image caption:

ਆਸਟਰੇਲੀਆ ਨੂੰ ਹਰਾ ਕੇ ਭਾਰਤ ਫਾਈਨਲ ’ਚ, ਕਪਤਾਨ ਢੁੱਲ ਦਾ ਸ਼ਾਨਦਾਰ ਸੈਂਕੜਾ

 ਓਸਬੋਰਨ- ਭਾਰਤ ਨੇ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਕਪਤਾਨ ਯਸ਼ ਢੁੱਲ ਨੇ ਸ਼ਾਨਦਾਰ ਸੈਂਕੜਾ ਜੜਿਆ ਹੈ। ਉਸ ਨੇ 110 ਗੇਂਦਾਂ 'ਤੇ 110 ਦੌੜਾਂ ਬਣਾਈਆਂ ਅਤੇ ਉਪ ਕਪਤਾਨ ਸ਼ੇਖ ਰਾਸ਼ਿਦ ਨਾਲ 204 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਸ਼ਿਦ ਨੇ 108 ਗੇਂਦਾਂ ਵਿੱਚ 94 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਇਨ੍ਹਾਂ ਦੋਵਾਂ ਦੀ ਬਦੌਲਤ ਪੰਜ ਵਿਕਟਾਂ 'ਤੇ 290 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਸਟਰੇਲੀਆ ਨੂੰ 41.5 ਓਵਰਾਂ 'ਚ 194 ਦੌੜਾਂ 'ਤੇ ਆਊਟ ਕਰ ਦਿੱਤਾ। ਸ਼ਨਿਚਰਵਾਰ ਨੂੰ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ।