image caption:

ਟਾਟਾ ਗਰੁੱਪ ਹੋਵੇਗਾ ਆਈ.ਪੀ.ਐੱਲ. ਦਾ ਨਵਾਂ ਟਾਈਟਲ ਸਪਾਂਸਰ

 ਨਵੀਂ ਦਿੱਲੀ: ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਵੀਵੋ ਹੁਣ ਆਈ.ਪੀ.ਐੱਲ ਦੀ ਟਾਈਟਲ ਸਪਾਂਸਰ  ਨਹੀਂ ਰਹੇਗੀ। ਉਸ ਦੀ ਥਾਂ ਟਾਟਾ ਗਰੁੱਪ   ਨੂੰ ਆਈ.ਪੀ.ਐੱਲ.  ਦਾ ਨਵਾਂ ਟਾਈਟਲ ਸਪਾਂਸਰ  ਬਣਾਇਆ ਗਿਆ ਹੈ। ਇਸ ਸਾਲ ਯਾਨੀ 2022 ਤੋਂ ਟੂਰਨਾਮੈਂਟ  ਹੁਣ ਟਾਟਾ ਆਈ.ਪੀ.ਐੱਲ.  ਦੇ ਨਾਂ ਨਾਲ ਜਾਣਿਆ ਜਾਵੇਗਾ। ਪਿਛਲੇ ਸਾਲ ਚੀਨ ਅਤੇ ਭਾਰਤ ਵਿਚ ਤਣਾਅ ਵਿਚਾਲੇ ਵੀਵੋ ਤੋਂ ਟਾੀਟਲ ਰਾਈਟਸ  ਟਰਾਂਸਫਰ ਨਹੀਂ ਹੋ ਸਕਿਆ ਸੀ। ਆਈ.ਪੀ.ਐੱਲ. ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਨਿਊਜ਼ ਏਜੰਸੀ ਪੀ.ਟੀ.ਆਈ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਮੰਗਲਵਾਰ ਨੂੰ ਆਈ.ਪੀ.ਐੱਲ. ਗਵਰਨਿੰਗ ਕੌਂਸਲ  ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ।