image caption:

ਮਯੰਕ ਬਣੇ ਪੰਜਾਬ ਦੇ ਕਿੰਗ ਕਪਤਾਨ

 ਨਵੀਂ ਦਿੱਲੀ:  ਮਯੰਕ ਅਗਰਵਾਲ ਨੇ ਪਿਛਲੇ 2 ਸੀਜ਼ਨਾਂ 'ਚ IPL 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਯੰਕ ਅਗਰਵਾਲ ਅਤੇ ਕੇਐਲ ਰਾਹੁਲ  ਨੇ ਪੰਜਾਬ ਕਿੰਗਜ਼   ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵੇਂ ਚੰਗੇ ਦੋਸਤ ਵੀ ਹਨ। ਹਾਲਾਂਕਿ ਰਾਹੁਲ ਹੁਣ ਟੀਮ ਤੋਂ ਵੱਖ ਹੋ ਗਏ ਹਨ। ਉਹ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਨੇ ਕਪਤਾਨ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਹੈ। ਪਰ ਜਾਣਕਾਰੀ ਮੁਤਾਬਕ ਟੀਮ ਮਯੰਕ ਨੂੰ ਨਵਾਂ ਕਪਤਾਨ ਬਣਾਉਣ ਜਾ ਰਹੀ ਹੈ। ਹਾਲ ਹੀ ਵਿੱਚ ਹੋਈ ਨਿਲਾਮੀ (IPL 2022 ਨਿਲਾਮੀ) ਵਿੱਚ ਟੀਮ ਨੇ ਸ਼ਿਖਰ ਧਵਨ   ਵਰਗੇ ਸੀਨੀਅਰ ਖਿਡਾਰੀ ਨੂੰ ਖਰੀਦਿਆ ਸੀ। ਅਜਿਹੇ 'ਚ ਉਨ੍ਹਾਂ ਨੂੰ ਕਪਤਾਨ ਬਣਾਉਣ ਦੀ ਗੱਲ ਵੀ ਚੱਲ ਰਹੀ ਸੀ।