image caption:

ਕੰਡਾਘਾਟ ਉਦਾਸ ਹੈ

ਪਿਛਲੇ ਦਿਨੀਂ ਬਹੁਤ ਦੇਰ ਬਾਅਦ ਜਾਂ ਕਹਿ ਲਵੋਦਹਾਕੇ ਤੋਂ ਵੀ ਵੱਧ ਸਮੇਂ ਬਾਅਦ ਕੰਡਾਘਾਟ ਜਾਣਦਾ ਮੌਕਾ ਬਣਿਆ। ਪਿੰਕੀ ਹਰਬਲ ਗਾਰਡਨਲੁਧਿ: ਲਈ ਰਵੀ ਨੇ ਪੌਦੇ ਲੈ ਕੇ ਰੱਖੇ ਸਨ, ਸੇਬ, ਪਲੱਮ ਤੇ ਖੁਰਮਾਨੀ ਦੇ । ਉਹ ਲੈਣ ਗਿਆ ਸੀ ।ਮੇਰਾ ਸਾਰਥੀ ਅਸ਼ਵਿੰਦਰ ਸੀ, ਅਸੀਂ ਗਿਆਰਾਂ ਕੁਵਜੇ ਵਿਸਪਰਿੰਗ ਵਿੰਡ ਨਾਮ ਦੇ ਘਰ ਪਹੁੰਚ ਗਏ। ਮੇਰਾ ਬਚਪਨ ਇਸ ਥਾਂ ਵੀ ਗੁਜ਼ਰਿਆ ਸੀ ।ਯਾਦ ਆ ਗਏ ਫਲਾਂ ਲੱਦੇ ਬਾਗ, ਹਰਿਆਲੀ ਤੇਉੱਚੇ ਪਹਾੜ ਤੇ ਚੜ੍ਹਨ ਦੀ ਕੋਸ਼ਿਸ਼। ਮਨੀ ਅੰਕਲ ਤੇਹਰ ਆਂਟੀ ਦਾ ਪਿਆਰ । ਖੂਬਸੂਰਤ ਘਰ, ਖੂਬਸੂਰਤ ਦ੍ਰਿਸ਼ ਤੇ ਚਹਿਕਦਾ ਮਹਿਕਦਾ ਪ੍ਰੀਵਾਰਨਾਲ ਭਰਿਆ ਘਰ । ਸਭ ਕੁਝ ਇਕ ਫਿਲਮਵਾਂਗ ਘੁੰਮ ਗਿਆ । 60 ਸਾਲ ਵਿਚ ਸਭ ਕੁਝਬਦਲ ਗਿਆ। ਪ੍ਰੀਵਾਰ ਵਿਸ਼ਵ ਭਰ ਵਿਚ ਫੈਲਗਿਆ, ਪਰ ਘਰ ਇਕੱਲਾ ਰਹਿ ਗਿਆ। ਮੈਨੂੰਲੱਗਾ ਜਿਵੇਂ ਕੰਧਾਂ ਨੂੰ, ਮੇਰੇ ਜਾਣ ਨਾਲ ਚਾਅ ਚੜ੍ਹਗਿਆ ਹੋਵੇ । ਹਵਾ ਨਾਲ ਹਿੱਲਦੀ ਹਰ ਟਾਹਣੀ, ਜਿਵੇਂ ਮੈਨੂੰ ਕਲਾਵੇ ਵਿਚ ਲੈਣਾ ਚਾਹੁੰਦੀ ਹੋਵੇ ।ਭਾਵੇਂ ਕੁਝ ਸਮੇਂ ਬਾਅਦ ਮੈਂ ਵਾਪਸ ਤੁਰ ਪਿਆਂ ਸਾਂ, ਪਰ ਕੰਧਾਂ ਦੀ ਵਾਪਸ ਆਉਣ ਦੀ ਆਵਾਜ਼ ਮੈਨੂੰਅੱਜ ਵੀ ਸੁਣ ਰਹੀ ਹੈ । ਮੈਂ ਵਾਪਸ ਜਰੂਰਜਾਵਾਂਗਾ, ਮੇਰਾ ਇੰਤਜ਼ਾਰ ਕਰਨਾ ।

-ਜਨਮੇਜਾ ਸਿੰਘ ਜੌਹਲ