image caption:

ਵੈਸਟਇੰਡੀਜ਼ ਨੇ ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ

 ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੀਮਰ ਰੋਚ, ਬ੍ਰੈਂਡਨ ਕਿੰਗ ਅਤੇ ਬੋਨਰ ਦੀ ਵੈਸਟਇੰਡੀਜ਼ ਦੀ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ।
ਵਿਸਫੋਟਕ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਅਤੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਨੂੰ ਵੈਸਟਇੰਡੀਜ਼ ਦੀ ਵਨਡੇ ਟੀਮ &lsquoਚ ਜਗ੍ਹਾ ਨਹੀਂ ਮਿਲੀ ਹੈ। ਦੂਜੇ ਪਾਸੇ ਭਾਰਤੀ ਪਿੱਚਾਂ ਨੂੰ ਦੇਖਦੇ ਹੋਏ ਵੈਸਟਇੰਡੀਜ਼ ਨੇ 15 ਮੈਂਬਰੀ ਟੀਮ &lsquoਚ ਤਿੰਨ ਸਪਿਨਰਾਂ ਦੀ ਚੋਣ ਕੀਤੀ ਹੈ। ਵੈਸਟਇੰਡੀਜ਼ ਵਨਡੇ ਟੀਮ: ਕੀਰੋਨ ਪੋਲਾਰਡ (ਕਪਤਾਨ), ਫੈਬੀਅਨ ਐਲਨ, ਨਕਰੁਮਾਹ ਬੋਨਰ, ਡੈਰੇਨ, ਬ੍ਰਾਵੋ, ਸ਼ਮਰਾਹ ਬਰੂਕਸ, ਜੇਸਨ ਹੋਲਡਰ, ਸ਼ਾਈ ਹੋਪ (ਵਿਕਟ ਕੀਪਰ ), ਅਕਿਲ ਹੁਸੈਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਕੇਮਾਰ ਰੋਚ, ਰੋਮਾਰੀਓ ਸ਼ੈਫਰਡ , ਓਡੀਓਨ ਸਮਿਥ ਅਤੇ ਹੇਡਨ ਵਾਲਸ਼ ਜੂਨੀਅਰ।

ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਲਈ ਭਾਰਤੀ ਟੀਮ &ndash ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਰੁਤੁਰਾਜ ਗਾਇਕਵਾੜ, ਸ਼ਿਖਰ ਧਵਨ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟ ਕੀਪਰ), ਦੀਪਕ ਚਾਹਰ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਮਸ਼ਹੂਰ ਕ੍ਰਿਸ਼ਨਾ ਅਤੇ ਅਵੇਸ਼ ਖਾਨ।