image caption:

ਪੈਸੇ ਲੈ ਕੇ ਟਿਕਟਾਂ ਦੇਣ ਦੇ ਦੋਸ਼ਾਂ ’ਤੇ ਬੋਲੇ ਕੇਜਰੀਵਾਲ- ਸਬੂਤ ਦਿਓ ਕੇਸ ਦਰਜ ਕਰਵਾਵਾਂਗਾ

 ਚੰਡੀਗੜ੍ਹ- ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਪੈਸੇ ਲੈ ਕੇ ਉਮੀਦਵਾਰਾਂ ਨੂੰ ਟਿਕਟਾਂ ਵੇਚਣ ਦਾ ਦੋਸ਼ ਲੱਗਦਾ ਹੈ। ਵੱਧ ਜ਼ੋਰ ਨਾਲ ਇਹ ਦੋਸ਼ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਰਾਜੇਵਾਲ ਨੇ ਲਾਇਆ ਸੀ। ਰਾਜੇਵਾਲ ਦੇ ਇਸ ਬਿਆਨਦੇ ਬਾਅਦ ਅੱਜ ਪੰਜਾਬ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਫ ਕਿਹਾ ਕਿ &lsquoਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਲੱਗਦੀ, ਸਬੂਤ ਦਿਉ, ਅਸੀਂ ਕੇਸ ਦਰਜ ਕਰਾਵਾਂਗੇ।&rsquo
ਅੱਜ ਏਥੋਂ ਨੇੜੇ ਖਰੜ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ &lsquoਰਾਜੇਵਾਲ ਸਾਹਿਬ ਚੰਗੇ ਇਨਸਾਨ ਹਨ। ਉਹ ਮੇਰੇ ਘਰ ਆਏ ਤੇ ਮੈਨੂੰ ਇਕ ਪੈੱਨ ਡਰਾਇਵ ਦਿੱਤੀ ਸੀ, ਜਿਸ ਵਿੱਚ ਇੱਕ ਆਡੀਓ ਕਲਿੱਪ ਸੀ।ਇਸ ਆਡੀਓ ਕਲਿੱਪ ਵਿੱਚ ਦੋ ਜਣੇ ਆਪੋ ਵਿੱਚਗੱਲਾਂ ਕਰਦੇ ਸਨ। ਇਕ ਜਣਾ ਕਹਿੰਦਾ ਹੈ ਕਿ ਕੇਜਰੀਵਾਲ ਪੈਸੇ ਖਾਂਦਾ ਹੈ, ਕੇਜਰੀਵਾਲ ਸਾਰੇ ਕੰਮ ਪੈਸੇ ਲੈ ਕੇ ਕਰਦਾ ਹੈ। ਇਸੇ ਤਰ੍ਹਾਂ ਦੂਸਰਾ ਵਿਅਕਤੀ ਮਨੀਸ਼ ਸਿਸੋਦੀਆ ਉੱਤੇ ਇਹੀ ਦੋਸ਼ ਲਾ ਰਿਹਾ ਹੈ ਤੇ ਰਾਘਵ ਚੱਢਾ ਬਾਰੇ ਵੀ ਕਿਹਾ ਗਿਆ ਸੀ ਕਿ ਉਹ ਫਾਈਵ ਸਟਾਰ ਹੋਟਲ ਵਿੱਚ ਠਹਿਰਦਾ ਹੈ।&rsquo ਕੇਜਰੀਵਾਲ ਨੇ ਕਿਹਾ ਕਿ &lsquoਦੋ ਜਣੇ ਏਦਾਂ ਗੱਲਾਂ ਕਰਦੇ ਹਨ ਤਾਂ ਇਸ ਆਡੀਓ ਦੇ ਆਧਾਰ ਉੱਤੇ ਕਿਸੇ ਦੇ ਖਿਲਾਫਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ, ਨਾ ਇਸ ਵਿੱਚ ਟਿਕਟ ਲੈਣ ਵਾਲਾ, ਨਾ ਟਿਕਟ ਦੇਣ ਵਾਲਾ ਤੇ ਨਾ ਕੋਈ ਵਿਚੋਲਾ ਬੋਲਦਾ ਹੈ।&rsquo
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਦੇਣ ਵੇਲੇ ਸੌਦੇਬਾਜ਼ੀ ਕੀਤੀ ਹੈ। ਇਸ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਰਾਜੇਵਾਲ ਦੀਆਂ ਸਿਫਤਾਂ ਕਰਦੇ ਹੋਏ ਕਿਹਾ ਕਿ &lsquoਰਾਜੇਵਾਲਸਾਹਿਬ ਬਹੁਤ ਚੰਗੇ ਤੇ ਭੋਲੇ ਇਨਸਾਨ ਹਨ। ਉਨ੍ਹਾਂ ਨੂੰ ਕਿਸੇ ਨੇ ਗੁੰਮਰਾਹ ਕੀਤਾ ਹੈ।&rsquo ਕੇਜਰੀਵਾਲ ਨੇ ਰਾਜੇਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ &lsquoਜੇ ਉਨ੍ਹਾਂ ਕੋਲ ਸਾਡੀ ਪਾਰਟੀ ਖਿਲਾਫ ਟਿਕਟਾਂ ਵੇਚਣ ਦਾ ਕੋਈ ਸਬੂਤ ਹੈ ਤਾਂ ਮੈਨੂੰ ਦੱਸਣ ਦੀ ਥਾਂ ਸਾਰਿਆਂ ਨੂੰ ਦੱਸਣ, ਜੇ ਇਹ ਸੱਚਾ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੇ ਟਿਕਟਾਂ ਵੇਚੀਆਂ ਹਨ ਤਾਂ ਮੈਂ ਟਿਕਟ ਵੇਚਣ ਅਤੇ ਖ਼ਰੀਦਣ ਵਾਲੇ ਨੂੰ 24 ਘੰਟਿਆਂ ਵਿੱਚ ਪਾਰਟੀ ਤੋਂ ਕੱਢ ਦਵਾਂਗਾ ਅਤੇ ਅਜਿਹੇ ਬੰਦਿਆਂ ਨੂੰ ਜੇਲ੍ਹ ਭੇਜ ਕੇ ਰਹਾਂਗਾ।&rsquo