image caption:

ਸੋਨਮ ਬਾਜਵਾ ਦੀ ਨਵੀਂ ਫ਼ਿਲਮ ਦਾ ਗੀਤ 'ਲੈ ਗਿਆ ਕਾਲਜਾ' ਰਿਲੀਜ਼

 ਪਾਲੀਵੁੱਡ ਦੀ ਬਿਊਟੀ ਕੁਈਨ ਸੋਨਮ ਬਾਜਵਾ ਤੇ ਚਾਕਲੇਟ ਬੁਆਏ ਗੁਰਨਾਮ ਭੁੱਲਰ ਦੀ ਆਉਣ ਵਾਲੀ ਫ਼ਿਲਮ ''ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ'' ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ 1 ਘੰਟੇ ਪਹਿਲਾਂ ਯੂਟਿਊਬ ''ਤੇ ਰਿਲੀਜ਼ ਕੀਤਾ ਗਿਆ। ਜਿਸ ਨੂੰ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਸੋਨਮ ਬਾਜਵਾ ਤੇ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ''ਤੇ ਇਸ ਗੀਤ ਨੂੰ ਸ਼ੇਅਰ ਕੀਤਾ, ਜਿਥੇ ਲੋਕ ਕਮੈਂਟ ਕਰਕੇ ਇਸ ਗੀਤ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਦੱਸ ਦਈਏ ਕਿ ਇਸ ਗੀਤ ਨੂੰ ਗਾਇਕਾ ਮੰਨਤ ਨੂਰ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ, ਜਦਕਿ ਗੀਤ ਦੀ ਧੁਨ ਤੇ ਬੋਲ ਦੋਵੇਂ ਗੁਰਨਾਮ ਭੁੱਲਰ ਦੇ ਹਨ। ਇਸ ਗੀਤ ਵਿੱਚ ਸੋਨਮ ਬਾਜਵਾ ਤੇ ਗੁਰਨਾਮ ਭੁੱਲਰ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ।