image caption:

ਰਜਾ ਮੁਰਾਦ ਨੂੰ ਸਵੱਛਤਾ ਦਾ ਬ੍ਰਾਂਡ ਅੰਬੈਸਡਰ ਬਣਾਉਣ ਤੋਂ ਇਕ ਦਿਨ ਬਾਅਦ ਹੀ ਹਟਾਇਆ

 ਭੋਪਾਲ : ਭੋਪਾਲ ਨਗਰ ਨਿਗਮ ਵੱਲੋਂ ਫਿਲਮ ਅਦਾਕਾਰਾ ਰਜਾ ਮੁਰਾਦ ਨੂੰ ਸਵੱਛਤਾ ਦਾ ਬ੍ਰਾਂਡ ਅੰਬੈਸਡਰ ਬਣਾਉਣ ਤੋਂ ਇਕ ਦਿਨ ਬਾਅਦ ਹੀ ਹਟਾ ਦਿੱਤਾ ਗਿਆ ਹੈ। ਰਜਾ ਮੁਰਾਦ ਨੇ ਇਸ &rsquoਤੇ ਇਤਰਾਜ਼ ਪ੍ਰਗਟਾਇਆ ਹੈ। ਮੱਧ ਪ੍ਰਦੇਸ਼ ਦੇ ਨਗਰ ਵਿਕਾਸ ਤੇ ਆਵਾਸ ਮੰਤਰੀ ਭੁਪਿੰਦਰ ਸਿੰਘ ਨੇ ਰਜਾ ਮੁਰਾਦ ਨੂੰ ਬ੍ਰਾਂਡ ਅੰਬੈਸਡਰ ਬਣਾਏ ਜਾਣ ਦੇ ਫੈਸਲੇ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਜੋ ਭੋਪਾਲ ਦੇ ਸੱਭਿਆਚਰ ਤੋਂ ਜਾਣੂ ਹੋਵੇ ਜਾਂ ਜਿਸਦਾ ਸਾਫ-ਸਫਾਈ ਦੇ ਖੇਤਰ &rsquoਚ ਯੋਗਦਾਨ ਹੋਵੇ ਅਜਿਹੇ ਵਿਅਕਤੀ ਸੰਸਥਾ ਨੂੰ ਸਵੱਛਤਾ ਦਾ ਬ੍ਰਾਂਡ ਅੰਬੈਸਡਰ ਬਣਾਇਆ ਜਾਵੇ। ਇਸ &rsquoਤੇ ਰਜਾ ਮੁਰਾਦ ਨੇ ਕਿਹਾ ਕਿ ਮੇਰਾ ਭੋਪਾਲ ਨਾਲ ਪੁਰਾਣਾ ਸਬੰਧ ਹੈ, ਬਿਨਾਂ ਕਾਰਨ ਮੈਨੂੰ ਹਟਾਇਆ ਗਿਆ। ਬੀਤੇ ਵੀਰਵਾਰ ਨੂੰ ਰਜਾ ਮੁਰਾਦ ਨੇ ਸ਼ਹਿਰ &rsquoਚ ਲੋਕਾਂ ਨਾਲ ਵਿਚਾਰ-ਚਰਚਾ ਵੀ ਕੀਤੀ ਸੀ ਜਿਸ &rsquoਚ ਸਵੱਛਤਾ ਦੇ ਟਿਪਸ ਦਿੱਤੇ ਸੀ। ਇੱਧਰ, ਸੂਤਰਾਂ ਨੇ ਦੱਸਿਆ ਕਿ 2018 ਦੇ ਵਿਧਾਨਸਭਾ ਚੋਣਾਂ &rsquoਚ ਰਜਾ ਮੁਰਾਦ ਨੇ ਕਾਂਗਰਸ ਵਿਧਾਇਕ ਆਰਿਫ ਮਸੂੁਦ ਦੇ ਸਮਰਥਨ &rsquoਚ ਪ੍ਰਚਾਰ ਕੀਤਾ ਸੀ। ਇਹੀ ਕਾਰਨ ਹੈ ਕਿ ਮਾਮਲੇ ਨੂੰ ਸਿਆਸੀ ਦ੍ਰਿਸ਼ਟੀਕੋਣ ਤੋਂ ਦੇਖਿਆ ਗਿਆ। ਵੈਸੇ ਰਜਾ ਮੁਰਾਦ ਮੂਲ ਰੂਪ ਤੋਂ ਭੋਪਾਲ ਦੇ ਹੀ ਨਿਵਾਸੀ ਹਨ।