image caption:

ਨਿਊਜ਼ੀਲੈਂਡ ਨੇ ਲਗਾਤਾਰ ਤੀਜੇ ਵਨਡੇ ਵਿੱਚ ਭਾਰਤ ਨੂੰ ਹਰਾਇਆ

 ਕਈਨਸਟਾਉਨ: ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਕਵੀਂਸਟਾਉਨ ਵਿੱਚ ਖੇਡੇ ਗਏ ਤੀਜੇ ਇੱਕ ਰੋਜ਼ਾ ਮੈਚ ਵਿੱਚ ਵੀ ਭਾਰਤ ਨੂੰ ਹਰਾ ਦਿੱਤਾ। ਨਿਊਜ਼ੀਲੈਂਡ ਨੇ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.3 ਓਵਰਾਂ ਵਿੱਚ 279 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ 'ਚ ਨਿਊਜ਼ੀਲੈਂਡ ਨੇ ਇਹ ਟੀਚਾ 49.1 ਓਵਰਾਂ 'ਚ ਸੱਤ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਨਿਊਜ਼ੀਲੈਂਡ ਨੇ ਮਹਿਲਾ ਕ੍ਰਿਕਟ ਇਤਿਹਾਸ 'ਚ ਦੂਜਾ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ।

ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਇਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ। ਮੇਘਨਾ ਅਤੇ ਸ਼ੈਫਾਲੀ ਵਰਮਾ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 13 ਓਵਰਾਂ ਵਿੱਚ 100 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਮੇਘਨਾ ਨੇ ਸਿਰਫ 41 ਗੇਂਦਾਂ 'ਤੇ 61 ਦੌੜਾਂ ਅਤੇ ਸ਼ੈਫਾਲੀ ਵਰਮਾ ਨੇ 57 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਮੱਧਕ੍ਰਮ ਵਿੱਚ ਯਸਤਿਕਾ ਭਾਟੀਆ ਨੇ 19 ਅਤੇ ਕਪਤਾਨ ਮਿਤਾਲੀ ਰਾਜ ਨੇ 23 ਦੌੜਾਂ ਬਣਾਈਆਂ।