image caption:

ਵਿੰਟਰ ਓਲੰਪਿਕ ਦਾ ਜ਼ੋਰਦਾਰ ਆਗਾਜ਼- ਓਪਨਿੰਗ ਸੈਰੇਮਨੀ ਵਿਚ ਤਿਰੰਗਾ ਲੈਕੇ ਉੱਤਰੇ ਕਸ਼ਮੀਰ ਦੇ ਮੁਹੰਮਦ ਆਰਿਫ ਖਾਨ

 ਬੀਜਿੰਗ- ਚੀਨ ਦੀ ਰਾਜਧਾਨੀ ਬੀਜਿੰਗ  ਵਿਚ 24ਵੇਂ ਵਿੰਟਰ ਓਲੰਪਿਕ ਗੇਮਸ  ਦਾ ਆਗਾਜ਼ ਹੋ ਗਿਆ ਹੈ।ਆਤਿਸ਼ਬਾਜ਼ੀ  ਅਤੇ ਰੰਗਾਰੰਗ ਪ੍ਰੋਗਰਾਮਾਂ  ਦੇ ਨਾਲ ਓਲੰਪਿਕ   ਦੀ ਸ਼ੁਰੂਆਤ  ਹੋਈ। ਵਿੰਟਰ ਓਲੰਪਿਕ ਅਜਿਹਾ ਮੈਗਾ ਇਵੈਂਟ ਹੈ ਜਿਸ ਵਿਚ ਸ਼ਾਮਲ ਸਾਰੇ ਖੇਡ ਬਰਫ 'ਤੇ ਖੇਡੇ ਜਾਂਦੇ ਹਨ। 20 ਫਰਵਰੀ ਤੱਕ ਚੱਲਣ ਵਾਲੇ ਇਸ ਇਵੈਂਟ ਵਿਚ ਚੀਨ, ਅਮਰੀਕਾ, ਭਾਰਤ ਸਣੇ 91 ਦੇਸ਼ ਸ਼ਿਰਕਕਤ ਕਰ ਰਹੇ ਹਨ।
ਭਾਰਤ ਵਲੋਂ ਸਿਰਫ ਇਕ ਖਿਡਾਰੀ ਮੁਹੰਮਦ ਆਰਿਫ ਖਾਨ ਦੋ ਇਵੈਂਟਸ ਵਿਚ ਦੇਸ਼ ਨੂੰ ਰੀਪ੍ਰੈਜ਼ੈਂਟਸ ਕਰ ਰਹੇ ਹਨ। ਆਰਿਫ ਸਲੈਲਮ ਅਤੇ ਜਾਇੰਟ ਸਲੈਲਮ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣਗੇ। ਉਹ ਓਪਨਿੰਗ ਸੈਰੇਮਨੀ ਵਿਚ ਭਾਰਤ ਦਾ ਝੰਡਾ ਬਰਦਾਰ ਵੀ ਸਨ। ਉਨ੍ਹਾਂ ਨੇ ਬੀਜਿੰਗ ਵਿਚ ਭਾਰਤ ਦਾ ਤਿਰੰਗਾ ਲਹਿਰਾਇਆ। ਆਓ ਤੁਹਾਨੂੰ ਓਪਨਿੰਗ ਸੈਰੇਮਨੀ ਦੀ ਫੋਟੋ ਸਟੋਰੀ ਦਿਖਾਉਂਦੇ ਹਨ।