image caption:

ਮਹਿਲਾ ਕਬੱਡੀ ਟੀਮ ਦੀਆਂ ਖਿਡਾਰਨਾਂ ਨੂੰ ਬਾਂਸਲ'ਜ ਗਰੁੱਪ ਵਲੋਂ ਟਰੈਕ ਸੂਟ ਦਿੱਤੇ ਗਏ

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਅੱਜ ਮਹਿਲਾ ਕਬੱਡੀ ਟੀਮ ਲੈਂਡਮਾਰਗੇਜ ਕਲੱਬ ਮਹਿਣਾ ਨੂੰ ਉੱਘੇ ਕਾਰੋਬਾਰੀ, ਸਮਾਜ ਸੇਵਕ,  ਵਾਤਾਵਰਣ ਅਤੇ ਖੇਡ ਪ੍ਰੇਮੀ ਸੰਜੀਵ ਬਾਂਸਲ ਐਮ ਡੀ ਬਾਂਸਲ'ਜ ਗਰੁੱਪ ਸੂਲਰ ਘਰਾਟ, ਦੀ ਕੰਪਨੀ ਕੋਪਲ ਵਲੋਂ ਟਰੈਕ ਸੂਟ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਬਾਂਸਲ ਸੂਲਰ ਘਰਾਟ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਉਹਨਾਂ ਦੀ ਮੁਲਾਕਾਤ ਮਹਿਣਾ ਮਹਿਲਾ ਕਬੱਡੀ ਟੀਮ ਦੇ ਕੋਚ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਖਿਡਾਰੀਆਂ ਨਾਲ ਹੋਈ ਸੀ। ਸਾਨੂੰ ਪਤਾ ਲੱਗਾ ਕਿ ਕੋਚ ਜਗਤਾਰ ਸਿੰਘ ਬਹੁਤ ਹੀ ਸੀਮਿਤ ਸਾਧਨਾਂ ਵਿੱਚ ਵਿਚਰਨ ਤੋਂ ਬਾਅਦ ਵੀ ਆਪਣੇ ਪੰਜਾਬ ਦੀਆਂ ਲੜਕੀਆਂ ਨੂੰ ਮੁਫਤ ਕਬੱਡੀ ਦੀ ਸਿਖਲਾਈ ਦੇ ਰਹੇ ਹਨ। ਉਨ੍ਹਾਂ ਦੀ ਟੀਮ ਮਲੇਸ਼ੀਆ ਵਰਗੇ ਦੇਸਾਂ ਵਿੱਚ ਵੀ ਚੰਗਾ ਪ੍ਦਰਸ਼ਨ ਕਰ ਚੁੱਕੀ ਹੈ। ਕੁੱਝ ਖਿਡਾਰਨਾਂ ਵਿਸ਼ਵ ਕਬੱਡੀ ਲੀਗ ਅਤੇ ਕੌਮੀ ਪੱਧਰ ਦੇ ਟੂਰਨਾਮੈਂਟ ਤੇ ਚੰਗਾ ਨਾਮਣਾ ਖੱਟ ਚੁੱਕੀਆਂ ਹਨ। ਅਜਿਹੇ ਵਿੱਚ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਸਹਾਇਤਾ ਕਰੀਏ। ਅਸੀਂ ਹਮੇਸ਼ਾ ਪੰਜਾਬ ਅਤੇ ਦੇਸ਼ ਦੇ ਖਿਡਾਰੀਆਂ ਦੀ ਚੜਦੀ ਕਲਾ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਕਬੱਡੀ ਕੁਮੈਂਟੇਟਰ ਸਤਪਾਲ ਖਡਿਆਲ ਦੀ ਸਲਾਘਾ ਕਰਦਿਆਂ ਕਿਹਾ ਕਿ ਉਹ ਸਾਡੇ ਸਮੁੱਚੇ ਬਾਂਸਲ'ਜ ਗਰੁੱਪ ਵਲੋਂ ਆਪਣੀ ਜੁੰਮੇਵਾਰੀ ਸਮਝਦਿਆਂ ਹਰ ਸਮੇਂ ਸਾਡੀ ਹਾਜਰੀ ਇਸ ਖੇਤਰ ਵਿੱਚ ਲਵਾਉਂਦੇ ਹਨ।
ਇਸ ਮੌਕੇ ਖਡਿਆਲ ਨੇ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਬਾਬੂ ਸ਼ਾਮ ਲਾਲ ਬਾਂਸਲ ਅਤੇ ਪਰਿਵਾਰ ਦੇ ਬਾਕੀ ਮੈਂਬਰ ਨਵੀਨ ਬਾਂਸਲ, ਹੈਲਿਕ ਬਾਂਸਲ ਸਾਰੇ ਹੀ ਸਮਾਜ ਦੀ ਭਲਾਈ ਲਈ ਆਪਣੇ ਆਪਣੇ ਤੌਰ ਤੇ ਕੰਮ ਕਰਦੇ ਹਨ।
ਇਸ ਮੌਕੇ ਕਬੱਡੀ ਕੋਚ ਜਗਤਾਰ ਸਿੰਘ ਮਹਿਣਾ ਅਤੇ ਟੀਮ ਕਪਤਾਨ ਅੰਤਰਰਾਸ਼ਟਰੀ ਖਿਡਾਰਨ ਕਰਮਜੀਤ ਕਰਮੀ ਵਲੋਂ ਬਾਂਸਲ'ਜ ਗਰੁੱਪ ਅਤੇ ਸਮੁੱਚੇ ਬਾਂਸਲ ਪਰਿਵਾਰ ਦਾ ਧੰਨਵਾਦ ਕੀਤਾ ਗਿਆ ।
ਇਸ ਮੌਕੇ ਕਬੱਡੀ ਪ੍ਮੋਟਰ ਚਰਨਜੀਤ ਸਿੰਘ ਦੁਲੇਵਾਲਾ ਕੈਨੇਡਾ ਨੇ ਟੀਮ ਨੂੰ ਦਸ ਹਜ਼ਾਰ ਰੁਪਏ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਸੰਜੀਵ ਬਾਂਸਲ ਸੂਲਰ ਘਰਾਟ ਦੇ ਇਸ ਨੇਕ ਕਾਰਜ ਦੀ ਸਲਾਘਾ ਕੀਤੀ ਅਤੇ ਖੇਡ ਪ੍ਮੋਟਰ ਚਰਨਜੀਤ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜਾ ਰਾਏਸਰ, ਪੰਮਾ ਠੀਕਰੀਵਾਲਾ, ਜੱਸਾ ਰਾਏਸਰ, ਲੱਡੂ ਖਡਿਆਲ, ਜਗਦੀਪ ਘਾਕੀ, ਹੈੱਪੀ, ਸੁਖਦੀਪ ਰਾਏਸਰ ਆਦਿ ਹਾਜ਼ਰ ਸਨ।