image caption:

ਛੋਟੀ ਉਮਰ ਦੇ ਵਿੱਚ ਵੱਡਾ ਨਾਮ ਬਨਾਉਣ ਵਾਲਾ ਭਲੂਰ ਪਿੰਡ ਦਾ ਅਨੋਖ ਢਿੱਲੋਂ ਕਨੇਡਾ ਵੱਡੇ ਦਿਲ ਦਾ ਖੇਡ ਪ੍ਰਮੋਟਰ

ਭਲੂਰ ਪਿੰਡ ਦਾ ਜੰਮਪਲ ਜ਼ਿਲਾਂ ਮੋਗਾ ਬਾਪੂ ਮੱਲ ਸਿੰਘ ਢਿੱਲੋ ਦਾ ਪੁੱਤ ਅਤੇ ਮਾਂ ਕੁਲਵੰਤ ਕੌਰ ਦੀਆ ਅੱਖਾਂ ਦਾ ਤਾਰਾ ਘਰ ਵਿੱਚ ਇੱਕ ਅਨੋਖ ਦਾ ਛੋਟਾ ਭਰਾ ਤਰਲੋਕ ਸਿੰਘ ਢਿੱਲੋਂ ਬਹੁਤ ਚਰਚਾ ਵਿੱਚ ਆਇਆ ਹੋਇਆ ਅਨੋਖ ਅੱਜ ਕੱਲ ਮਾਂ ਖੇਡ ਕਬੱਡੀ ਦੇ ਖੇਡ ਮੇਲਿਆਂ ਤੇ ਅੱਜ ਗੱਲ ਕਰਦੇ | ਅਨੋਖ ਢਿੱਲੋਂ ਵਾਰੇ ਅਨੋਖ ਦਾ ਬਚਪਨ ਭਲੂਰ ਪਿੰਡ ਵਿੱਚ ਗੁਜਰਿਆ ਤੇ ਬਾਰਵੀਂ ਜਮਾਤ ਪਿੰਡ ਦੇ ਸਕੂਲ ਵਿੱਚ ਕੀਤੀ ਬੀ ਏ, ਫਰੀਦਕੋਟ ਕਾਲਜ ਵਿੱਚ ਕੀਤੀ | ਸ਼ੁਰੂ ਤੋਂ ਫੁੱਟਬਾਲ ਦਾ ਸ਼ੌਕੀਨ ਸੀ | ਅਤੇ ਨਾਲ ਨਾਲ ਕਬੱਡੀ ਦੇ ਮੈਚ ਵੀ ਲਾਗਲੇ ਪਿੰਡਾਂ ਵਿੱਚ ਜੋ ਹੁੰਦੇ ਸੀ ਤਾਂ ਦੇਖਣ ਜਾਂਦਾ ਸੀ | ਪਰ ਦਿਲ ਦੇ ਵਿੱਚ ਤਾਂਘ ਸੀ ਵੀ ਕਦੇ ਕੁੱਝ ਵੱਖਰਾ ਕਰਨਾ ਜਦੋ ਵਾਹਿਗੁਰੂ ਦੀ ਮੇਹਰ ਹੋਈ ਹੌਲੀ ਹੌਲੀ ਸਬੱਬ ਬਣਿਆ ਅਨੋਖ ਅਪਣੀ ਭੂਆ ਕੋਲ 2015 ਮਾਰਚ ਮਹੀਨੇ ਵਿੱਚ ਕਨੇਡਾ ਚਲਾ ਗਿਆ | ਅਨੋਖ ਨੂੰ ਲੱਗਿਆ ਵੀ ਹੁਣ ਮੈਂ ਅਪਣਾ ਸੁਪਨਾ ਪੂਰਾ ਕਰ ਸਕਦਾ ਜੋ ਅਨੋਖ ਨੂੰ ਸੀ ਵੀ ਮੈਂ ਕਿਸੇ ਦੇ ਕੰਮ ਆ
ਸਕਾ 2016 ਤੋਂ ਅਨੋਖ ਨੇ ਸ਼ੁਰੂਆਤ ਕੀਤੀ ਅਪਣੇ ਪਿੰਡ ਤੋਂ ਵਾਲੀਵਾਲ ਦੇ ਨੈੱਟ ਲਈ ਰਾਸ਼ੀ ਭੇਜੀ | ਅਤੇ ਪਿੰਡ ਵਿੱਚ ਅਨੋਖ ਦੀ ਸੋਚਣੀ ਇਹ ਹੈ ਕਿ ਕਿਸੇ ਵੀ ਧਰਮ ਦਾ ਕੁੱਝ ਵੀ ਹੋਵੈ ਜਿੱਥੇ ਸਹਿਯੋਗ ਦੀ ਲੋੜ ਹੈ ਤਾਂ ਮੈਂ ਹਰ ਸਮੇਂ ਅਪਣੇ ਪਿੰਡ ਵਾਸੀਆਂ ਲਈ ਖੜਾ ਤੇ ਅਪਣੇ ਹੀ ਪਿੰਡ ਮਸਜਿਦ ਲਈ ਅਪਣਾ ਇੱਕ ਲੱਖ ਲਈ ਯੋਗਦਾਨ ਪਾਇਆ ਤੇ ਹੌਲੀ ਹੌਲੀ ਕਰਕੇ ਮਾਂ ਖੇਡ ਕਬੱਡੀ ਦੇ ਵੱਡੇ ਸਨਮਾਨ ਕਰਨ ਲੱਗ ਗਿਆ ਜੇ ਗੱਲ ਕਰੀਏ ਸਨਮਾਨਾਂ ਦੀ ਤਾਂ ਅਨੋਖ ਨੇ ਸੋਨੀ ਮਾਨ ਨੂੰ ਬੁਲਟ ਮੋਟਰਸਾਈਕਲ ਨਾਲ ਨਵਾਂ ਕਿਲਾ (ਫ਼ਰੀਦਕੋਟ) ਦੇ ਕਬੱਡੀ ਕੱਪ ਤੇ ਸਨਮਾਨ ਕੀਤਾ | ਫਿਰ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ਜਿਵੇਂ ਰਿੰਦਾ ਜੰਡ ਸਾਹਿਬ ਦਾ ਕਬੱਡੀ ਪਲੇਅਰ ਉਸਦਾ ਬੁਲਟ ਮੋਟਰਸਾਈਕਲ ਮਾਨ ਸਨਮਾਨ ਕੀਤਾ | ਨਵਾਂ ਕਿਲਾ ਦੇ ਖੇਡ ਮੇਲੇ ਅਤੇ ਅਪਣੇ ਹੀ ਪਿੰਡ ਦੇ ਮੁੰਡੇ ਦਾ ਬਸੰਤ ਭਲੂਰ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ | ਬਾਜਾ ਸਰਾਵਾਂ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ, ਜਗਨੰਦਨ ਅਕਾਲਗੜ੍ਹ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ, ਲੱਖਾ ਸਰਾਵਾਂ ਦਾ 21 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ, ਤੇ ਸੋਨੀ ਮਾਨ ਦਾ ਆਈ ਫੋਨ ਗਿਆਰਾਂ ਮੈਕਸ ਨਾਲ ਸਨਮਾਨ ਕੀਤਾ, ਅਤੇ ਸਵਰਨਾ ਖਿਆਲੀਵਾਲਾ ਦਾ ਜੀਪ ਨਾਲ ਤੇ ਇੱਕ ਵਾਰ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ, ਅਕਾਸ਼ ਮਾਣੂਕੇ ਗਿੱਲ ਦਾ ਇੱਕ ਵਾਰ 51 ਹਜ਼ਾਰ ਦੀ ਨਗਦ ਰਾਸ਼ੀ ਨਾਲ ਤੇ ਇੱਕ ਵਾਰ ਲੈਪਟਾਪ ਨਾਲ ਸਨਮਾਨ ਕੀਤਾ ਗਿਆ, ਅਤੇ ਮਨੀ ਜਲਾਲ ਦਾ 4 ਲੱਖ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਇੱਕ ਵਾਰ ਸਾਦਿਕ ਦੇ ਟੂਰਨਾਮੈਂਟ ਤੇ ਵਾਸਿਗਮਸੀਨ ਨਾਲ ਸਨਮਾਨ ਕੀਤਾ ਗਿਆ, ਕਿੰਦਾ ਬੱਧਨੀ ਦਾ ਕਮਾਲਪੁਰੇ ਦੇ ਕਬੱਡੀ ਕੱਪ ਤੇ 21 ਹਜ਼ਾਰ ਨਾਲ ਸਨਮਾਨ ਕੀਤਾ ਗਿਆ ਤੇ ਹੈਰੀ ਮੱਲ ਦਾ ਖੰਨਾ ਕਬੱਡੀ ਕੱਪ ਤੇ ਐਲ ਈ ਡੀ ਨਾਲ ਸਨਮਾਨ ਕੀਤਾ ਜਾਣਾ ਤੇ ਬਾਪੂ ਸੁਰਜੀਤ ਸਿੰਘ ਜੋ ਕਿ ਅਕਸਰ ਖੇਡ ਮੇਲਿਆਂ ਤੇ ਹੁੰਦੇ ਆ ਉਹਨਾਂ ਦਾ 21 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ, ਗੀਤਾ ਕੋਟ ਕੁਰੜ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ, ਕਬੱਡੀ ਕੁਮੈਂਟੇਟਰ ਸਹਿਬਾਨ ਔਲਖ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ, ਪਿਛਲੇ ਦਿਨੀਂ ਇੱਕ ਲੀਗ ਹੋਈ ਜਿਸ ਵਿੱਚ ਭਦੌੜ ਲਾਈਨਜ਼ ਨੂੰ ਇਕੱਤੀ ਹਜ਼ਾਰ ਦਾ ਸਹਿਯੋਗ ਦਿੱਤਾ, ਸ਼ਿੰਦੂ ਜਲਾਲਾਬਾਦ ਦਾ 25 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ, ਜੱਸਾ ਸਮਾਧ ਭਾਈ (ਕਬੱਡੀ ਜੰਕਸ਼ਨ) ਉਸਦਾ 51, ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਅਤੇ ਕੇਵਲ ਸੇਖਾਂ ਜੋ ਸਾਡੇ ਵਿੱਚ ਨਹੀਂ ਰਿਹਾ ਤੇ ਉਹ ਸੁਪਰ ਸਟਾਰ ਦੇ ਬੁੱਤ ਲਈ ਇੱਕ ਲੱਖ ਦਾ ਵੱਡਾ ਯੋਗਦਾਨ ਪਾਇਆ | ਮਨਪ੍ਰੀਤ ਖੋਟੇ ਕਬੱਡੀ ਪਲੇਅਰ ਦੇ ਸੱਟ ਲੱਗ ਗਈ ਤੇ ਉਸਦੇ ਲਈ ਤੀਹ ਹਜ਼ਾਰ ਦੀ ਨਗਦ ਰਾਸ਼ੀ ਦੇ ਉਸਦੀ ਸਹਾਇਤਾ ਕੀਤੀ ਗਈ ਕਬੱਡੀ ਕੁਮੈਂਟੇਟਰ ਲਵੀ ਗੂੜੀ ਸੰਘਰ ਦਾ ਦਾ ਵਾਸ਼ੀਗ ਮਸ਼ੀਨ ਨਾਲ ਸਨਮਾਨ ਕੀਤਾ, ਆਉਣ ਵਾਲੇ ਸਮੇਂ ਵਿੱਚ ਵੱਖ ਵੱਖ ਹੋਰ ਪਲੇਅਰ ਦੇ ਸਨਮਾਨ ਹੋਣਗੇ ਜਿਨਾਂ ਵਿੱਚ ਗੁਰਪ੍ਰੀਤ ਠੀਕਰੀਵਾਲ ਦਾ ਫੋਰਡ ਟਰੈਕਟਰ ਨਾਲ ਸਨਮਾਨ ਕੀਤਾ ਜਾਣਾ | 1 ਜਨਵਰੀ 2022 ਨੂੰ ਪਿੰਡ ਥਾਂਦੇਵਾਲਾ ਦੇ ਕਬੱਡੀ ਕੱਪ ਤੇ ਵਾਲੀਵਾਲ ਕੁਮੈਂਟੇਟਰ ਸਹਿਬਾਜ ਔਲਖ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ ਤੇ ਹੈਪੀ ਭਾਗਰ ਦਾ 20 ਜਨਵਰੀ ਨੂੰ ਮੇਜਰ ਸਿੰਘ ਭਲੂਰ ਕਨੇਡਾ ਤੇ ਜਲੰਧਰ ਸਿੱਧੂ ਕਨੇਡਾ ਤੇ ਅਨੋਖ ਢਿੱਲੋਂ ਕਨੇਡਾ ਵੱਲੋਂ 51,000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ 30 ਦਸੰਬਰ 2021 ਸੇਖ ਕਲਾਂ ਦੇ ਕਬੱਡੀ ਕੱਪ ਤੇ ਅਨੋਖ ਵੱਲੋਂ ਪਹਿਲਾ ਇਨਾਮ 61,000 ਦਿੱਤਾ ਗਿਆ | ਪੰਜਾਬ ਦੇ ਕਬੱਡੀ ਕੱਪਾਂ ਲਈ ਵੱਡਾ ਯੋਗਦਾਨ ਪਾਉਂਦਾ ਅਨੋਖ ਖੀਵਾ ਕਲਾਂ ਦੇ ਕਬੱਡੀ ਕੱਪ ਲਈ ਇਕੱਤੀ ਹਜ਼ਾਰ ਦਾ ਯੋਗਦਾਨ ਤੇ ਖੰਨਾ ਕਬੱਡੀ ਕੱਪ ਲਈ ਇਕੱਤੀ ਹਜ਼ਾਰ ਦਾ ਯੋਗਦਾਨ ਅਤੇ ਗੋਗੋਆਣੀ ਦੇ ਕਬੱਡੀ ਕੱਪ ਲਈ 51 ਹਜ਼ਾਰ ਦਾ ਯੋਗਦਾਨ ਘੁਮਾਣਾ ਦੇ ਕਬੱਡੀ ਕੱਪ ਲਈ ਵੱਡਾ ਯੋਗਦਾਨ ਪਾਇਆ ਅਨੋਖ ਨੇ ਅਤੇ ਖਿਆਲੀਵਾਲਾ ਦੇ ਕਬੱਡੀ ਕੱਪ ਤੇ ਇੱਕ ਲੱਖ ਦਾ ਯੋਗਦਾਨ ਲਵੀ ਗੁੜੀ ਸੰਘਰ ਦੇ ਟੂਰਨਾਮੈਂਟ ਲਈ ਇਕੱਤੀ ਹਜ਼ਾਰ ਦਾ ਯੋਗਦਾਨ, ਅਤੇ ਜੰਡ ਸਾਹਿਬ ਦੀ ਧਰਤੀ ਤੇ ਕਬੱਡੀ ਕੈਂਪ ਲਾਇਆ ਜਿਸ ਵਿੱਚ ਪਲੇਅਰਾ ਦਾ ਸਾਥ ਦਿੱਤਾ ਅਤੇ ਉਹਨਾਂ ਦੇ ਖਾਣ ਪੀਣ ਲਈ ਪੂਰਾ ਪ੍ਰਬੰਧ ਕੀਤਾ ਜਿਸਦਾ ਤਕਰੀਬਨ ਪੰਜ ਲੱਖ ਖਰਚਾ ਆਇਆ ਉਹ ਅਨੋਖ ਢਿੱਲੋਂ ਨੇ ਕੀਤਾ | ਵਾਲੀਵਾਲ ਟੀਮ ਅਨੋਖ ਢਿੱਲੋ ਕਨੇਡਾ ਦੇ ਨਾਮ ਪੰਜਾਬ ਦੇ ਖੇਡ ਮੇਲਿਆਂ ਤੇ ਖੇਡ ਦੀ ਜਿਸ ਵਿੱਚ ਅਨੋਖ ਪੂਰੀ ਸਪੋਟ ਕਰਦਾ ਉਹਨਾਂ ਦੀ ਤੇ ਉਹਨਾਂ ਦੇ ਸਨਮਾਨ ਵੱਖੋ ਵੱਖਰੇ ਟੂਰਨਾਮੈਂਟਾਂ ਕਰਦਾ ਰਹਿੰਦਾ ਜਿਵੇਂ ਅਪਣੀ ਟੀਮ ਦੇ ਪੰਜ ਪਲੇਅਰਾ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ ਜਿਨਾਂ ਵਿੱਚ ਗੁਰਵਿੰਦਰ ਸਿੰਘ ਕਾਨਿਆਂਵਾਲੀ, ਬੱਬੀ ਦੀਪ ਸਿੰਘ ਵਾਲਾ, ਅਕਾਸ਼ ਮਾਨ ਮਰਾੜ੍ਹ, ਬਿੱਟੂ ਕਾਨਿਆਂਵਾਲੀ, ਜੱਜ ਬਾਂਦਰ ਡੋਡ, ਵੱਖ ਵੱਖ ਥਾਵਾਂ ਤੇ ਕਾਨਿਆਂਵਾਲੀ ਦੇ ਖੇਡ ਮੇਲੇ ਤੇ ਪੰਜ ਪਲੇਅਰਾ ਦਾ ਗਿਆਰਾਂ, ਗਿਆਰਾਂ ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ, 11 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਪੰਮੂ (ਘੱਟਿਆ ਵਾਲੀ)ਵਾਲੀਵਾਲ ਪਲੇਅਰ ਦਾ ਕੀਤਾ ਗਿਆ ਖੁਸ਼ੀ (ਘੱਟਿਆ ਵਾਲੀ) ਵਾਲੀਵਾਲ ਪਲੇਅਰ ਵਾਲੇ ਦਾ 11 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਗੋਲਡੀ ਚੰਨਣ ਖੇੜਾ ਵਾਲੀਵਾਲ ਪਲੇਅਰ ਦਾ 11 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ, ਗੋਪਾ (ਘੱਟਿਆ ਵਾਲੀ) ਵਾਲੀਵਾਲ ਪਲੇਅਰ ਦਾ 11 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ, ਤੇ ਰਿੰਕੂ ਵਾਲੀਵਾਲ ਪਲੇਅਰ ਦਾ 11 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਵਾਲੀਵਾਲ ਪਲੇਅਰ ਬਿੱਟੂ ਕਾਨਿਆਂਵਾਲੀ ਖੇਡਦੇ ਹੋਏ ਇੱਕ ਪਲੇਅਰ ਦੇ ਸੱਟ ਲੱਗ ਗਈ ਸੀ ਤੇ ਉਸਦੀ ਸਹਾਇਤਾ ਲਈ 60 ਹਜ਼ਾਰ ਦੀ ਮੱਦਦ ਕੀਤੀ ਤੇ ਬਿੱਟੂ ਕਾਨਿਆਂਵਾਲੀ ਦਾ ਇੱਕ ਸਨਮਾਨ ਮਾਰਵਾੜੀ ਬਛੇਰੀ ਨਾਲ ਕੀਤਾ ਅਤੇ ਪੰਜਾਬ ਵੱਲੋਂ ਖੇਡਣ ਗਈ ਟੀਮ ਵਾਲੀਵਾਲ ਦੀ ਮਹਾਂਰਾਸ਼ਟਰ ਵਿੱਚ ਜਿੱਤ ਕੇ ਆਈ ਤੇ ਉਸ ਟੀਮ ਦਾ ਇੱਕ ਲੱਖ ਦੀ ਨਗਦ ਰਾਸ਼ੀ ਨਾਲ ਸਨਮਾਨ ਵਿਸ਼ੇਸ਼ ਤੌਰ ਤੇ ਸਨਮਾਨ ਫਰੀਦਕੋਟ ਇੱਕ ਸਮਾਗਮ ਤੇ ਕੀਤਾ ਗਿਆ, ਬੱਚਿਆ ਦੇ ਲਈ ਦਸਤਾਰ ਸਿਖਲਾਈ ਕੈਂਪ ਲਗਾਇਆ ਜਿਸ ਵਿੱਚ 110 ਬੱਚਿਆ ਦੇ ਸਨਮਾਨ ਕੀਤੇ ਗਏ, ਅਪਣੇ ਪਿੰਡ ਅਤੇ 5 ਪਿੰਡਾਂ ਵਿੱਚ ਅਨੋਖ ਵੱਲੋਂ ਬੂਟੇ ਲਗਵਾਏ ਗਏ, ਲੌਕਡਾਉਨ ਵਿੱਚ ਅਨੋਖ ਬਹੁਤ ਪਰਿਵਾਰਾਂ ਦੀ ਮੱਦਦ ਕੀਤੀ ਰਾਸ਼ਨ ਦੇਕੇ ਤੇ ਜਿਵੇਂ ਵੀ ਹੋਇਆ ਸਭ ਨਾਲ ਖੜਿਆ ਭਾਵੇਂ ਉਹ ਕਿਸੇ ਦੇ ਇਲਾਜ ਦਾ ਖਰਚਾ ਸੀ ਭਾਵੇਂ ਕਿਸੇ ਦੇ ਘਰ ਦੀ ਕੋਈ ਵੀ ਮਜਬੂਰੀ ਹਰ ਪੱਖੋ ਅਨੋਖ ਨਾਲ ਰਿਹਾ | ਵੱਖੋ ਵੱਖਰੇ ਪੱਧਰ ਤੇ ਅਨੋਖ ਹਰ ਇੱਕ ਸੇਵਾ ਨਿਭਾਅ ਰਿਹਾ ਪੰਜਾਬ ਵਿੱਚ ਟੂਰਨਾਮੈਂਟ ਤੇ ਸਹਿਯੋਗ ਵੀ ਪਾਉਂਦਾ ਤੇ ਕਿਸੇ ਵੀ ਪਰਿਵਾਰ ਨੂੰ ਕਿਸੇ ਤਰਾ ਦੀ ਮੱਦਦ ਦੀ ਲੋੜ ਆ ਤਾਂ ਅਨੋਖ ਅੱਗੇ ਆ ਉਹਨਾਂ ਦੇ ਨਾਲ ਖੜ੍ਹਨ ਵਾਲਾ ਇਨਸਾਨ ਆ, ਅਨੋਖ ਕਹਿੰਦਾ ਬਹੁਤ ਸਨਮਾਨ ਨੇ ਜੋ ਕੀਤੇ ਆ ਪਰ ਚੇਤਾ ਨਹੀਂ ਹੁਣ ਬਹੁਤ ਸਨਮਾਨ 11, ਹਜ਼ਾਰ 21, ਹਜ਼ਾਰ 31, ਹਜ਼ਾਰ ਨਾਲ ਕੀਤੇ ਆ ਵੱਖੋ ਵੱਖਰੇ ਟੂਰਨਾਮੈਂਟਾਂ ਤੇ ਪਲੇਅਰਾ ਤੇ ਮਾਂ ਖੇਡ ਕਬੱਡੀ ਨਾਲ ਜੁੜੇ ਹੋਏ ਹਰ ਉਹ ਇਨਸਾਨ ਦੇ ਜੋ ਉਸਦਾ ਹੱਕ ਬਣਦਾ ਸੀ ਤੇ ਬਹੁਤ ਟੂਰਨਾਮੈਂਟਾਂ ਤੇ 31, ਹਜ਼ਾਰ 11, ਹਜ਼ਾਰ 21,ਹਜ਼ਾਰ ਨਾਲ ਸਹਿਯੋਗ ਪਾਇਆ ਵੱਡੇ ਵੱਡੇ ਸ਼ਾਨਦਾਰ ਕੱਪਾਂ ਨਾਲ ਬਹੁਤ ਸਨਮਾਨ ਕੀਤੇ ਆ, ਪੰਜਾਬ ਦੇ ਵੱਡੇ ਵੱਡੇ ਖੇਡ ਮੇਲਿਆਂ ਤੇ ਟੀਮਾਂ ਵੀ ਖੇਡ ਦੀਆ ਨੇ ਅਨੋਖ ਦੇ ਕਹਿਣ ਤੇ ਇੱਕ ਹੋਰ ਗੱਲ ਜੋ ਬਹੁਤ ਵਧੀਆ ਇਨਸਾਨ ਅੰਦਰ ਲੜਕੀਆਂ ਦੀਆਂ ਟੀਮਾਂ ਨੂੰ ਪੂਰੀ ਸੁਪੋਰਟ ਕਰਦਾ ਅਪਣੇ ਕੋਲੋ ਖਰਚਾ ਦਿੰਦਾ ਜਿੱਥੇ ਲੋੜ ਹੁੰਦੀ ਆ ਕਈ ਥਾਵਾਂ ਤੇ ਮੁਸ਼ਕਿਲ ਆਉਂਦੀ ਆ ਲੜਕੀਆਂ ਦੀਆਂ ਟੀਮਾਂ ਨੂੰ ਓਥੇ ਅਨੋਖ ਵੱਲੋਂ ਪੂਰਾ ਸਹਿਯੋਗ ਹੁੰਦਾ ਭਾਵੇਂ ਉਹ ਕਿਰਾਇਆ ਹੋਵੈ ਭਾਵੇਂ ਐਂਟਰੀ ਫੀਸ ਭਾਵੇਂ ਆਉਣ ਜਾਣ ਦਾ ਖਰਚਾ ਉਹ ਸਾਰਾ ਅਨੋਖ ਢਿੱਲੋਂ ਵੱਲੋਂ ਕੀਤਾ ਜਾਂਦਾ, ਅਨੋਖ ਬਹੁਤ ਹੀ ਵਧੀਆ ਸੋਚ ਰੱਖਣ ਵਾਲਾ ਇਨਸਾਨ ਆ ਤੇ ਅਨੋਖ ਸਿੰਘ ਢਿੱਲੋਂ ਸਿੱਖੀ ਨਾਲ ਜੁੜਿਆ ਹੋਇਆ ਇਨਸਾਨ ਤੇ ਹਮੇਸ਼ਾ ਸੱਚ ਲਈ ਖੜਾ ਕੁਦਰਤ ਨਾਲ ਪਿਆਰ ਕਰਨ ਵਾਲਾ ਇਨਸਾਨ ਆ ਤੇ ਅਨੋਖ ਦਾ ਕਹਿਣਾ ਕਿ ਸੱਚੇ ਇਨਸਾਨ ਨਾਲ ਮੈਂ ਹਮੇਸ਼ਾ ਖੜਾ ਤੇ ਜਿੱਥੇ ਤੱਕ ਵੀ ਹੋਇਆ ਹਰ ਇੱਕ ਦੀ ਕੋਸ਼ਿਸ਼ ਹੁੰਦੀ ਆ ਕਿ ਪੂਰੀ ਮੱਦਦ ਕੀਤੀ ਜਾਵੇ |