image caption:

ਨੌਜਵਾਨਾਂ ਦੀ ਰਿਹਾਈ ਹੋਣ ਤੱਕ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ

ਸੰਗਰੂਰ, (ਦਲਜੀਤ ਕੌਰ)-   ਪਿੰਡ ਸ਼ਾਦੀਹਰੀ ਦੇ ਪੰਜ ਖੇਤ ਮਜ਼ਦੂਰਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਗਰਮਾਉਣ ਲੱਗਾ ਹੈ। ਇਨ੍ਹਾਂ ਖੇਤ ਮਜ਼ਦੂਰਾਂ ਦੀ ਰਿਹਾਈ ਲਈ ਅੱਜ ਐੱਸਐੱਸਪੀ ਦਫ਼ਤਰ ਵਿਖੇ ਧਰਨਾ ਲਾਇਆ ਗਿਆ ਹੈ। ਜਥੇਬੰਦੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾ ਨਹੀਂ ਕੀਤੇ ਜਾਂਦਾ। ਇਸ ਸਮੇਂ ਤਿੰਨ ਨੌਜਵਾਨਾਂ ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ ਅਤੇ ਬੱਗਾ ਸਿੰਘ ਵੱਲੋਂ ਅੱਜ ਸ਼ਾਮ 5 ਵਜੇ ਤੋਂ ਰਿਹਾਈ ਹੋਣ ਤੱਕ ਮਰਨ ਵਰਤ ਦਾ ਐਲਾਨ ਕੀਤਾ ਗਿਆ ਹੈ।

ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਦੀ ਹੋਈ ਮੀਟਿੰਗ ਮਗਰੋਂ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਸ਼ਾਦੀਹਰੀ ਦੇ ਆਗੂ ਮੱਖਣ ਸਿੰਘ ਨੇ ਦੱਸਿਆ ਕਿ ਅੱਜ ਧਰਨੇ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸੈਕਟਰੀ ਪਰਮਜੀਤ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੁਨੀਅਨ (ਪੰਜਾਬ) ਦੇ ਜਰਨਲ ਸਕੱਤਰ ਲਖਵੀਰ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੁਨੀਅਨ (ਪੰਜਾਬ) ਦੇ ਸੂਬਾ ਸਕੱਤਰ ਧਰਮਪਾਲ ਸਿੰਘ, ਪੰਜਾਬ ਸਟੁਡੈਂਟ ਯੁਨੀਅਨ ਦੇ ਸੁਖਦੀਪ ਸਿੰਘ ਹਥਨ , ਤੇ ਫੌਜੀ ਸਾਹਬ ਘਰਾਚੋਂ, ਜਿਨ੍ਹਾਂ ਵੱਲੋਂ ਵਿਚਾਰ ਵਿਟਾਂਦਰਾ ਕਰਦਿਆਂ ਖੇਤ ਮਜ਼ਦੂਰਾਂ ਦੀ ਰਿਹਾਈ ਲਈ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ ਪਿੰਡ ਸ਼ਾਦੀਹਰੀ ਦੇ ਵਸਨੀਕ ਐੱਸ.ਸੀ. ਵਰਗ ਦੇ ਲੋਕ ਪਿੰਡ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਮੈਂਬਰ ਬਣਨਾ ਚਾਹੁੰਦੇ ਹਨ ਪਰ ਸੁਸਾਇਟੀ ਦੇ ਕੁਝ ਅਹੁਦੇਦਾਰ ਐਸ.ਸੀ. ਵਿਅਕਤੀਆਂ ਨੂੰ ਮੈਂਬਰ ਨਹੀਂ ਬਣਨ ਦੇ ਰਹੇ ਤੇ ਵਿਰੋਧ ਕਰ ਰਹੇ ਹਨ।ਪਿੰਡ ਸ਼ਾਦੀਹਰੀ ਦੇ ਲੋਕਾਂ ਵੱਲੋਂ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ