image caption:

ਮਾਲਵੇ ਦਾ ਖੇਡ ਮੇਲਾ 7 , 8 ਮਾਰਚ 2022 ਨੂੰ ਹੋਵੇਗਾ - ਕਬੱਡੀ ਪਰਮੋਟਰ ਸੱਬਾ ਥਿਆੜਾ ਅਮਰੀਕਾ

 ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਮਾਲਵਾ ਸਪੋਰਟਸ ਐਡ ਵੈਲਫੇਅਰ ਕਲੱਬ ਸਮਰਾਲਾ ਐਨ ਆਰ ਆਈ ਵੀਰ ਤੇ ਸਮੂਹ ਇਲਾਕਾ
ਨਿਵਾਸੀਆਂ ਦੇ ਸਹਿਯੋਗ ਨਾਲ ਮਾਲਵੇ ਦਾ ਪ੍ਰਸਿੱਧ ਖੇਡ ਮੇਲਾ 7, 8 ਮਾਰਚ 2022 ਨੂੰ ਮਾਲਵਾ ਕਾਲਜ ਬੋਦਲੀ ਸਮਰਾਲਾ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਪਰਮੋਟਰ ਸੱਬਾ ਥਿਆੜਾ ਅਮਰੀਕਾ ਨੇ ਦੱਸਿਆ 7 ਮਾਰਚ ਨੂੰ ਜਿਥੇ ਖੇਡ ਮੇਲੇ ਵਿੱਚ ਐਥਲੈਟਿਕਸ ਲੜਕੇ ਤੇ ਲੜਕੀਆਂ ਦੇ 100 ਮੀਟਰ 400 ਮੀਟਰ 800 ਮੀਟਰ 3000 ਮੀਟਰ ਲੜਕੀਆਂ ਤੇ 5000 ਮੀਟਰ ਲੜਕਿਆਂ ਦੇ ਮੁਕਾਬਲੇ ਤੇ ਕਬੱਡੀ ਇੱਕ ਪਿੰਡ ਓਪਨ ਇੱਕ ਖਿਡਾਰੀ ਬਾਹਰੋਂ ਮੁਕਾਬਲੇ ਕਰਵਾਏ ਜਾਣਗੇ। ਉਥੇ ਹੀ 8 ਮਾਰਚ ਨੂੰ 70 ਕਿਲੋ ਭਾਰ ਵਰਗ ਦੀਆਂ ਸੱਦੇ ਪੱਤਰ ਵਾਲੀਆਂ ਕਬੱਡੀ ਟੀਮਾਂ ਦੇ ਮੈਚ ਹੋਣਗੇ। ਇਸ ਖੇਡ ਮੇਲੇ ਵਿੱਚ 8 ਚੋਟੀ ਦੀਆਂ ਸੱਦੀਆ ਹੋਈਆਂ ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਮੈਚ ਵੇਖਣਯੋਗ ਹੋਣਗੇ। ਇੱਕ ਪਿੰਡ ਓਪਨ ਦਾ ਪਹਿਲਾ ਤੇ ਦੂਸਰਾ ਇਨਾਮ ਸਰਦਾਰ ਦਵਿੰਦਰ ਸਿੰਘ ਕਾਹਲੋਂ ਅਮਰੀਕਾ ਸੋਨੂੰ ਸਰਹੰਦ ਅਮਰੀਕਾ ਨਿਧਾਨ ਤੇ ਹੈਪੀ ਮਹਿਤੋਤ ਅਮਰੀਕਾ ਵਲੋਂ ਦਿੱਤੇ ਜਾਣਗੇ। ਉਥੇ ਕਬੱਡੀ ਅਕੈਡਮੀਆਂ ਦਾ ਪਹਿਲਾ ਇਨਾਮ 2 ਲੱਖ ਰੁਪਏ ਕਬੱਡੀ ਪਰਮੋਟਰ ਸੱਬਾ ਥਿਆੜਾ ਅਮਰੀਕਾ ਵਲੋਂ ਦਿੱਤਾ ਜਾਵੇਗਾ। ਦੂਸਰਾ ਇਨਾਮ 1ਲੱਖ ਪੰਜਾਹ ਹਜ਼ਾਰ ਰੁਪਏ ਕੰਗ ਗਰੁੱਪ ਕੋਟਲਾ ਸਮਸ਼ਪੁਰ ਵਲੋਂ ਦਿੱਤਾ ਜਾਵੇਗਾ। ਅਕੈਡਮੀਆਂ ਦੇ ਫਾਈਨਲ ਮੈਚ ਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਇਕਲ ਓਂਟਾਰੀਓ ਕਬੱਡੀ ਕਲੱਬ ਟਰਾਂਟੋ ਦੇ ਮੈਬਰ ਸਹਿਬਾਨ ਸਰਦਾਰ ਮਨਪ੍ਰੀਤ ਸਿੰਘ ਢੇਸੀ ਕਨੇਡਾ ਲਾਡਾ ਸਹੋਤਾ ਕਨੇਡਾ ਸੇਰਾ ਮੰਡੇਰ ਬਕਾਪੁਰ ਬਲਾਚੌਰ ਕਨੇਡਾ ਵੀਰਾਂ ਵਲੋਂ ਦਿੱਤੇ ਜਾਣਗੇ। ਸਾਮ ਨੂੰ ਪੰਜਾਬੀ ਗਾਇਕੀ ਦਾ ਖੁੱਲਾ ਅਖਾੜਾ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ ਦਾ ਲੱਗੇਗਾ। ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਕਬੱਡੀ ਪਰਮੋਟਰ ਸਰਦਾਰ ਜਸਦੇਵ ਸਿੰਘ ਅਮਰੀਕਾ ਸਾਬੀ ਕੂਨਰ ਕਨੇਡਾ ਰਜਿੰਦਰ ਗਿੱਲ ਇੰਗਲੈਂਡ ਸੁਖਵਿੰਦਰ ਫਿੰਡੀ ਕਨੇਡਾ ਗੁਰਵਿੰਦਰ ਮੁੰਡੀ ਕੱਦੋਂ ਮਿੰਟੂ ਬਿਲਗਾ ਕਨੇਡਾ ਦੀਪੂ ਕਕਰਾਲਾ ਕਨੇਡਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਲਾਡੀ ਉਟਾਲਾਂ ਕਿੰਦਾ ਕਕਰਾਲਾ ਦਿਨ ਰਾਤ ਮਿਹਨਤ ਕਰ ਰਹੇ ਹਨ। ਸਾਰੇ ਦਰਸਕ ਵੀਰਾਂ ਨੂੰ ਇਸ ਖੇਡ ਮੇਲੇ ਵਿੱਚ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ।