image caption:

ਕੁਝ ਹੀ ਮਿੰਟਾਂ ‘ਚ ਸੋਲਡ ਆਊਟ ਹੋਈਆਂ ਭਾਰਤ-ਪਾਕਿ ਮੈਚ ਦੀਆਂ ਟਿਕਟਾਂ, 23 ਅਕਤੂਬਰ ਨੂੰ ਹੋਵੇਗਾ ਮਹਾਂ-ਮੁਕਾਬਲਾ

 ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ। ਕ੍ਰਿਕਟ ਦੇ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਪੂਰੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਹੈ । ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਜਦੋਂ ਵੀ ਆਪਸ ਵਿੱਚ ਭਿੜਦੀਆਂ ਹਨ ਤਾਂ ਫੈਨਜ਼ ਦਾ ਜੋਸ਼ ਤੇ ਉਤਸ਼ਾਹ ਸਿਖਰਾਂ &lsquoਤੇ ਹੁੰਦਾ ਹੈ। ਕ੍ਰਿਕਟ ਪ੍ਰੇਮੀ ਭਾਰਤ ਬਨਾਮ ਪਾਕਿਸਤਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਹਰ ਵਾਰ ਭਾਰਤ ਤੇ ਪਾਕਿਸਤਾਨ ਦੇ ਮੈਚ ਦੇ ਟੈਲੀਕਾਸਟ ਦੌਰਾਨ TRP ਦੇ ਨਵੇਂ-ਨਵੇਂ ਰਿਕਾਰਡ ਬਣਦੇ ਹਨ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦੀਆਂ ਟਿਕਟਾਂ ਹਰ ਵਾਰ ਮਿੰਟਾਂ ਵਿੱਚ ਵਿੱਕ ਜਾਂਦੀਆਂ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ।