image caption:

ਨਨ ਜ਼ਬਰ ਜਨਾਹ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੀਤਾ ਬਰੀ

 ਕੇਰਲ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਨਨ ਜ਼ਬਰ ਜਨਾਹ ਮਾਮਲੇ &lsquoਚ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰ ਦਿੱਤਾ ਹੈ। ਮੁਲੱਕਲ &lsquoਤੇ 2014 ਤੋਂ 2016 ਦਰਮਿਆਨ ਕਈ ਵਾਰ ਨਨ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਸੀ।
ਫ੍ਰੈਂਕੋ ਮੁਲੱਕਲ ਭਾਰਤ ਦਾ ਪਹਿਲਾ ਕੈਥੋਲਿਕ ਬਿਸ਼ਪ ਸੀ ਜਿਸ ਨੂੰ ਨਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕੋਟਾਯਮ ਦੀ ਅਦਾਲਤ ਨੇ 100 ਦਿਨਾਂ ਤੋਂ ਵੱਧ ਸਮਾਂ ਚੱਲੇ ਮੁਕੱਦਮੇ ਤੋਂ ਬਾਅਦ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸਾਲ 2018 ਵਿੱਚ, ਮੁਲੱਕਲ ਉੱਤੇ ਜਲੰਧਰ ਡਾਇਓਸਿਸ ਦੇ ਅਧੀਨ ਇੱਕ ਮੰਡਲੀ ਦੀ ਇੱਕ ਨਨ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ।

ਮੁਲੱਕਲ &lsquoਤੇ ਜਲੰਧਰ ਦੇ ਬਿਸ਼ਪ ਹੁੰਦਿਆਂ ਆਪਣੇ ਕਾਨਵੈਂਟ ਦੇ ਦੌਰੇ ਦੌਰਾਨ ਕਈ ਵਾਰ ਇੱਕ ਨਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ। ਬਿਸ਼ਪ ਫ੍ਰੈਂਕੋ ਮੁਲੱਕਲ ਵਿਰੁੱਧ ਦੋਸ਼ ਮਾਮਲੇ &lsquoਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਜੋ ਸਤੰਬਰ 2018 &lsquoਚ ਗ੍ਰਿਫਤਾਰ ਕੀਤੇ ਗਏ ਬਿਸ਼ਪ ਖਿਲਾਫ ਸਾਰੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ। ਮੁਲੱਕਲ &lsquoਤੇ ਨਨ ਨੂੰ ਗਲਤ ਤਰੀਕੇ ਨਾਲ ਕੈਦ ਕਰਨ, ਬਲਾਤਕਾਰ, ਗੈਰ-ਕੁਦਰਤੀ ਸੈਕਸ ਅਤੇ ਅਪਰਾਧਿਕ ਧਮਕੀਆਂ ਦੋਸ਼ ਲਗਾਏ ਗਏ ਸੀ। ਇਸ ਕੇਸ ਦੀ ਸੁਣਵਾਈ ਨਵੰਬਰ 2019 ਵਿੱਚ ਸ਼ੁਰੂ ਹੋਈ ਸੀ।