image caption:

ਓਮੀਕ੍ਰੋਨ ਵੇਰੀਐਂਟ ਦਾ ਸਾਹਮਣਾ ਕਰਨ ਨੂੰ ਆ ਰਹੀ ਨਵੀਂ ਵੈਕਸੀਨ

 ਨਿਊਯਾਰਕ- ਫਾਈਜ਼ਰ ਇੰਕ ਨੇ ਚੀਫ ਐਕਜੀਕਿਊਟੀਵ ਅਲਬਰਟ ਬਰਲਾ  ਨੇ ਸੋਮਵਾਰ ਨੂੰ ਕਿਹਾ ਕਿ ਦੋਬਾਰਾ ਤੋਂ ਡਿਜ਼ਾਇਨ ਕੀਤੇ ਗਏ ਕੋਰੋਨਾ ਵੈਕਸੀਨ 'ਤੇ ਕੰਮ ਹੋ ਰਿਹਾ ਹੈ। ਜੋ ਵਿਸ਼ੇਸ਼ ਕਰ ਕੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਸੰਕ੍ਰਮਣ ਨੂੰ ਰੋਕਣ ਦੇ ਮਕਸਦ ਨਾਲ ਬਣਾਇਆ ਜਾ ਰਿਹਾ ਹੈ। ਜੇਪੀ ਮੋਗਰਨ ਹੈਲਥਕੇਅਰ ਕਨਫਰੰਸ 'ਚ ਬਰਲਾ ਨੇ ਦੱਸਿਆ ਕਿ ਫਾਈਜਰ ਤੇ ਪਾਰਟਨਰ ਬਾਓਐਨਟੇਕ SE ਦੋਵੇਂ ਮਿਲ ਕੇ ਇਸ ਨਵੀਂ ਵੈਕਸੀਨ 'ਤੇ ਕੰਮ ਕਰ ਰਹੇ ਹਨ। ਨਾਲ ਹੀ ਪਹਿਲੀ ਵਾਲੀਆਂ ਦੋਵੇਂ ਵੈਕਸੀਨ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਇਸ ਨਵੀਂ ਵੈਕਸੀਨ ਦੇ ਅਪ੍ਰੂਵਲ ਲਈ ਜਲਦ ਹੀ ਤਿਆਰ ਹੋ ਜਾਵੇਗੀ ਤੇ ਮਾਰਚ ਤਕ ਇਸ ਦਾ ਪ੍ਰੋਡਕਸ਼ਨ ਵੀ ਸ਼ੁਰੂ ਹੋ ਜਾਵੇਗਾ।
ਅਮਰੀਕਾ ਦੀ ਜਾਨਸ ਹਾਪਕਿੰਨਜ਼ ਯੂਨੀਵਰਸਿਟੀ ਮੁਤਾਬਕ ਹਾਲੇ ਗਲੋਬਲ ਸੰਕ੍ਰਮਣ ਦੇ ਕੁੱਲ 306,911,004 ਮਾਮਲੇ ਹੈ ਤੇ ਹੁਣ ਤਕ 5,488,373 ਸੰਕ੍ਰਿਮਤਾਂ ਦੀ ਮੌਤ ਹੋ ਚੁੱਕੀ ਹੈ।