image caption:

ਫਰੈਂਚ ਓਪਨ ਤੇ ਵਿੰਬਲਡਨ ਤੋਂ ਬਾਹਰ ਹੋ ਸਕਦਾ ਹੈ ਜੋਕੋਵਿਚ

 ਲੰਡਨ: ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਕਿਹਾ ਕਿ ਜੇਕਰ ਉਸ ਚੋਣ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਕੋਵਿਡ-19 ਦਾ ਟੀਕਾ ਲਗਵਾਉਣ ਦੀ ਥਾਂ ਫਰੈਂਚ ਓਪਨ ਜਾਂ ਵਿੰਬਲਡਨ &rsquoਚ ਨਾ ਖੇਡਣ ਦਾ ਰਾਹ ਚੁਣੇਗਾ। ਜੋਕੋਵਿਚ ਜੇਕਰ ਫਰੈਂਚ ਓਪਨ ਤੇ ਵਿੰਬਲਡਨ ਨਾ ਖੇਡਣ ਦਾ ਫ਼ੈਸਲਾ ਕਰਦਾ ਹੈ ਤਾਂ ਉਹ ਰਾਫੇਲ ਨਾਡਾਲ ਦੇ ਰਿਕਾਰਡ 21 ਪੁਰਸ਼ ਸਿੰਗਲ ਗਰੈਂਡ ਸਲੈਮ ਜਿੱਤਣ ਦੀ ਬਰਾਬਰੀ ਕਰਨ ਦਾ ਮੌਕਾ ਵੀ ਗੁਆ ਦੇਵੇਗਾ। ਜੋਕੋਵਿਚ ਨੂੰ ਪਿਛਲੇ ਮਹੀਨੇ ਆਸਟਰੇਲੀਆ &rsquoਚੋਂ ਕੱਢਿਆ ਗਿਆ ਸੀ ਕਿਉਂਕਿ ਉਸ ਨੇ ਕਰੋਨਾਵਾਇਰਸ ਰੋਕੂ ਟੀਕਾ ਨਹੀਂ ਲਗਵਾਇਆ ਸੀ। ਇਸ ਤੋਂ ਬਾਅਦ ਸਾਰੀ ਦੁਨੀਆ &rsquoਚ ਇਸ ਕਾਰਨ ਮਾਹੌਲ ਭਖ ਗਿਆ ਸੀ। ਵੀਹ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਸਰਬੀਆ ਦੇ ਜੋਕੋਵਿਚ ਨੇ ਅੱਜ ਕਿਹਾ ਕਿ ਉਸ ਦਾ ਟੀਕਾਕਰਨ ਨਹੀਂ ਹੋਇਆ ਹੈ ਅਤੇ ਆਪਣੀ ਇਹ ਸਥਿਤੀ ਬਰਕਰਾਰ ਰੱਖਣ ਲਈ ਉਹ ਖਿਤਾਬਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ।