ ਮੈਡੀਕਲ ਮਾਫ਼ੀਆ ਨੂੰ ਇਤਰਾਜ਼ ਹੋ ਸਕਦਾ ਹੈ ਪਰ ਦੇਸ਼ ਦੇ ਕਰੋੜਾਂ ਲੋਕਾਂ ਨੇ ਸਾਡੇ ਕੰਮ, ਖੋਜ ਅਤੇ ਸੇਵਾਵਾਂ ਤੋਂ ਲਾਭ ਉਠਾਇਆ ਹੈ ਅਤੇ ਸ਼ਲਾਘਾ ਕੀਤੀ ਹੈ।