image caption:

ਟਿਕਟਾਂ ਨੂੰ ਲੈ ਕੇ ਆਪਸ ’ਚ ਭਿੜੇ ਸਿੱਧੂ, ਚੰਨੀ ਅਤੇ ਜਾਖੜ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੀ ਤਾਂ ਇਨ੍ਹਾਂ ਵੱਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪੰਜਾਬ ਵਿੱਚ ਕਾਂਗਰਸ ਦੀਆਂ ਚੋਣ ਟਿਕਟਾਂ ਨੂੰ ਲੈ ਕੇ ਕਾਂਗਰਸੀਆਂ ਵਿੱਚ ਹੰਗਾਮਾ ਮਚ ਗਿਆ ਹੈ। ਸ਼ੁੱਕਰਵਾਰ ਸਵੇਰੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਾਹਮਣੇ ਸੀਐਮ ਚਰਨਜੀਤ ਚੰਨੀ, ਪੰਜਾਬ ਪ੍ਰਧਾਨ ਨਵਜੋਤ ਸਿੱਧੂ ਅਤੇ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਆਪਸ ਵਿੱਚ ਉਲਝ ਗਏ ਹਨ। ਟਿਕਟਾਂ ਦੇਣ ਤੋਂ ਲੈ ਕੇ ਹੁਣ ਸੀਐਮ ਚਿਹਰਾ ਐਲਾਨਣ ਦੀ ਮੰਗ ਕੀਤੀ।

ਕਾਂਗਰਸ ਹਾਈਕਮਾਂਡ ਚੰਨੀ, ਸਿੱਧੂ ਅਤੇ ਜਾਖੜ ਦੇ ਮੂੰਹ 'ਤੇ ਚੋਣ ਲੜਨਾ ਚਾਹੁੰਦੀ ਹੈ ਪਰ ਪੰਜਾਬ 'ਚ ਕਾਂਗਰਸ 'ਚ ਉਥਲ-ਪੁਥਲ ਨੂੰ ਦੇਖਦਿਆਂ ਉਹ ਕਿਸੇ ਇਕ ਦਾ ਐਲਾਨ ਕਰਨ ਦੀ ਮੰਗ ਉਠਾ ਰਹੇ ਹਨ। ਸਿੱਧੂ ਅਤੇ ਚੰਨੀ ਇਸ ਦੇ ਹੱਕ ਵਿੱਚ ਜ਼ਿਆਦਾ ਹਨ। ਇਸ ਤੋਂ ਪਹਿਲਾਂ ਵੀਰਵਾਰ ਦੇਰ ਰਾਤ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਵਿੱਚ ਇਹ ਤਿੰਨੇ ਆਪਸ ਵਿੱਚ ਉਲਝ ਗਏ।

ਇਸ ਦੌਰਾਨ ਤਿੰਨੋਂ ਆਗੂ ਆਪਣੇ ਸਮਰਥਕਾਂ ਨੂੰ ਟਿਕਟਾਂ ਦਿਵਾਉਣਾ ਚਾਹੁੰਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਦੀ ਕੁਰਸੀ &rsquoਤੇ ਦਾਅਵੇਦਾਰੀ ਮਜ਼ਬੂਤ ​​ਹੋ ਸਕੇ। ਵੀਰਵਾਰ ਰਾਤ ਨੂੰ ਕਾਂਗਰਸ 'ਚ 78 ਸੀਟਾਂ 'ਤੇ ਚਰਚਾ ਹੋਈ। ਹੰਗਾਮਾ ਦੇਖ ਕੇ ਸੋਨੀਆ ਗਾਂਧੀ ਨੇ ਕਿਹਾ ਕਿ ਨੇਤਾਵਾਂ ਨੂੰ ਪਹਿਲਾਂ ਆਪਸ ਵਿਚ ਸਹਿਮਤ ਹੋਣਾ ਚਾਹੀਦਾ ਹੈ। ਫਿਰ ਮੀਟਿੰਗ ਵਿੱਚ ਆਈਆ ਜਾਵੇ। ਇਸ ਤੋਂ ਬਾਅਦ ਅੱਜ ਮੁੜ ਦਿੱਗਜ ਆਗੂਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਮੁੜ ਬੀਤੀ ਰਾਤ ਵਰਗੀ ਸਥਿਤੀ ਬਣੀ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਕਾਫੀ ਹੱਦ ਤੱਕ ਕਾਂਗਰਸ ਦੀਆਂ ਟਿਕਟਾਂ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਕਾਂਗਰਸ ਦੀ ਪਹਿਲੀ ਸੂਚੀ ਅੱਜ ਜਾਰੀ ਹੋ ਸਕਦੀ ਹੈ, ਜਿਸ ਵਿੱਚ 73 ਤੋਂ 75 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜਿਸ ਵਿੱਚ ਸਭ ਤੋਂ ਵੱਧ ਵਿਧਾਇਕ ਹੋਣਗੇ। 5 ਸੀਟਾਂ ਲਈ ਮੰਥਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅਗਲੀ ਸੂਚੀ 'ਚ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।