image caption:

ਜਰਖੜ ਹਾਕੀ ਅਕੈਡਮੀ ਨੇ ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ਜਰਖੜ ਅਕੈਡਮੀ ਹਾਕੀ ਅਤੇ ਮੁੱਕੇਬਾਜ਼ੀ ਦੇ ਬੱਚਿਆਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ- ਜਗਰੂਪ ਸਿੰਘ ਜਰਖੜ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਪੰਜਾਬ ਖੇਡ ਵਿਭਾਗ ਵੱਲੋਂ ਬੱਚਿਆਂ ਨੂੰ ਤਿੰਨ ਹਜ਼ਾਰ ਦੀ ਲਾਗਤ ਵਾਲੀ ਪ੍ਰਦਾਨ ਕੀਤੇ ਗਈ ਸਪੋਰਟਸ ਕਿੱਟ ਅੱਜ ਜਰਖੜ ਖੇਡ ਸਟੇਡੀਅਮ ਵਿਖੇ ਅਕੈਡਮੀ ਦੇ ਹਾਕੀ ਖਿਡਾਰੀਆਂ ਨੂੰ
ਦਿੱਤੀ ਗਈ ਹੈ। ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਪੰਜਾਬ ਖੇਡ ਵਿਭਾਗ ਨੇ ਜਰਖੜ ਹਾਕੀ ਅਕੈਡਮੀ ਦੇ 40 ਦੇ ਕਰੀਬ ਬੱਚਿਆਂ ਲੇ ਸਪੋਰਟਸ ਕਿੱਟਾਂ ਭੇਜੀਆਂ ਹਨ । ਜਿਨ੍ਹਾਂ ਦੀ ਕੀਮਤ ਲਗਪਗ ਸਵਾ ਲੱਖ ਦੇ ਕਰੀਬ ਹੈ ਅੱਜ ਸਾਰੇ
ਬੱਚਿਆਂ ਨੂੰ ਸਪੋਰਟਸ ਕਿੱਟਾਂ ਜਿਸ ਵਿੱਚ ਟਰੈਕ ਸੂਟ ,ਟੀਸ਼ਰਟਸ ਬੂਟਸ ਅਤੇ ਹੋਰ ਸਾਮਾਨ ਖੇਡ ਵਿਭਾਗ ਵੱਲੋਂ ਦਿੱਤਾ ਗਿਆ ਪ੍ਰਦਾਨ ਕਰ ਦਿੱਤੀ ਗਈ ਹੈ । ਇਸ ਬਦਲੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਦਾ ਧੰਨਵਾਦ ਵੀ ਕੀਤਾ। ਜਗਰੂਪ ਸਿੰਘ ਜਰਖੜ
ਨੇ ਦੱਸਿਆ ਕਿ ਜਰਖੜ ਹਾਕੀ ਅਕੈਡਮੀ ਜਿਸ ਵਿੱਚ ਹਾਕੀ ਤੋਂ ਇਲਾਵਾ 50 ਦੇ ਕਰੀਬ ਮੁੱਕੇਬਾਜ਼ ਨਾਲ ਸਬੰਧਤ ਖਿਡਾਰੀ ਵੀ ਟਰੇਨਿੰਗ ਲੈ ਰਹੇ ਹਨ ਉਨ੍ਹਾਂ ਸਾਰੇ ਬੱਚਿਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਜਰਖੜ ਅਕੈਡਮੀ ਵਚਨਬੱਧ ਹੈ ਉਨ੍ਹਾਂ ਦੱਸਿਆ ਕਿ ਇਕ ਹਫ਼ਤਾ
ਪਹਿਲਾਂ ਮੁੱਕੇਬਾਜ਼ੀ ਨਾਲ ਸਬੰਧਤ ਸਾਰੇ ਖਿਡਾਰੀਆਂ ਪੰਜਾਬ ਫਾਊਂਡੇਸ਼ਨ ਨੇ ਟਰੈਕ ਸੂਟ ਦਿੱਤੇ ਗਏ ਹਨ। ਇਸੇ ਤਰ੍ਹਾਂ ਜੋ ਬੱਚੇ ਹੋਰ ਰਹਿੰਦੇ ਹਨ ਉਨ੍ਹਾਂ ਨੂੰ ਖੇਡਾਂ ਨਾਲ ਸਬੰਧਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਜਰਖੜ ਖੇਡ ਸਟੇਡੀਅਮ ਵਿਖੇ ਪੈਦਾ
ਹੋਇਆ ਖੇਡ ਸੱਭਿਆਚਾਰ ਇਕ ਆਪਣੀ ਨਿਵੇਕਲੀ ਹੀ ਤਸਵੀਰ ਪੇਸ਼ ਕਰ ਰਿਹਾ ਹੈ ਹਰ ਰੋਜ਼ ਦੇ 150 ਕਰੀਬ ਇਲਾਕੇ ਦੇ ਪੰਜ ਸੱਤ ਪਿੰਡਾਂ ਦੇ ਉਭਰਦੇ ਖਿਡਾਰੀ ਅਤੇ ਬੱਚੇ ਹਾਕੀ ਅਤੇ ਮੁੱਕੇਬਾਜ਼ੀ ਦੀ ਟ੍ਰੇਨਿੰਗ ਲੈਂਦੇ ਹਨ । ਇਸ ਮੌਕੇ ਅੱਜ ਪਿੰਡ ਦੇ ਪਤਵੰਤਿਆਂ ਨੇ
ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਜਿਨ੍ਹਾਂ ਵਿੱਚ ਕੋਚ ਗੁਰਸਤਿੰਦਰ ਸਿੰਘ ਪਰਗਟ ,ਕੋਚ ਗੁਰਤੇਜ ਸਿੰਘ ਬੋਹੜਾਹਾਈ ,ਰਾਜਵੰਤ ਸਿੰਘ ਭੂਪੀ, ਸਾਹਿਬਜੀਤ ਸਿੰਘ ਸਾਬੀ ,ਪਰਵੀਰ ਸਿੰਘ, ਰਵਿੰਦਰ ਸਿੰਘ ਕਾਲਾ ਘਵੱਦੀ, ਗੁਰਦੀਪ ਸਿੰਘ ਜਰਖੜ੍, ਗੁਲਜਾਰਾ ਸਿੰਘ ਜਰਖੜ,
ਅਮਰੀਕ ਸਿੰਘ, ਬੂਟਾ ਸਿੰਘ , ਪਾਲ ਸਿੰਘ ,ਚਮਕੌਰ ਸਿੰਘ , ਤੇਜੀ ਜੱਸੜ ,ਜਤਿੰਦਰ ਸਿੰਘ ਗਰੇਵਾਲ ਦੁਲੇਅ, ਲੱਕੀ ਘਵੱਦੀ , ਸਵਰਨ ਸਿੰਘ ਘਵੱਦੀ ਗੁਰਿੰਦਰ ਸਿੰਘ ਗੁਰੀ ,ਲਵਜੀਤ ਸਿੰਘ , ਰਘਬੀਰ ਸਿੰਘ ਡੰਗੋਰਾ ,ਪਵਨਦੀਪ ਸਿੰਘ ਡੰਗੋਰਾ ,ਬਾਬਾ ਰੁਲਦਾ ਸਿੰਘ,
ਰਾਜਿੰਦਰ ਸਿੰਘ ਜਰਖੜ ,ਦਲਬੀਰ ਸਿੰਘ ਜਰਖੜ ,ਲਖਬੀਰ ਸਿੰਘ ਜਰਖੜ ਆਦਿ ਹੋਰ ਇਲਾਕੇ ਦੀਆਂ ਸਖਸ਼ੀਅਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।