image caption:

ਬੁੱਧ ਚਿੰਤਨ

 ਪੰਜਾਬੀ ਸਾਹਿਤ ਜਗਤ ਦੇ ਮਹਾਨ ਸ਼ਾਇਰ, ਬਾਲ ਸਾਹਿਤ ਲੇਖਕ, ਚਿਤਰਕਾਰ ਤੇ ਅਨੁਵਾਦਕ ਸ੍ਰੀ ਅਜਾਇਬ ਚਿਤਰਕਾਰ ਜੀ ਦਾ ਅੱਜ ਜਨਮ ਦਿਨ ਹੈ । ਉਹਨਾਂ ਦੀ ਬਹੁਪੱਖੀ ਸ਼ਖਸੀਅਤ ਸਬੰਧੀ ਸੁਰਿੰਦਰ ਸੇਠੀ ਜੀ ਲਿਖਿਆ ਸ਼ਬਦ ਚਿਤਰ ਪੇਸ਼ ਕਰਦਾ ਹਾਂ । ਉਸਤਾਦ ਅਜਾਇਬ ਜੀ ਅਗਵਾਈ ਹੇਠਾਂ ਅਸੀਂ " ਕਲਾ ਸੰਗਮ ਨੀਲੋੰ ਪੁੱਲ " ਤੇ ਪੰਜਾਬੀ ਗ਼ਜ਼ਲ ਮੰਚ ਫਿਲੋਰ ਬਹੁਤ ਸਭਾਵਾਂ ਤੇ ਸਮਾਗਮ ਕੀਤੇ ਹਨ ।

ਉਹ ਉਸਤਾਦ ਕਵੀ ਸਨ ਜਿਹਨਾਂ ਨੇ ਸਾਰਾ ਜੀਵਨ ਪੰਜਾਬੀ ਅਦਬ ਦੇ ਲੇਖੇ ਲਗਾਇਆ ।
ਬੁੱਧ ਸਿੰਘ ਨੀਲੋੰ
####
ਬਹੁਪੱਖੀ ਤੇ ਉਸਤਾਦ ਕਵੀ - ਅਜਾਇਬ ਚਿਤਰਕਾਰ

ਅੱਜ ਪੰਜਾਬੀ ਸਾਹਿਤ ਦੇ ਬਹੁਤ ਸਤਿਕਾਰਯੋਗ ਮਿਹਨਤੀ , ਸਿਰੜੀ ਅਤੇ ਇਮਾਨਦਾਰ ਬਾਲ ਸਾਹਿਤ , ਲੋਕ ਕਵੀ,ਚਿਤਰਕਾਰ ਅਤੇ ਸਮਾਜਿਕ ਚੇਤਨਾ ਅਤੇ ਜਾਗ੍ਰਤੀ ਦਾ ਹਲੂਣਾ ਦੇਣ ਵਾਲੇ ਬੁੱਧੀਜੀਵੀ ਵਿਦਵਾਨ ਸ਼ਖ਼ਸੀਅਤ ਸ੍ਰੀ ਅਜਾਇਬ ਚਿਤਰਕਾਰ ਦਾ ਜਨਮ ਦਿਨ ਹੈ । ਉਹ ਅੱਜ ਦੇ ਦਿਨ ਸੰਨ 18 ਫਰਵਰੀ 1924 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਵੱਦੀ ਵਿਖੇ ਪੈਦਾ ਹੋਏ ਸਨ। ਉਨ੍ਹਾਂ ਵਲੋਂ ਲੇਖਣੀ ਬਾਲ ਸਾਹਿਤ ਦੇ ਖੇਤਰ ਵਿੱਚ ਬਹੁਤ ਵਡੇਰੀ ਦੇਣ ਹੈ। ਉਨ੍ਹਾਂ ਵਲੋਂ ਲਿਖਿਆ ਬਾਲ ਸਾਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰਮਾਣਿਤ ਕਰਕੇ ਸਕੂਲ ਵਿੱਚ ਸਜਾਇਆ ਹੈ। ਇਸ ਗੌਰਵਸ਼ਾਲੀ ਸ਼ਖ਼ਸੀਅਤ ਵਲੋਂ ਲਿਖਿਆ ਸਾਹਿਤ ਸਮਾਜਿਕ ਕੁਰੀਤੀਆਂ , ਭੂਤਾਂ ਪਰੇਤਾਂ ਅਤੇ ਅੰਧ ਵਿਸ਼ਵਾਸ ਦਾ ਪੱਖ ਨਹੀਂ ਪੂਰਦਾ ।
ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਤੌਰ ਆਰਟਿਸਟ ਆਪਣੀ ਪੂਰੀ ਤਨਦੇਹੀ ਨਾਲ ਮਿਹਨਤੀ ਅਤੇ ਇਮਾਨਦਾਰ ਭਰੀ ਨੌਕਰੀ ਕੀਤੀ ਹੈ । ਉਨ੍ਹਾਂ ਨੇ ਆਪਣੀ ਚਿਤਰਕਾਰੀ ਕਲਾ ਦੇ ਹੁਨਰ ਨਾਲ ਕਈਆ ਚਿੱਤਰਾ ਨੂੰ ਸਵਾਰ ਕੇ ਦਰਸ਼ਕਾਂ ਨੂੰ ਗਹਿਰਾ ਪ੍ਰਭਾਵਿਤ ਕੀਤਾ ਹੈ ।
ਬਾਲ ਸਾਹਿਤ ਵਿਚ ਉਨ੍ਹਾਂ ਨੂੰ ਕਾਵਿ ਸਿਰਜਨਾ ਦੇ ਧਾਰਨੀ ਵੀ ਮੰਨਿਆ ਜਾਂਦਾ ਹੈ । ਬਾਲ ਸਾਹਿਤ ਦੀ ਦੁਨੀਆ ਵਿਚ ਉਨ੍ਹਾਂ ਨੇ ਸਰਲ ਅਤੇ ਪਾਏਦਾਰ ਸਾਹਿਤ ਨੂੰ ਰੂਬਰੂ ਕੀਤਾ ਹੈ ।
ਜਿਨ੍ਹਾਂ ਵਿਚ " ਕੁਕੜੂ ਕੜੂੰ, ਕੂੰਜਾਂ ਦੀ ਡਾਰ , ਤਿਤਲੀ , ਸੁਣੋ ਸੁਣਾਵਾਂ , ਜੰਗਲ ਦੀ ਕਹਾਣੀ , ਬਗਲਾ ਭਗਤ , ਜਾਦੂ ਦੀ ਬੰਸੀ , ਸੋਨਾ ਤੇ ਸਰਾਪ , ਖੋਤੇ ਤੇ ਘੋੜੇ ਦੀ ਲੜਾਈ , ਤੰਤਰ ਨੀਤੀ , ਕਾਣੇ ਗਿੱਦੜ ਦਾ ਵਿਆਹ , ਝਾਂਸੀ ਦੀ ਰਾਣੀ , ਬੁਧ ਦੀ ਕਹਾਣੀ , ਪਾਪ ਦਾ ਫਲ , ਰੁਮਾਇਣ ਦੀ ਕਹਾਣੀ , ਮਹਾਂ ਭਾਰਤ ਦੀ ਕਹਾਣੀ , ਅਤੇ ਬਿਲੀ ਮਾਸੀ ਬਹੁਤ ਜ਼ਿਕਰਯੋਗ ਹਨ ।
ਇਸ ਤੋਂ ਇਲਾਵਾ ਕਾਵਿ ਖੇਤਰ ਵਿਚ ਵੀ ਆਪਣੀ ਮਜ਼ਬੂਤ ਨਿਗਰ ਹੋਂਦ ਸਥਾਪਤ ਕੀਤੀ ਹੈ । ਜਿਨ੍ਹਾਂ ਵਿਚ " ਦੁਮੇਲ , ਭੁਲੇਖੇ , ਸੱਜਰੀ ਪੈੜ , ਸੂਰਜ਼ ਮੁਖੀਆਂ , ਚਾਰ ਯੁਗਾਂ ਦੀ ਚੋਣਵੀਂ ਕਵਿਤਾ , ਮਨੁੱਖ ਬੀਤੀ , ਅਵਾਜ਼ਾਂ ਦੇ ਰੰਗ , ਜ਼ਖ਼ਮੀ ਖਿਆਲ , ਅਤੇ ਆਬਸਾ਼ਹ ਪਾਠਕਾਂ ਦੇ ਰੂਬਰੂ ਕੀਤਾ ਹੈ ।
ਵੈਸੇ ਤਾਂ ਤਾਂ ਸਤਿਕਾਰਯੋਗ ਸ੍ਰੀ ਅਜਾਇਬ ਚਿਤ੍ਰਕਾਰ ਜੀ ਨੇ 70 ਦੇ ਕਰੀਬ ਪੁਸਤਕਾਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ । ਇਥੇ ਕੁਝ ਪੁਸਤਕਾਂ ਦਾ ਜ਼ਿਕਰ ਕਰ ਰਿਹਾ ਹਾਂ , ਜਿਨ੍ਹਾਂ ਵਿਚ ਸਾਹਿਰ ਲੁਧਿਆਣਵੀ ਵਾਰੇ ਕ੍ਰਿਸ਼ਨ ਅਦੀਬ ਦੀ "ਖਾਬਾਂ ਦਾ ਸ਼ਹਿਜ਼ਾਦਾ " ਦਾ ਪੰਜਾਬੀ ਅਨੁਵਾਦ ਨਾਲ ਵੀ ਮਕਬੂਲ ਹੋਏ ਹਨ । ਰਚਨਾਵਾਂ ਵਿਚੋਂ ਗੀਤਾਂਜਲੀ , ਮੇਘਦੂਤ , ਗੂਰੂ ਨਾਨਕ ਦੇਵ ਜੀ ਦੀ ਜੀਵਨੀ ਤੋਂ ਇਲਾਵਾ ਕਈਆ ਦਾ ਅਨੁਵਾਦ ਕਰਕੇ ਪਾਠਕਾਂ ਦੇ ਰੂਬਰੂ ਕਰਨ ਦੇ ਨਾਲ ਨਾਲ ਪੰਜਾਬੀ ਸਾਹਿਤ ਦੀ ਸਾਂਝ ਦੁਸਰੀਆਂ ਨੂੰ ਵਧਾਇਆ ਹੈ ।
ਇਹ ਗੌਰਵਮਈ ਸਾਹਿਤਕਾਰ ਨੇ ਪੰਜਾਬੀ ਸਾਹਿਤ ਦੇ ਗਹਿਰੇ ਮਾਨ ਸਰੋਵਰ ਵਿਚੋਂ ਖੋਜਾਂ ਦੀਆਂ ਚੂਬੀਆ ਮਾਰ ਕੇ , ਅਖੱਰ ਅਤੇ ਸ਼ਬਦ ਨੂੰ ਸੁੱਚੇ ਮੋਤੀਆਂ ਵਾਂਗ ਸਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਭੇਂਟ ਕੀਤਾ ਹੈ । ਇਸ ਮਹਾਨ ਤਪੱਸਵੀ ਮਾਣਮੱਤੇ ਬੁਧੀਜੀਵੀ ਵਿਦਵਾਨ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ " ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ " ਨਾਲ ਸਨਮਾਨਿਤ ਕਰਕੇ ਸਤਿਕਾਰ ਸਹਿਤ ਨਿਵਾਜਿਆ ਗਿਆ ਹੈ ।
ਇਸ ਮਹਾਨ ਸ਼ਖ਼ਸੀਅਤ ਦੇ ਵਫਾਤ ਤੋਂ ਬਾਅਦ ਇਨ੍ਹਾਂ ਦੇ ਸਪੁੱਤਰ ਸਤਿਕਾਰਯੋਗ ਸ੍ਰੀ ਨਾਗਰ ਸਿੰਘ ਜੀ ਨੇ ਦੋ ਵੱਡ ਆਕਾਰੀ ਪੁਸਤਕਾਂ ਨਗ਼ਮੇ ਦਾ ਲਿਬਾਸ ਅਤੇ ਸੁਪਨਿਆਂ ਦਾ ਟਾਪੂ ਪਾਠਕਾਂ ਦੇ ਰੂਬਰੂ ਪ੍ਰਕਾਸ਼ਿਤ ਕਰਕੇ ਪੰਜਾਬੀ ਮਾਂ-ਬੋਲੀ ਦੇ ਖੇਤਰ ਵਿੱਚ ਵਡੇਰਾ ਵਡਮੁੱਲਾ ਯੋਗਦਾਨ ਪਾਇਆ ਹੈ ।
ਅੱਜ ਉਨ੍ਹਾਂ ਦੇ ਜਨਮ ਦਿਨ ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰਣਾਮ ਕਰਦਾ ਹੋਇਆ , ਉਨ੍ਹਾਂ ਦੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ । ਇਸ ਦੇ ਨਾਲ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆਂ , ਦਰਸ਼ਕਾਂ , ਪ੍ਰਸੰਸਕਾ , ਉਪਾਸ਼ਕਾਂ ਅਤੇ ਪਾਠਕਾਂ ਨੂੰ ਵੀ ਅਣਗਿਣਤ ਅਣਗਿਣਤ ਵਧਾਈਆਂ ਦਿੰਦਾ ਹਾਂ । ਜੈ ਹਿੰਦ ਜੀ
ਸੁਰਿੰਦਰ ਸੇਠੀ
##
ਤਸਵੀਰ ਸ੍ਰੀ ਅਜਾਇਬ ਚਿਤਰਕਾਰ