image caption:

ਕੈਨੇਡੀਅਨ ਕੁੜੀਆਂ ਨੇ ਅਮਰੀਕਾ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ

 ਬੀਜਿੰਗ- ਕੈਨੇਡੀਅਨ ਕੁੜੀਆਂ ਨੇ ਵਿੰਟਰ ਓਲੰਪਿਕਸ ਵਿਚ ਆਪਣੇ ਰਵਾਇਤੀ ਵਿਰੋਧੀ ਅਮਰੀਕਾ ਨੂੰ 3-2 ਨਾਲ ਹਰਾ ਕੇ ਹਾਕੀ ਮੁਕਾਬਲੇ ਦਾ ਗੋਲਡ ਮੈਡਲ ਜਿੱਤ ਲਿਆ। ਕੈਨੇਡਾ ਦੀ ਇਸ ਜਿੱਤ ਵਿਚ ਕਪਤਾਨ ਮੈਰੀ ਫ਼ਿਲਿਪ ਪਾਓਲਿਨ ਦਾ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ 2 ਗੋਲ ਦਾਗੇ। ਕੈਨੇਡੀਅਨ ਕੁੜੀਆਂ ਨੇ 2010 ਤੋਂ ਬਾਅਦ ਪਹਿਲਾ ਵੱਡਾ ਕੌਮਾਂਤਰੀ ਮੁਕਾਬਲਾ ਜਿੱਤਿਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ 2019 ਵਿਚ ਕੈਨੇਡੀਅਨ ਟੀਮ ਵਰਲਡ ਚੈਂਪੀਅਨਸ਼ਿਪ ਦੇ ਫ਼ਾਈਨਲ ਤੱਕ ਵੀ ਨਹੀਂ ਪਹੁੰਚ ਸਕੀ ਸੀ।