image caption:

ਦੀਪਿਕਾ ਪਾਦੂਕੋਨ ਨੇ ਸਲਮਾਨ ਨਾਲ ਕੰਮ ਕਰਨ ਤੋਂ ਕਰ ਦਿੱਤਾ ਸੀ ਇਨਕਾਰ

ਦੀਪਿਕਾ ਪਾਦੁਕੋਣ  ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਵੱਖ-ਵੱਖ ਕਿਰਦਾਰਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ। ਸਾਲ 2005 ਵਿੱਚ, ਉਹ ਪਹਿਲੀ ਵਾਰ ਹਿਮੇਸ਼ ਰੇਸ਼ਮੀਆ  ਦੇ ਸੰਗੀਤ ਵੀਡੀਓ 'ਨਾਮ ਹੈ ਤੇਰਾ' ਵਿੱਚ ਨਜ਼ਰ ਆਈ ਸੀ। ਇਸ ਮਿਊਜ਼ਿਕ ਵੀਡੀਓ ਤੋਂ ਬਾਅਦ, ਉਸਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਅਤੇ ਸਾਲ 2007 ਵਿੱਚ ਸ਼ਾਹਰੁਖ ਖਾਨ  ਨਾਲ ਫਿਲਮ 'ਓਮ ਸ਼ਾਂਤੀ ਓਮ'  ਵਿੱਚ ਨਜ਼ਰ ਆਈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ 'ਚ ਪਹਿਲਾ ਆਫਰ ਦੀਪਿਕਾ ਨੂੰ ਸਲਮਾਨ ਖਾਨ   ਨੇ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ। ਹੁਣ ਉਨ੍ਹਾਂ ਨੇ ਖੁਦ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ।