image caption:

ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ

 ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਸੀਐਮ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਮਾਨ ਨੇ ਸਿੱਧੇ ਤੌਰ &rsquoਤੇ ਸੀਐਮ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਝਾਅ ਆਇਆ ਕਿ ਪੰਜਾਬ ਦੇ ਲੋਕਾਂ ਕੋਲੋਂ ਸਰਵੇ ਕਰਵਾ ਕੇ ਪਾਰਟੀ ਵੱਲੋਂ ਸੀਐਮ ਦੇ ਉਮੀਦਵਾਰ ਦੀ ਚੋਣ ਕਰਵਾਈ ਜਾਵੇ ਤੇ ਇਸੇ ਕਰਕੇ ਹੁਣ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਲਿਆ ਹੈ। ਕੇਜਰੀਵਾਲ ਨੇ ਇੱਕ ਨੰਬਰ (70748 70748) ਜਾਰੀ ਕੀਤਾ ਤੇ ਕਿਹਾ ਕਿ ਪਾਰਟੀ ਵਰਕਰ ਤੇ ਲੋਕ ਇਸ ਨੰਬਰ &rsquoਤੇ ਆਪਣੀ ਪਸੰਦ ਦੱਸ ਸਕਣਗੇ ਤੇ ਜੋ ਨਤੀਜਾ ਨਿਕਲੇਗਾ, ਉਸੇ ਦੇ ਹਿਸਾਬ ਨਾਲ ਸੀਐਮ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ