image caption:

ਕਾਂਗਰਸ ਨੇ ਯੂ.ਪੀ. 'ਚ 125 ਉਮੀਦਵਾਰਾਂ ਸੂਚੀ ਕੀਤੀ ਜਾਰੀ, ਰੇਪ ਪੀੜਤਾ ਦੀ ਮਾਂ ਨੂੰ ਵੀ ਦਿੱਤੀ ਟਿਕਟ

 ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪ੍ਰਿਯੰਕਾ ਗਾਂਧੀ ਨੇ ਕਾਂਗਰਸ ਦੀ ਪਹਿਲੀ ਲਿਸਟ  ਜਾਰੀ ਕੀਤੀ ਹੈ। ਇਸ ਲਿਸਟ ਵਿਚ 125 ਉਮੀਦਵਾਰ ਹਨ, ਜਿਸ ਵਿਚ 50 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ। ਉਨਾਵ ਰੇਪ ਪੀੜਤਾ ਦੀ ਮਾਂ ਨੂੰ ਵੀ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ। ਪ੍ਰਿਯੰਕਾ ਗਾਂਧੀ ਨੇ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ਵਿਚ ਔਰਤਾਂ ਦੇ ਨਾਲ-ਨਾਲ ਕੁਝ ਪੱਤਰਕਾਰ, ਇਕ ਅਭਿਨੇਤਰੀ ਅਤੇ ਸਮਾਜ ਸੇਵੀ ਵੀ ਸ਼ਾਮਲ ਹਨ। 

ਵੱਡੇ ਨਾਵਾਂ ਦੀ ਗੱਲ ਕਰੀਏ ਤਾਂ ਸਲਮਾਨ ਖੁਰਸ਼ੀਦ ਦੀ ਪਤਨੀ ਲੁਈਸ ਖੁਰਸ਼ੀਦ ਨੂੰ ਟਿਕਟ ਮਿਲੀ ਹੈ, ਉਨਾਵ ਤੋਂ ਕਾਂਗਰਸ ਨੇ ਆਸ਼ਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਐੱਨ.ਆਰ.ਸੀ.-ਸੀ.ਏ.ਏ. ਦੇ ਖਿਲਾਫ ਅੰਦੋਲਨ ਕਰਨ ਵਾਲੀ ਸਦਫ ਜਾਫਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੂਨਮ ਪਾਂਡੇ ਨੂੰ ਟਿਕਟ ਮਿਲੀ ਹੈ। ਉਹ ਆਸ਼ਾ ਵਰਕਰ ਹੈ। ਕਾਂਗਰਸ ਦੀ ਲਿਸਟ ਜਾਰੀ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਾਡੀ ਉਨਾਵ ਦੀ ਉਮੀਦਵਾਰ ਉਨਾਵ ਗੈਂਗਰੇਪ ਪੀੜਤਾ ਦੀ ਮਾਂ ਹੈ। ਅਸੀਂ ਉਨ੍ਹਾਂ ਮੌਕੇ ਦਿੱਤਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣ, ਜਿਸ ਸੱਤਾ ਦੇ ਜ਼ਰੀਏ ਉਨ੍ਹਾਂ ਦੀ ਧੀ ਦੇ ਨਾਲ ਜ਼ੁਲਮ ਹੋਇਆ, ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕੀਤਾ ਗਿਆ, ਉਥੇ ਹੀ ਸੱਤਾ ਉਹ ਹਾਸਲ ਕਰਨ। ਇਸ 'ਤੇ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਉਨਾਵ ਵਿਚ ਜਿਨ੍ਹਾਂ ਦੀ ਧੀ ਦੇ ਨਾਲ ਭਾਜਪਾ ਨੇ ਬੇਇਨਸਾਫੀ ਕੀਤੀ, ਹੁਣ ਉਹ ਇਨਸਾਫ ਦਾ ਚਿਹਰਾ ਬਣੇਗੀ। ਲੜੇਗੀ ਜਿੱਤੇਗੀ!