image caption:

ਡਾਕਟਰਾਂ ਨੇ ਪਹਿਲੀ ਵਾਰ ਇਨਸਾਨ ਦੇ ਸਰੀਰ ‘ਚ ਲਗਾਇਆ ਸੂਰ ਦਾ ਦਿਲ

ਵਾਸ਼ਿੰਗਟਨ : ਅਮਰੀਕਾ ਵਿੱਚ ਡਾਕਟਰਾਂ ਨੇ ਇਨਸਾਨ ਦੇ ਸਰੀਰ ਵਿੱਚ ਸੂਰ ਦਾ ਦਿਲ ਟਰਾਂਸਪਲਾਂਟ ਕਰਕੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਹੈ। ਸਰਜਨਾਂ ਨੇ ਇੱਕ ਜੈਨੇਟਿਕ ਤੌਰ &lsquoਤੇ ਮਾਡੀਫਾਈ ਸੂਰ ਦੇ ਦਿਲ ਨੂੰ 57 ਸਾਲਾ ਵਿਅਕਤੀ ਵਿੱਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ।

ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸਕੂਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਇਤਿਹਾਸਕ ਟਰਾਂਸਪਲਾਂਟ ਸ਼ੁੱਕਰਵਾਰ ਨੂੰ ਕੀਤਾ ਗਿਆ। ਹਾਲਾਂਕਿ ਇਸ ਟਰਾਂਸਪਲਾਂਟ ਤੋਂ ਬਾਅਦ ਵੀ ਮਰੀਜ਼ ਦੀ ਬੀਮਾਰੀ ਦਾ ਇਲਾਜ ਫਿਲਹਾਲ ਤੈਅ ਨਹੀਂ ਹੈ। ਪਰ ਇਸ ਸਰਜਰੀ ਨੂੰ ਜਾਨਵਰਾਂ ਤੋਂ ਇਨਸਾਨਾਂ ਵਿਚ ਟਰਾਂਸਪਲਾਂਟ ਕਰਨ ਦੇ ਸਬੰਧ ਵਿਚ ਇਕ ਮੀਲ ਪੱਥਰ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਹੈ।
ਰਿਪੋਰਟਾਂ ਮੁਤਾਬਕ ਡੇਵਿਡ ਬੇਨੇਟ ਨਾਂ ਦੇ ਮਰੀਜ਼ ਵਿੱਚ ਕਈ ਗੰਭੀਰ ਬਿਮਾਰੀਆਂ ਅਤੇ ਖ਼ਰਾਬ ਸਿਹਤ ਕਾਰਨ ਮਨੁੱਖੀ ਦਿਲ ਦਾ ਟਰਾਂਸਪਲਾਂਟ ਨਹੀਂ ਹੋ ਸਕਿਆ। ਇਸ ਲਈ ਸੂਰ ਦਾ ਦਿਲ ਲਾਇਆ ਗਿਆ ਸੀ। ਇਸ ਗੱਲ &lsquoਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਸੂਰ ਦਾ ਦਿਲ ਉਸ ਦੇ ਸਰੀਰ &lsquoਚ ਕਿਵੇਂ ਕੰਮ ਕਰ ਰਿਹਾ ਹੈ।