image caption:

ਰਾਮਪੁਰਾ 'ਚ ਕਾਂਗਰਸ ਤੇ ਆਪ ਨੂੰ ਛੱਡ ਕੇ 29 ਪਰਿਵਾਰ ਅਕਾਲੀ ਦਲ 'ਚ ਸ਼ਾਮਲ

 ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡੇ ਝਟਕੇ ਲੱਗ ਰਹੇ ਹਨ l ਪਿਛਲੇ 2 ਦਿਨਾਂ ਵਿੱਚ ਕਾਂਗਰਸ ਅਤੇ ਆਪ ਨਾਲ ਸੰਬੰਧਤ ਤਕਰੀਬਨ 140 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏl ਰਾਮਪੁਰਾ ਸ਼ਹਿਰ ਵਿੱਚ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ 29 ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ l

ਸਾਬਕਾ ਵਜ਼ੀਰ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਸੱਤਪਾਲ, ਵਿੱਕੀ, ਸੋਨੂ' ਜਗਰੂਪ, ਰਾਜੂ, ਗੋਵਿੰਦਾ, ਰਵੀ ਕੁਮਾਰ' ਟੋਨੀ' ਜੱਸੀ' ਅਸ਼ੋਕ ਕੁਮਾਰ, ਅਜੇ ਕੁਮਾਰ' ਬਚਿੱਤਰ ਸਿੰਘ, ਆਕਾਸ਼' ਸੋਨੂ ਕੁਮਾਰ' ਅਜੇ ਕੁਮਾਰ' ਕੈਲਾਸ਼ੋ' ਚਰਨਜੀਤ' ਮਨਪ੍ਰੀਤ ਕੌਰ' ਗਗਨਦੀਪ ਕੌਰ, ਮੂਰਤੀ ਦੇਵੀ, ਨੈਣਾਂ' ਪ੍ਰੀਤਕੌਰ' ਬਬਲੀ ਰਾਣੀ' ਮਨਪ੍ਰੀਤ ਕੌਰ, ਬੇਬੀ ਰਾਣੀ, ਕਰਮਜੀਤ ਕੌਰ' ਅਤੇ ਪਰਮਜੀਤ ਕੌਰ ਦੇ ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ l

ਮਲੂਕਾ ਨੇ ਕਿਹਾ ਕਿ ਲੋਕ ਵਿਰੋਧੀ ਫ਼ੈਸਲੇ ਹੀ ਕਾਂਗਰਸ ਦਾ ਇਤਿਹਾਸ ਰਿਹਾ ਹੈ l ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੇ ਮੰਤਰੀ ਸੱਤਾ ਸੁੱਖ ਭੋਗਣ ਅਤੇ ਆਪਣੇ ਘਰ ਭਰਨ ਤਕ ਸੀਮਤ ਰਹੇ l ਸੂਬੇ ਦੇ ਅਸਲ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੱਲ ਹੋਏ ਹਨ l ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ l