image caption:

ਪਛਾਣ ਨਹੀਂ ਸੀ ਇਸ ਲਈ ਟੀਮ ਇੰਡੀਆ ਦੀ ਨਹੀਂ ਮਿਲੀ ਕਪਤਾਨੀ : ਹਰਭਜਨ ਸਿੰਘ

 ਨਵੀਂ ਦਿੱਲੀ : ਟੀਮ ਇੰਡੀਆ  ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ) ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਹਰ ਤਰ੍ਹਾਂ ਦੇ ਟਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।  ਹੁਣ ਸਨਿਆਸ ਲੈਣ ਤੋਂ ਇਕ ਮਹੀਨੇ ਬਾਅਦ ਹਰਭਜਨ ਸਿੰਘ ਨੇ ਇਕ ਬਿਆਨ ਦਿੰਦੇ ਹੋਏ ਬੀ.ਸੀ.ਸੀ.ਆਈ. (BCCI) ਦੇ ਉਪਰ ਕੁਝ ਗੰਭੀਰ ਦੋਸ਼ ਲਗਾਏ ਹਨ। ਸਾਬਕਾ ਧਾਕੜ ਆਫ ਸਪਿਨਰ ਹਰਭਜਨ ਸਿੰਘ ਨੇ ਬੀ.ਸੀ.ਸੀ.ਆੀ. ਦੇ ਉਪਰ ਗੰਭੀਰ ਦੋਸ਼ ਲਗਾਉਂਦੇ ਹੋਏ ਇਕ ਵੱਡਾ ਬਿਆਨ ਦਿੱਤਾ ਹੈ। ਹਾਲ ਹੀ ਵਿਚ ਹਰਭਜਨ ਤੋਂ ਭਾਰਤੀ ਟੀਮ ਦਾ ਕਪਤਾਨ ਨਾ ਬਣਾਏ ਜਾਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਹਾਂ ਕੋਈ ਕਦੇ ਮੇਰੀ ਕਪਤਾਨੀ ਬਾਰੇ ਸਵਾਲ ਨਹੀਂ ਕਰਦਾ। ਮੈਂ ਬੀ.ਸੀ.ਸੀ.ਆਈ. ਵਿਚ ਕਿਸੇ ਅਜਿਹੇ ਇਨਸਾਨ ਨੂੰ ਨਹੀਂ ਜਾਣਦਾ ਸੀ, ਜੋ ਕਪਤਾਨੀ ਨੂੰ ਲੈ ਕੇ ਮੇਰਾ ਨਾਂ ਅੱਗੇ ਰੱਖ ਸਕੇ ਜਾਂ ਮੇਰੀ ਗੱਲ ਵਧਾ ਸਕੇ। ਜੇਕਰ ਤੁਸੀਂ ਬੋਰਡ ਵਿਚ ਕਿਸੇ ਪਾਵਰਫੁੱਲ ਮੈਂਬਰ ਦੇ ਫੇਵਰੇਟ ਨਹੀਂ ਹਨ, ਤਾਂ ਤੁਹਾਨੂੰ ਅਜਿਹਾ ਸਨਮਾਨ ਨਹੀਂ ਮਿਲ ਸਕਦਾ, ਪਰ ਅਸੀਂ ਹੁਣ ਇਸ ਬਾਰੇ ਵਿਚ ਗੱਲ ਨਹੀਂ ਕਰਨੀ ਚਾਹੀਦੀ। ਮੈਨੂੰ ਕਪਤਾਨੀ ਨਹੀਂ ਮਿਲਣ ਦਾ ਕੋਈ ਅਫਸੋਸ ਨਹੀਂ ਹੈ। ਮੈਂ ਬਤੌਰ ਖਿਡਾਰੀ ਦੇਸ਼ ਦੀ ਸੇਵਾ ਕਰਕੇ ਖੁਸ਼ ਹਾਂ