image caption:

ਕਾਵਿ ਸੰਗ੍ਰਿਹ " ਤਸਵੀਰ ਤਵਾਰੀਖ਼ " (ਕਿਸਾਨ ਕਲਮ ਕੈਮਰਾ) ਪਾਠਕਾਂ ਦੀ ਕਚਿਹਰੀ ਚ ਹਾਜਰ

 ਵਿਸ਼ਵ ਪੰਜਾਬੀ ਨਾਰੀ ਸਾਹਿਤਿਕ ਮੰਚ ਦੀ (ਪ੍ਰਧਾਨ) ਸ਼੍ਰੀਮਤੀ ਨਿਰਮਲ ਕੌਰ ਕੋਟਲਾ ਜੀ ਦੀ ਯੋਗ ਅਗਵਾਈ ਹੇਠ ਦੋ ਸਾਂਝੇ ਕਾਵਿ-ਸੰਗ੍ਰਹਿ "ਸੋ ਕਿਉਂ ਮੰਦਾ ਆਖੀਐ" ਅਤੇ "ਮਿੱਟੀ ਦੇ ਬੋਲ" ਦੀ ਸਫ਼ਲਤਾ ਤੋਂ ਬਾਅਦ ਤੀਜਾ ਕਾਵਿ ਸੰਗ੍ਰਿਹ " ਤਸਵੀਰ ਤਵਾਰੀਖ਼ " (ਕਿਸਾਨ ਕਲਮ ਕੈਮਰਾ) ਪਾਠਕਾਂ ਦੀ ਕਚਿਹਰੀ ਚ ਹਾਜਰ ਹੋ ਚੁੱਕਾ ਹੈ। ਇਹ ਜਾਣਕਾਰੀ ਬੀਬਾ ਨਿਰਮਲ ਕੋਟਲਾ ਨੇ ਪਹਿਰੇਦਾਰ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਮੰਚ ਵੱਲੋਂ ਕਰਤਾਰਪੁਰ ਕੌਰੀਡੋਰ ਰਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਜੀ ਦਾ ਸ਼ੁਕਰਾਨਾ ਕਰਨ ਵਾਸਤੇ 35 ਮੈਂਬਰਾਂ ਦਾ ਸਾਹਿਤਕ ਜਥਾ ਜਿੰਨਾਂ ਵਿੱਚ ਪ੍ਰਮੁੱਖ ਸਾਹਿਤਕਾਰ ਬੀਬਾ ਕੁਲਵਿੰਦਰ ਕੌਰ ਨੰਗਲ, ਮਨਦੀਪ ਕੌਰ ਭਦੌੜ, ਸ, ਚਰਨ ਸਿੰਘ, ਸਿਮਰਜੀਤ ਕੌਰ ਗਰੇਵਾਲ, ਕਿਰਨਜੀਤ ਮੋਗਾ, ਰਿੱਤੂ ਵਰਮਾ,ਨਾਨਕ ਸਿੰਘ, ਹਰਦਰਸ਼ਨ ਕਮਲ, ਮਨਜੀਤ ਅੰਬਾਲਵੀ, ਜਸਬੀਰ ਜੱਸ, ਲਵਪ੍ਰੀਤ ਕੌਰ, ਗਗਨਦੀਪ ਸਰਾ, ਸਤਵੀਰ ਕੌਰ ਹੁੰਦਲ, ਨਰਿੰਦਰ ਕੌਰ ਰਈਆ ਆਦਿ ਮਿਤੀ 7/1/22 ਨੂੰ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਪੁੱਜੇ ਜਿਥੈ ਪੁਹੰਚਣ ਤੇ ਬਾਬਾ ਜੁਲਫ਼ਿਕਾਰ ਹੁਸੈਨ ਹਾਸ਼ਮੀ ਅਤੇ ਉਹਨਾਂ ਦੇ ਪਰਿਵਾਰ ਬਹੁਤ ਮਾਨ ਸਤਿਕਾਰ ਦਿੱਤਾ ਅਤੇ ਬਹੁਤ ਸਨੇਹ ਨਾਲ ਸੱਭ ਦਾ ਸਵਾਗਤ ਕੀਤਾ ।ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਾਹਿਤਕ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਵਾਸਤੇ ਸਾਂਝੀ ਬੈਠਕ ਪੰਜਾਬ ਦੇ ਸੰਚਾਲਕ ਬਾਬਾ ਜੁਲਫਿਕਾਰ ਹੂਸੈਨ ਹਾਸ਼ਮੀ ਜੀ, ਸਾਂਝੀ ਬੈਠਕ ਪੰਜਾਬ ਦੀ ਪ੍ਰਧਾਨ ਕਰਨਗੇ ਅਤੇ ਇਸ ਤੋਂ ਇਲਾਵਾ ਇਸ ਮੌਕੇ ਕਿਤਾਬ "ਸੋ ਕਿਓ ਮੰਦਾ ਆਖੀਐ" ਵੀ ਰਿਲੀਜ਼ ਕੀਤੀ।ਜਿਕਰਯੋਗ ਹੈ ਕਿ ਬੀਬਾ ਨਿਰਮਲ ਕੌਰ ਕੋਟਲਾ ਜੀ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ, ਆਪਣੇ ਅਧਿਆਪਕ ਕਿੱਤੇ ਵਿੱਚੋ ਟਾਈਮ ਕੱਢ ਕੇ ਕਿਸਾਨੀ ਸੰਘਰਸ਼ ਨਾਲ ਜੁੜੇ ਲੋਕਾਂ ਦੀਆਂ ਤਸਵੀਰਾਂ ਉਤੇ ਢੁਕਵੀਆਂ ਰਚਨਾਵਾਂ ਲਿਖ ਕੇ ਏਸ ਕਿਤਾਬ ਨੂੰ ਇਤਿਹਾਸਕ ਦਸਤਾਵੇਜ਼ ਬਣਾ ਦਿੱਤਾ ਹੈ।ਸੋ ਇਹ ਕਿਤਾਬ ਹਰ ਪੰਜਾਬ ਦਰਦੀ ਨੂੰ ਪੜਨੀ ਚਾਹੀਦੀ ਹੈ। ਨਿਰਮਲ ਕੌਰ ਕੋਟਲਾ ਅਤੇ ਉਹਨਾਂ ਦੀ ਸਾਰੀ ਟੀਮ ਨੇ ਬਾਬਾ ਜੀ ਹੋਰਾਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਅਤੇ ਆਪਣੀ ਯਾਤਰਾ ਨੂੰ ਸਫਲੀ ਦਸਦੇ ਹੋਏ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਰਵਾਨਗੀ ਲਈ | ਇਹਨਾਂ ਦੀ ਯਾਤਰਾ ਸਫਲਤਾ ਪੂਰਵਕ ਸਿਰੇ ਚੜੀ| ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ-99148803920