image caption:

ਟੇਬਲ ਟੈਨਿਸ ਖਿਡਾਰੀ ਸਾਥੀਆਨ ਨੇ ਕੀਤਾ ਫਰੈਂਚ ਕਲੱਬ ਨਾਲ ਕਰਾਰ

 ਨਵੀਂ ਦਿੱਲੀ - : ਪੈਰਿਸ ਓਲੰਪਿਕ ਲਈ ਸਰਬੋਤਮ ਤਰੀਕੇ ਨਾਲ ਤਿਆਰੀ ਕਰਨ ਲਈ ਵਚਨਬੱਧ ਸਿਖਰਲੇ ਭਾਰਤੀ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਨੇ 2022-23 ਸੈਸ਼ਨ ਲਈ ਫਰਾਂਸ ਦੇ ਸਿਖਰਲੇ ਟੀਅਰ ਪ੍ਰੋ ਏ ਲੀਗ ਕਲੱਬ &lsquoਜੁਰਾ ਮੋਰੇਜ ਟੈਨਿਸ ਡੀ ਟੇਬਲ&rsquo ਨਾਲ ਕਰਾਰ ਕੀਤਾ ਹੈ। 29 ਸਾਲ ਦੇ ਸਾਥੀਆਨ ਇਸ ਵੱਕਾਰੀ ਲੀਗ ਵਿਚ ਆਪਣੀ ਸ਼ੁਰੂਆਤ ਕਰਨਗੇ। ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ ਦੇ ਮਰਦ ਟੀਮ ਮੁਕਾਬਲੇ ਵਿਚ ਕ੍ਰਮਵਾਰ ਗੋਲਡ ਤੇ ਕਾਂਸੇ ਦਾ ਮੈਡਲ ਜਿੱਤਣ ਵਾਲੇ ਸਾਥੀਆਨ ਨੇ ਕਿਹਾ ਕਿ ਇਹ ਗੱਲ ਸਾਂਝੀ ਕਰ ਕੇ ਕਾਫੀ ਖ਼ੁਸ਼ੀ ਹੋ ਰਹੀ ਹੈ ਕਿ ਮੈਂ 2022-23 ਸੈਸ਼ਨ ਲਈ ਫਰਾਂਸ ਦੇ ਸਿਖਰਲੇ ਟੀਅਰ ਲੀਗ ਪ੍ਰੋ ਏ &lsquoਜੁਰਾ ਮੋਰੇਜ ਟੈਨਿਸ ਡੀ ਟੇਬਲ&rsquo ਨਾਲ ਕਰਾਰ ਕੀਤਾ ਹੈ। ਦੁਨੀਆ ਦੇ 33ਵੇਂ ਨੰਬਰ ਦੇ ਖਿਡਾਰੀ ਸਾਥੀਆਨ ਚੀਨ ਦੇ ਹਾਂਗਜੋਊ ਵਿਚ ਏਸ਼ਿਆਈ ਖੇਡਾਂ ਤੋਂ ਬਾਅਦ ਇਸ ਲੀਗ ਵਿਚ ਖੇਡਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਹ ਦੁਨੀਆ ਦੀਆਂ ਸਰਬੋਤਮ ਲੀਗਾਂ ਵਿਚੋਂ ਇਕ ਹੈ ਤੇ ਫਰਾਂਸ ਵਿਚ ਆਪਣੀ ਸ਼ੁਰੂਆਤ ਕਰਨ ਲਈ ਮੈਂ ਤਿਆਰ ਹਾਂ। ਪੂਰੀ ਸੰਭਾਵਨਾ ਹੈ ਕਿ ਏਸ਼ਿਆਈ ਖੇਡਾਂ ਤੋਂ ਬਾਅਦ ਕਲੱਬ ਨਾਲ ਜੁੜਾਂਗਾ। ਪੈਰਿਸ 2024 ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਚੰਗੀ ਤਿਆਰੀ ਹੋਵੇਗੀ।