image caption:

ਪੌਪ ਸਟਾਰ ਬ੍ਰਿਟਨੀ ਸਪੀਅਰਸ ਵੱਲੋਂ ਡੇਢ ਕਰੋੜ ਡਾਲਰ ਦੀ ਇਤਿਹਾਸਕ ਡੀਲ

 ਲਾਸ ਏਂਜਲਸ - ਪੌਪ ਸਟਾਰ ਬ੍ਰਿਟਨੀ ਸਪੀਅਰਸ ਇੱਕ ਵਾਰ ਫਿਰ ਚਰਚਾਵਿੱਚ ਹੈ। ਹਾਲੀਵੁੱਡ ਦੀ ਮੋਸਟ ਫੇਮਸ ਗਾਇਕਾ ਬ੍ਰਿਟੀਅਨ ਸਪੀਅਰ ਇੱਕ ਲੇਖਕ ਬਣਨ ਜਾ ਰਹੀ ਹੈ।
ਤਾਜ਼ਾ ਰਿਪੋਰਟ ਦੇ ਮੁਤਾਬਕ ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਪਬਲਿਸ਼ਿੰਗ ਦੇ ਸਾਈਮਨ ਐਂਡ ਸਸਟਰ ਨਾਲ ਇੱਕ ਕਿਤਾਬ ਲਈ ਇਤਿਹਾਸਕ ਡੀਲ ਸਾਈਨ ਕੀਤੀ ਹੈ, ਜਿਸ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਦੁਨੀਆ ਸਾਹਮਣੇ ਪੇਸ਼ ਕਰੇਗੀ।ਪੀਪਲ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਬ੍ਰਿਟਨੀ ਨੇ ਕਿਤਾਬ ਲਈ 15 ਮਿਲੀਅਨ ਡਾਲਰ ਵਿੱਚ ਡੀਲ ਫਾਈਨਲ ਕੀਤੀ ਹੈ। ਸਾਈਮਨ ਐਂਡ ਸਸਟਰ ਨੇ ਬ੍ਰਿਟਨੀ ਸਪੀਅਰ ਦੀ ਜ਼ਿੰਦਗੀ ਉਤੇ ਲਿਖੀ ਜਾਣ ਵਾਲੀ ਕਿਤਾਬ ਦੇ ਲਈ ਆਪਣੇ ਰਾਈਟਸ ਲੈ ਲਏ ਹਨ। ਇਸ ਵਿੱਚ ਬ੍ਰਿਟਨੀ ਸਪੀਅਰਸ ਦੇ ਕੈਰੀਅਰ, ਰਿਲੇਸ਼ਨਸ਼ਿਪ ਅਤੇ ਕੰਜ਼ਰਵੇਟਰਸ਼ਿਪ ਦੇ ਦੌਰਾਨ ਗਾਇਕਾ ਦੀ ਲਾਈਫ ਵਿੱਚ ਆਏ ਉਤਾਰ-ਚੜ੍ਹਾਅ ਦਾ ਜ਼ਿਕਰ ਕੀਤਾ ਜਾਏਗਾ।ਪੇਜ ਸਿਕਸ ਦੇ ਇੱਕ ਸੂਤਰ ਨੇ ਦੱਸਿਆ ਕਿ ਬ੍ਰਿਟਨੀ ਸਪੀਅਰਸ ਦੀ ਜ਼ਿੰਦਗੀ ਉੱਤੇ ਆਧਾਰਤ ਇਹ ਕਿਤਾਬ ਅੱਜ ਤਕ ਦੀ ਸਭ ਤੋਂ ਮਹਿੰਗੀ ਕਿਤਾਬ ਹੋਵੇਗੀ। ਬ੍ਰਿਟਨੀ ਵੀ ਆਪਣੀ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਕਾਫੀ ਜ਼ਿਆਦਾ ਐਕਸਾਈਟਿਡ ਹੈ।