image caption:

ਦਿੱਲੀ ਵਿਚ ਨਹੀਂ ਲੱਗੇਗਾ ਲਾਕਡਾਊਨ, ਹਰ ਸਥਿਤੀ ਨਾਲ ਲੜਣ ਲਈ ਹਾਂ ਤਿਆਰ : ਕੇਜਰੀਵਾਲ

 ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਲਾਕਡਾਊਨ ਨਹੀਂ ਲਗਾਉਣਗੇ ਅਤੇ ਉਨ੍ਹਾਂ ਦੀ ਸਰਕਾਰ ਕੋਰੋਨਾ ਦੀ ਹਰ ਸਥਿਤੀ ਨਾਲ ਲੜਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕੇਜਰੀਵਾਲ ਨੇ ਸਿਹਤ ਮੰਤਰੀ ਸਤੇਂਦਰ ਜੈਨ  ਦੇ ਨਾਲ ਮੰਗਲਵਾਰ ਨੂੰ ਲੋਕ ਨਾਰਾਇਣ ਜੈ ਪ੍ਰਕਾਸ਼ (ਐੱਲ.ਐੱਨ.ਜੇ.ਪੀ.) ਹਸਪਤਾਲ ਦਾ ਦੌਰਾ ਕਰਕੇ ਕੋਰੋਨਾ ਸਬੰਧਿਤ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮੁੱਖ ਮੰਤਰੀ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਲਾਕਡਾਉਨ ਨਹੀਂ ਲਗਾਵਾਂਗੇ। ਆਪ ਦੀ ਸਰਕਾਰ ਕੋਰੋਨਾ ਦੀ ਹਰ ਸਥਿਤੀ ਨਾਲ ਲੜਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜੇਕਰ ਲੋੜ ਪਵੇਗੀ, ਤਾਂ ਅਸੀਂ 37 ਹਜ਼ਾਰ ਬੈੱਡ ਤੱਕ ਤਿਆਰ ਕਰਕੇ 10 ਤੋਂ 11 ਹਜ਼ਾਰ ਆਈ.ਸੀ.ਯੂ. ਬੈੱਡ ਤਿਆਰ ਕਰ ਸਕਦੇ ਹਨ। ਚੰਗੀ ਗੱਲ ਹੈ ਕਿ ਇਸ ਲਹਿਰ ਵਿਚ ਹਸਪਤਾਲਾਂ ਵਿਚ ਆਉਣ ਵਾਲੇ ਕੋਰੋਨਾ ਮਰੀਜ਼ ਬਹੁਤ ਘੱਟ ਹਨ ਪਰ ਫਿਰ ਵੀ ਵਾਇਰਸ ਤੋਂ ਬਚਣ ਅਤੇ ਆਪਣਾ ਧਿਆਨ ਰੱਖਣ।