image caption:

ਦਿੱਲੀ ’ਚ ਕੋਰੋਨਾ ਦਾ ਕਹਿਰ, 27 ਹਜ਼ਾਰ ਤੋਂ ਵੱਧ ਆਏ ਨਵੇਂ ਮਾਮਲੇ

 ਨਵੀਂ ਦਿੱਲੀ-  ਰਾਸ਼ਟਰੀ ਰਾਜਧਾਨੀ ਦਿੱਲੀ &rsquoਚ ਕੋਰੋਨਾ ਪੂਰੀ ਤਰ੍ਹਾਂ ਬੇਕਾਬੂ ਹੋ ਗਿਆ ਹੈ। ਨਾਈਟ ਤੇ ਵੀਕੈਂਡ ਕਰਫਿਊ ਦੇ ਬਾਵਜੂਦ, ਕੋਵਿਡ-19 ਸੰਕਰਮਣ ਦਾ ਪ੍ਰਸਾਰ ਰੁਕਦਾ ਨਜ਼ਰ ਨਹੀਂ ਆ ਰਿਹਾ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਅੱਜ ਕੋਰੋਨਾ ਦੇ 27 ਹਜ਼ਾਰ 500 ਨਵੇਂ ਮਾਮਲੇ ਸਾਹਮਣੇ ਆਉਣਗੇ।
ਉਨ੍ਹਾਂ ਕਿਹਾ ਕਿ ਪਿਛਲੇ 4 ਦਿਨਾਂ ਤੋਂ ਕੋਰੋਨਾ ਮਰੀਜ਼ਾਂ ਦੀ ਹਸਪਤਾਲ ਵਿੱਚ ਭਰਤੀ ਦਰ ਸਥਿਰ ਹੈ, ਜੋ ਇੱਕ ਚੰਗਾ ਸੰਕੇਤ ਹੈ। ਦਿੱਲੀ &rsquoਚ ਵਧਦੇ ਕੋਰੋਨਾ ਮਾਮਲੇ &rsquoਤੇ ਲੌਕਡਾਊਨ ਬਾਰੇ &rsquoਚ ਸਤੇਂਦਰ ਜੈਨ ਨੇ ਕਿਹਾ ਕਿ ਬੈੱਡਾਂ &rsquoਤੇ ਦਾਖਲੇ ਦੀ ਦਰ 15 ਫੀਸਦੀ ਹੈ, ਸਾਡੀ ਲਾਕਡਾਊਨ ਲਾਉਣ ਦੀ ਕੋਈ ਯੋਜਨਾ ਨਹੀਂ ਹੈ।
ਉਧਰ, ਦੇਸ਼ &rsquoਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ &rsquoਚ ਪਿਛਲੇ 24 ਘੰਟਿਆਂ &rsquoਚ ਕੋਰੋਨਾ ਵਾਇਰਸ ਦੇ 2 ਲੱਖ 47 ਹਜ਼ਾਰ 417 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 380 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਨਾਲ ਹੀ ਹੁਣ ਤਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 5488 ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ &rsquoਚ ਰੋਜ਼ਾਨਾ ਸਕਾਰਾਤਮਕਤਾ ਦਰ ਹੁਣ 13.11% ਹੈ। ਵੱਡੀ ਗੱਲ ਇਹ ਹੈ ਕਿ ਦੇਸ਼ &rsquoਚ ਕੱਲ੍ਹ ਨਾਲੋਂ 52 ਹਜ਼ਾਰ 697 ਵੱਧ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਕੋਰੋਨਾ ਦੇ 1 ਲੱਖ 94 ਹਜ਼ਾਰ 720 ਮਾਮਲੇ ਸਾਹਮਣੇ ਆਏ ਸਨ। ਜਾਣੋ ਦੇਸ਼ &rsquoਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ &rsquoਚ ਸਰਗਰਮ ਮਾਮਲਿਆਂ ਦੀ ਗਿਣਤੀ 11 ਲੱਖ 17 ਹਜ਼ਾਰ 531 ਹੋ ਗਈ ਹੈ। ਇਸ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 85 ਹਜ਼ਾਰ 35 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 84 ਹਜ਼ਾਰ 825 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ ਹੁਣ ਤਕ 3 ਕਰੋੜ 47 ਲੱਖ 15 ਹਜ਼ਾਰ 361 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।