image caption:

ਟਰੰਪ ਨੂੰ ਮਾਰਨ ਅਤੇ ਅਗਵਾ ਕਰਨ ਦੀ ਧਮਕੀ ਦੇਣ ਵਾਲਾ ਬਜ਼ੁਰਗ ਗ੍ਰਿਫਤਾਰ

 ਵਾਸ਼ਿੰਗਟਨ- ਅਮਰੀਕੀ ਖੁਫੀਆ ਏਜੰਸੀ ਨੇ ਸੋਮਵਾਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਨਿਊਯਾਰਕ ਵਿਚ ਇੱਕ 72 ਸਾਲਾ ਵਿਅਕਤੀ ਗ੍ਰਿਫਤਾਰ ਕੀਤਾ ਹੈ। ਨਿਊਯਾਰਕ ਦੇ ਬਰੁਕਲਿਨ ਵਿਚ ਸਰਕਾਰੀ ਵਕੀਲਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਥੌਮਸ ਮੇਲਨਿਕ ਨਾਂ ਦੇ ਸ਼ਖ਼ਸ ਨੇ ਜਾਣ ਬੁੱਝ ਕੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਮਾਰਨ, ਅਗਵਾ ਕਰਨ ਅਤੇ ਸਰੀਰਿਕ ਚੋਟ ਪਹੁੰਚਾਉਣ ਦੀ ਧਮਕੀ ਦਿੱਤੀ ਹੈ। ਥੌਮਸ ਨੇ ਜੁਲਾਈ 2020 ਵਿਚ ਇੱਕ ਇੰਟਰਵਿਊ ਦੌਰਾਨ ਯੂਐਸ ਕੈਪਿਟਲ ਪੁਲਿਸ ਨੂੰ ਦੱਸਿਆ ਕਿ ਜੇਕਰ ਟਰੰਪ 2020 ਦੀ ਚੋਣ ਹਾਰ ਜਾਂਦੇ ਹਨ ਅਤੇ ਅਹੁਦਾ ਛੱਡਣ ਤੋਂ ਇਨਕਾਰ ਕਰਦੇ ਹਨ ਤਾਂ ਉਹ ਉਨ੍ਹਾਂ &rsquoਤੇ ਹਥਿਆਰ ਨਾਲ ਹਮਲਾ ਕਰ ਦੇਵੇਗਾ।
ਥੌਮਸ &rsquoਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਜਨਵਰੀ ਵਿਚ ਲੌਂਗ ਆਈਲੈਂਡ, ਨਿਊਯਾਰਕ ਵਿਚ ਖੁਫੀਆ ਏਜੰਸੀ ਦੇ ਦਫ਼ਤਰ ਵਿਚ ਦੋ ਵਾਇਸ ਮੇਲ ਸੰਦੇਸ਼ ਛੱਡੇ ਸੀ ਜਿਸ ਵਿਚ ਉਸ ਨੇ ਟਰੰਪ ਦੇ ਨਾਲ ਨਾਲ ਕਾਂਗਰਸ ਦੇ 12 ਅਣਪਛਾਤੇ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।