image caption:

ਦਮਦਮੀ ਟਕਸਾਲ ਦਾ ਬੁਲਾਰਾ ਪ੍ਰੋ. ਸਰਚਾਂਦ ਸਿੰਘ ਖਿਆਲਾ ਭਾਜਪਾ ਵਿਚ ਸ਼ਾਮਲ

ਅੰਮ੍ਰਿਤਸਰ (ਪੰਜਾਬ ਟਾਈਮਜ਼)- ਪੰਜਾਬ ਭਾਜਪਾ ਇੰਚਾਰਜ ਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਸ਼੍ਰੀ ਸੋਮ ਪ੍ਰਕਾਸ਼ ਅਤੇ ਮੈਂਬਰ ਪਾਰਲੀਮੈਂਟ ਪਦਮ ਸ਼੍ਰੀ ਹੰਸਰਾਜ ਦੀ ਮੌਜੂਦਗੀ ਵਿਚ ਦਮਦਮੀ ਟਕਸਾਲ ਦੇ ਬੁਲਾਰੇ, ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ. ਸਰਚਾਂਦ ਸਿੰਘ ਖਿਆਲਾ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਉਹ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਇਕ ਲੰਮਾ ਸਮਾਂ ਕੰਮ ਕਰਨ ਤੋਂ ਇਲਾਵਾ ਦਮਦਮੀ ਟਕਸਾਲ ਨਾਲ ਜੁੜੇ ਰਹੇ ਹਨ। ਉਹ ਸਿੱਖ ਪੰਥ ਅਤੇ ਪੰਜਾਬ ਦੇ ਮਾਮਲਿਆਂ ਪ੍ਰਤੀ ਸਮਝ ਰੱਖਣ ਵਾਲੇ ਚਿੰਤਕਾਂ ਵਿਚੋਂ ਇਕ ਹਨ। ਜਲੰਧਰ ਵਿਚ ਇਕ ਸਮਾਗਮ ਦੌਰਾਨ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਹੀ ਸਿੱਖਾਂ ਦੀ ਨਬਜ਼ ਨੂੰ ਪਛਾਣਿਆ, ਸਿੱਖ ਕੌਮ ਪ੍ਰਤੀ ਗੰਭੀਰਤਾ ਦਿਖਾ ਕੇ ਅਨੇਕਾਂ ਕਾਰਜ ਕਰਦਿਆਂ ਸਿੱਖ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।