image caption:

ਸੰਯੁਕਤ ਕਿਸਾਨ ਮੋਰਚਾ ਨੇ 10 ਉਮੀਦਵਾਰਾਂ ਦਾ ਕੀਤਾ ਐਲਾਨ

 ਚੰਡੀਗੜ੍ਹ : ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਲਈ ਬੁੱਧਵਾਰ ਨੂੰ ਸਨਅਤੀ ਸ਼ਹਿਰ ਲੁਧਿਆਣਾ 'ਚ ਸਾਂਝੇ ਮੋਰਚੇ ਵੱਲੋਂ ਮੀਟਿੰਗ ਕੀਤੀ ਗਈ। ਇਸ ਵਿੱਚ ਸਾਂਝੇ ਮੋਰਚਾ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਤੇ ਪਾਰਟੀ ਦੇ ਪਹਿਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਸੰਯੁਕਤ ਕਿਸਾਨ ਮੋਰਚਾ ਨੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ 'ਚ 3 ਕਿਸਾਨ ਹਨ। ਹੋਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੋਰਚੇ ਨੇ ਮੋਗਾ ਤੋਂ ਨਵਦੀਪ ਸੰਘਾ, ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਟਾਂਡਾ, ਸਮਰਾਲੇ ਤੋਂ ਬਲਬੀਰ ਸਿੰਘ ਰਾਜੇਵਾਲ, ਮੋਹਾਲੀ ਤੋਂ ਰਵਨੀਤ ਬਰਾੜ, ਘਨੌਰ ਤੋਂ ਪ੍ਰੇਮ ਸਿੰਘ ਭੰਗੂ , ਕਰਤਾਰਪੁਰ ਤੋਂ ਰਜੇਸ਼ ਕੁਮਾਰ, ਜੈਤੋ ਤੋਂ ਰਮਨਦੀਪ ਸਿੰਘ, ਫਿਲੌਰ ਤੋਂ ਅਜੇ ਕੁਮਾਰ , ਕਾਦੀਆਂ ਤੋਂ ਬਲਰਾਜ ਸਿੰਘ ਠਾਕਰ ਨੂੰ ਮੈਦਾਨ 'ਚ ਉਤਾਰਿਆ ਹੈ।