image caption:

ਭਗਵੰਤ ਮਾਨ ਨੇ ਪੰਜਾਬ ਦਾ ਖਾਲੀ ਖਜ਼ਾਨਾ ਭਰਨ ਲਈ ਪੇਸ਼ ਕੀਤੀ ਯੋਜਨਾ

 ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ, &lsquo&lsquoਪੰਜਾਬ &rsquoਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਖਾਲੀ ਖਜ਼ਾਨਾ ਭਰਿਆ ਜਾਵੇਗਾ ਅਤੇ ਪਾਰਟੀ ਸਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਨਾਲ- ਨਾਲ ਸੂਬੇ ਦਾ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਤੋਂ ਵੱਧਦਾ ਕਰਜਾ ਵੀ ਉਤਾਰਿਆ ਜਾਵੇਗਾ।&rsquo&rsquo ਮਾਨ ਨੇ ਇਹ ਦਾਅਵਾ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਰਜੇ ਵਿੱਚ ਡੁਬਦਾ ਜਾ ਰਿਹਾ ਹੈ, ਪਰ ਪੰਜਾਬ &rsquoਤੇ ਰਾਜ ਕਰਨ ਵਾਲੇ ਆਗੂਆਂ ਦਾ ਖਜ਼ਾਨਾ ਅਤੇ ਜਾਇਦਾਦ ਵਧਦੀ ਜਾ ਰਹੀ ਹੈ।

ਭਗਵੰਤ ਮਾਨ ਨੇ ਕਿਹਾ, &lsquo&lsquoਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਤੋ ਵੱਧ ਦਾ ਕਰਜਾ ਹੈ ਅਤੇ ਪੰਜਾਬ ਦੀ ਆਬਾਦੀ ਵੀ ਤਿੰਨ ਕਰੋੜ ਹੈ। ਇਸ ਤਰ੍ਹਾਂ ਹਰੇਕ ਪੰਜਾਬੀ ਦੇ ਸਿਰ ਇੱਕ ਲੱਖ ਦਾ ਕਰਜਾ ਕਰਜਾ ਹੈ, ਮਤਲਬ ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਕਰਜਈ ਪੈਦਾ ਹੋ ਰਿਹਾ ਹੈ। ਇਹ ਕਿਵੇਂ ਹੋਇਆ? ਜਦੋਂ ਕਿ ਪੰਜਾਬ ਦੇ ਲੋਕ ਇਮਾਨਦਾਰੀ ਨਾਲ ਟੈਕਸ ਦੇ ਰਹੇ ਹਨ।&rsquo&rsquo

ਉਨ੍ਹਾਂ ਕਿਹਾ ਕਿ ਪੰਜਾਬ &rsquoਤੇ ਰਾਜ ਕਰਦੇ ਆ ਰਹੇ ਵਾਲੇ ਘਰਾਣਿਆਂ ਅਤੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਦੀ ਜਾਇਦਾਦ ਲਗਾਤਾਰ ਵੱਧ ਰਹੀ ਹੈ। ਹਾਕਮ ਧਿਰ ਦੇ ਆਗੂਆਂ ਨੇ ਪੰਜ ਅਤੇ ਸੱਤ ਤਾਰਾ ਵੱਡੇ- ਵੱਡੇ ਹੋਟਲ, ਮਹੱਲ- ਮੁਨਾਰੇ ਅਤੇ ਸਾਪਿੰਗ ਮਾਲ ਉਸਾਰ ਲਏ ਹਨ, ਜੋ ਸਾਨੂੰ ਨਜ਼ਰ ਆ ਰਹੇ ਹਨ। ਇਸ ਤੋਂ ਬਿਨ੍ਹਾਂ ਵਿਦੇਸ਼ਾਂ &rsquoਚ ਜ਼ਮੀਨਾਂ, ਇਮਾਰਤਾਂ ਖਰੀਦਣ ਸਮੇਤ ਵਿਦੇਸ਼ੀ ਬੈਂਕਾਂ ਵਿੱਚ ਖਾਤੇ ਵੱਧਾ ਲਏ ਹਨ, ਜੋ ਸਾਨੂੰ ਦਿਸਦੇ ਹੀ ਨਹੀਂ। ਲੀਡਰਾਂ ਦੀਆਂ ਬੱਸਾਂ ਦੀ ਗਿਣਤੀ ਸੈਂਕੜਿਆਂ &rsquoਚ ਵੱਧ ਗਈ ਹੈ, ਜਦੋਂ ਸਰਕਾਰੀ ਬੱਸਾਂ ਅਤੇ ਰੂਟਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਪੰਜਾਬ ਦੇ ਇਨ੍ਹਾਂ ਸੱਤਾਧਾਰੀ ਦਲਾਂ ਦਾ ਇੱਕ ਵੀ ਆਗੂ ਗਰੀਬ ਨਹੀਂ ਹੋਇਆ, ਕਿਉਂਕਿ ਮਾਫੀਆ ਰਾਜ ਰਾਹੀਂ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਵਾਰੀ ਬੰਨ ਕੇ ਲੁੱਟਿਆ ਹੈ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਬਹੁਪੱਖੀ ਅਤੇ ਵਿਆਪਕ ਯੋਜਨਾ ਤਿਆਰ ਹੈ। ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਤੋਂ ਵੱਧ ਦੇ ਕਰਜੇ ਨੂੰ ਉਤਾਰਨ ਦੇ ਨਾਲ- ਨਾਲ ਖੇਤੀਬਾੜੀ ਦੇ ਵਿਕਾਸ, ਉਦਯੋਗਾਂ ਦੀ ਤਰੱਕੀ ਸਮੇਤ ਸਰਕਾਰੀ ਸਿੱਖਿਆ ਤੇ ਇਲਾਜ ਲਈ ਲੋਕਪੱਖੀ ਨੀਤੀਆਂ ਤਿਆਰ ਕਰ ਲਈਆਂ ਹਨ। ਜਿਵੇਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਖਜ਼ਾਨੇ ਦੀ ਲੁੱਟ ਨੂੰ ਬੰਦ ਕੀਤਾ ਅਤੇ ਅੱਜ ਦਿੱਲੀ ਦਾ ਖਜ਼ਾਨਾ 26 ਹਜ਼ਾਰ ਕਰੋੜ ਤੋਂ ਵੱਧ ਕੇ 69 ਹਜ਼ਾਰ ਕਰੋੜ ਦਾ ਹੋ ਗਿਆ ਹੈ, ਜਿਸ ਕਾਰਨ ਅੱਜ ਕੇਜਰੀਵਾਲ ਸਰਕਾਰ ਦਿਲ ਖੋਲ੍ਹ ਕੇ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ। ਇਸੇ ਨੀਅਤ ਅਤੇ ਨੀਤੀ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਕਾਇਆ ਕਲਪ ਕੀਤੀ ਜਾਵੇਗੀ।