image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜੇਕਰ ਕੌਮ ਕੋਈ ਆਪਣਾ ਪਰਚਾ ਨਹੀਂ ਕੱਢ ਸਕੀ, ਘੱਟੋ-ਘੱਟ ਜੋ ਪ੍ਰਾਈਵੇਟ ਅਦਾਰਾ ਹੰਭਲਾ ਮਾਰਦਾ ਹੈ ਉਹਨੂੰ ਹੰਦਾ ਹੀ ਲਾਈ ਜਾਵੋ

ਸਮੇਂ ਬੜੇ ਬਲਵਾਨ ਸਨ, ਸ਼ਤਾਨ ਸਨ ਤੇ ਧਾਕੜਵਾਣ ਸਨ, ਪਰ ਲਿੰਗ ਪੁਲਿੰਗ ਦਾ ਪਾੜਾ ਸੌੜਾ ਨਹੀਂ ਹੋਇਆ, ਗੁਰੂ ਸਾਹਿਬ ਭੀ ਉਪਦੇਸ਼ ਦੇ ਗਏ, ਪਰ ਅਮਲ ਦੀ ਘਾਟ ਰੜਕਦੀ ਹੀ ਰਹੀ, ਹੋਰ ਕਿਸੇ ਦੀ ਕੀ ਗੱਲ ਕਰਾਂ ਮੈਂ ਤਾਂ ਸਭ ਤੋਂ ਪਹਿਲਾਂ ਆਪਣੀ ਜਾਤ ਯਾਨੀ ਤ੍ਰੀਮਤ ਦੀ ਹੀ ਮਨ-ਅਵਸਥਾ ਲਿਖਾਂ :- ਆਖਾਂ ਵਾਰਸ ਸ਼ਾਹ ਨੂੰ ਕਬਰਾਂ ਜਿਸ ਵਾਰਸ ਸ਼ਾਹ ਨੇ ਲਿਖਿਆ, ਜੋ ਹੁਨਰ ਸਭ ਵਿੱਚ ਮਰਦਾਂ ਇਨ੍ਹਾਂ ਮੇਹਰੀਆਂ ਵਿੱਚ ਨੇ ਐਬ ਭਾਰੇ, ਅਸੀਂ ਉਹਨੂੰ ਫਰਿਆਦ ਕਰਦੀਆਂ ਸੀ, ਖੈਰ ਇਹ ਮਾਨਸਿਕਤਾ ਹਾਲੇ ਭੀ ਹਰੀ ਭਰੀ ਹੈ, ਮਨੁੱਖ ਭਾਵੇਂ ਅਦਬ ਦੀ ਥਾਂ ਬੇਅਦਬੀ ਭੀ ਕਰ ਦੇਣ ਚੁਫੇਰਾ ਚੁੱਪ, ਕੋਈ ਬੀਬੀ ਤੱਥ ਭੀ ਸਾਹਮਣੇ ਲਿਆ ਦੇਵੇ, ਤੋਬਾ ਤੋਬਾ, ਇਹਦੀ ਇਹ ਮਜ਼ਾਲ
ਅੱਜ ਮੁੱਦਾ ਹੈ ਕਿ ਪੰਜਾਬ ਚੋਣਾਂ ਵਿੱਚ ਪੰਜਾਬੀ ਦਾ ਮੁੱਦਾ ਕਿਸੇ ਪਾਰਟੀ ਦਾ ਵਾਸਤਾ ਕਿਉਂ ਨਹੀਂ, ਭਾਈ ਜੀਹਨਾ ਨੂੰ ਪੰਜਾਬੀ ਦੀ ਲੋੜ ਹੈ, ਉਹ ਕੀ ਸੇਵਾ ਕਰ ਰਹੇ ਹਨ ? ਪਹਿਲਾਂ ਇਹ ਪੜਚੋਲੋ । ਪੰਜਾਬੀ ਬੋਲੀ ਤੇ ਭਾਸ਼ਾ ਦੋ ਅੱਡਰੇ ਪਹਿਲੂ ਹਨ, ਬੋਲੀ ਤਾਂ ਹੁਣ ਤਕਰੀਬਨ ਹਰ ਸੂਬੇ ਆਮਦ ਬਰਾਮਦ ਕਰਕੇ ਬੋਲੀ ਜਾਂਦੀ ਹੈ, ਪਰ ਪੜ੍ਹਨੀ ਭਾਸ਼ਾ ਹੁੰਦੀ ਹੈ । ਪੰਜਾਬ ਵਿੱਚ ਸਥਿਤੀ ਦੇਖੋ ਦੋ ਉਦਾਹਰਣਾਂ, ਖਬਰਾਂ ਵਿੱਚ ਨੌਜਵਾਨ ਜਿਨ੍ਹਾਂ ਨੇ ਪੰਜਾਬੀ ਪੜ੍ਹੀ ਨਹੀਂ ਖਬਰਾਂ ਦਿੰਦੇ ਸੁਣੋ, ਚੋਣਾਂ ਨੂੰ ਚੌਣਾਂ ਆਖਦੇ ਹਨ, ਚੌਣਾਂ ਪਿੰਡਾਂ ਵਿੱਚ ਡੰਗਰਾਂ ਦੇ ਇਕੱਠ ਜੋ ਚਰਵਾਹੇ ਹੱਕ ਕੇ ਲਿਜਾਂਦੇ ਸਨ, ਆਖੀਦਾ ਸੀ, ਦੂਜਾ ਸੰਸਕਾਰ ਬੰਦੇ ਦੇ ਜੀਨਜ਼ (ਅੰਤਰੀਵ ਦੇ ਹਾਵ-ਭਾਵ) ਪਰ ਸਸਕਾਰ ਅੰਤਮ ਕਿਰਿਆ ਕਰਮ, ਅੱਜ ਗੁਰੂ ਘਰਾਂ ਦੇ ਗ੍ਰੰਥੀ ਤੱਕ ਭੀ ਸੰਸਕਾਰ ਬੋਲਦੇ ਹਨ, ਆਹ ਹੈ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਧਿਆਨ ਕਿਹੜੀ ਸੰਸਥਾ ? ਪੰਜਾਬੀ ਹਿਤੈਸ਼ੀ ਕੇਵਲ ਹੋਕਰੇ ਮਾਰਦੇ ਹਨ ਉਪਰਾਲੇ ਕੋਈ ਨਹੀਂ, ਕਿਤਾਬਾਂ ਦੀ ਤਾਂ ਛੱਡ ਲਵੋ ਪੜ੍ਹਨ ਨੂੰ ਸਮਾਂ ਚਾਹੀਦਾ ਜੋ ਘਾਟ ਹੈ ਪਰ ਅਖ਼ਬਾਰ ਪੜ੍ਹਨ ਨੂੰ ਤਾਂ ਬੱਸ ਗੱਡੀ ਜਾਂ ਕੰਮ ਤੇ ਚਾਹ-ਰੋਟੀ ਸਮੇਂ ਜੋ ਅੰਗ੍ਰੇਜ਼ ਲੋਕਾਂ ਦਾ ਰੋਟੀਨ ਹੈ, ਪਰ ਅਸੀਂ ਬੱਸ ਨਾਮਣਾ ਖੱਟਣ ਲਈ ਹਾਇ ਜੀ ਪੰਜਾਬੀ, ਹਾਂ ਸਰਕਾਰ ਤੋਂ ਗਰਾਂਟਾਂ ਲਈ ਮੂਹਰੇ ਹੋ ਕੇ ਲਾਹੇ ਲਏ ਪਰ ਕੀ ਬੱਚਿਆਂ ਨੂੰ ਇਹ ਚੇਟਕ ਲਾਈ ਕਿ ਅਖ਼ਬਾਰ ਪੜ੍ਹਨ ਨਾਲ ਕੌਮ, ਧਰਮ ਅਤੇ ਸਾਰੇ ਸਮਾਜ-ਭਾਈਚਾਰੇ ਦੀ ਜਾਣਕਾਰੀ ਮਿਲਦੀ ਹੈ ਅਤੇ ਪੰਜਾਬੀ ਬੋਲਣ, ਸਮਝਣ ਵਿੱਚ ਅਤੇ ਲਿਖਣ ਵਿੱਚ ਰੁਚੀ ਵੱਧਦੀ ਹੈ, ਫੇਰ ਗੁਰੂ-ਗ੍ਰੰਥ ਸਾਹਿਬ ਪੜੂ ਕੌਣ ? ਕਿੰਨੇ ਕੁ ਸਾਲ ਆਹ ਹੁਣ ਵਾਲਾ ਲਾਣਾ ਧਰਮ ਦੀ ਸੇਵਾ ਕਰੀ ਜਾਊਗਾ ? ਜੇਕਰ ਕੌਮ ਕੋਈ ਆਪਣਾ ਪਰਚਾ ਨਹੀਂ ਕੱਢ ਸਕੀ, ਘੱਟੋ-ਘੱਟ ਜੋ ਪ੍ਰਾਈਵੇਟ ਅਦਾਰਾ ਹੰਭਲਾ ਮਾਰਦਾ ਹੈ ਉਹਨੂੰ ਹੰਦਾ ਹੀ ਲਾਈ ਜਾਵੋ, ਹੰਭਲਾ ਅੱਖਰ ਤੋਂ ਯਾਦ ਆ ਗਿਆ ਹੰਭਲਾ ਹੈ ਹੀਆ, ਉਪਰਾਲਾ, ਹਿੰਮਤ ਸਾਡੇ ਸਭ ਬੁਲਾਰੇ ਸੁਣਿਆ ਕਰੋ - ਆਖਣਗੇ, ਹਮਲਾ ਮਾਰੋ, ਇਨ੍ਹਾਂ ਭੱਦਰ ਪੁਰਸ਼ਾਂ ਨੂੰ ਇਹ ਅੰਤਰ ਨਹੀਂ ਪਤਾ ਕਿ ਹਮਲਾ ਅੱਖਰ ਧਾਵਾ ਹੈ, ਕਿਸੇ ਭੀ ਸੰਸਥਾ ਜਾਂ ਵਿਰਸਾ ਸੰਭਾਲੂਆਂ ਦਾ ਇੱਧਰ ਧਿਆਨ ਨਹੀਂ, ਬੋਲੀ ਤਾਂ ਸ਼ਾਇਦ ਬਚੀ ਰਹੂ ਪਰ ਭਾਸ਼ਾ ਦਾ ਅਰੋਗੀ ਰਹਿਣਾ ਮੁਸ਼ਕਿਲ ਹੈ, ਮੈਂ ਪੰਜਾਬੀ ਦੀ ਮੁਹਾਰਤ ਜਾਂ ਅਧਿਆਪਕ ਨਹੀਂ ਬੱਸ ਪੜ੍ਹ ਪੜ੍ਹ ਕੇ ਸੁਣ ਸੁਣ ਕੇ ਚਿੰਤਕ ਹਾਂ, ਠੀਕ ਹੈ ਦੱਸਵੀਂ ਤੱਕ ਤਾਂ ਪੜ੍ਹਨੀ ਲਾਜ਼ਮੀ ਸੀ, ਹਿੰਦੀ ਭੀ ਪੜ੍ਹੀ, ਉਰਦੂ ਭੀ ਪਿਤਾ ਨੇ ਟਿਊਸ਼ਨਾਂ ਰੱਖ ਕੇ ਔਖੀ ਕਰਕੇ ਪੜ੍ਹਾਇਆ, ਅੱਜ ਭੀ ਚੰਗੀ ਤਰ੍ਹਾਂ ਪੜ੍ਹ ਲੈਂਦੀ ਹਾਂ, ਲਿਖ ਭੀ ਥੋੜ੍ਹੀ ਤਰਦੱਦ ਕਰਕੇ, ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਤੋਂ ਪੁੱਠੇ ਪਾਸੇ ਤੋਂ ਲਿਖਣਾਂ ਹੁੰਦਾ ਹੈ, ਅਖ਼ਬਾਰ ਉਰਦੂ ਦਾ ਹਾਲੇ ਭੀ ਪੜ੍ਹ ਲੈਂਦੀ ਹਾਂ, ਖ਼ੈਰ ਸਮਾਜ ਦਾ ਹੁਣ ਅਕੀਦਾ ਅੱਡਰਾ ਹੈ, ਕੀ ਕਰ ਸਕਦੀ ਹਾਂ, ਸਲਾਹ ਹੀ ਦੇ ਸਕਦੀ ਹਾਂ, ਹੁਣ ਜੱਦੋ-ਜਹਿਦ ਕਰਨ ਦੀ ਹਿੰਮਤ ਨਹੀਂ, ਝੂਰਨਾ ਹੀ ਹਿੱਸੇ ਹੈ, ਚੌਕੀਦਾਰੀ ਦਾ ਹੋਕਾ ਦੇਈ ਹੀ ਜਾਂਦੀ ਹਾਂ, ਉਹਦੇ ਲਈ ਕਈ ਤੱਤਪਰ ਹਨ ਕਿ ਇਹਨੂੰ ਕਿਸੇ ਤਰ੍ਹਾਂ ਹਟਾਇਆ ਜਾਵੇ, ਮੇਰੀ ਬੇਟੀ ਜੋ ਅੱਖਰ ਸੁਣਦੀ ਹੈ ਸਮਝ ਨਾ ਆਵੇ ਤਾਂ ਪੁੱਛਦੀ ਰਹਿੰਦੀ ਹੈ, ਇਹਦਾ ਕੀ ਮਤਲਬ ਹੈ, ਇਸ ਤਰ੍ਹਾਂ ਉਹਦੀ ਮੁਹਾਰਤ ਵੱਧਦੀ ਹੈ, ਭਾਵੇਂ ਉਹ ਉ ਲੈਵਲ ਪੜ੍ਹੀ ਸੀ, ਪਰ ਹਾਲੇ ਭੀ ਉਤਸੁਕ ਰਹਿੰਦੀ ਹੈ, ਸੇਵਾ ਵਿੱਚ ਭੀ ਹੈ । ਅੱਜ ਐਤਵਾਰ ਕਰਕੇ ਮਨ ਵਿੱਚ ਅਭਿਲਾਸ਼ਾ ਸੀ ਕਿ ਸ਼ਬਦ ਕੀਰਤਨ ਸੁਣੀਏ ਪਰ ਕਿਥੇ ਹਰ ਚੈਨਲ &lsquoਤੇ ਸਿਆਸਤ ਗਾਇਣ ਹੀ ਸੀ, ਦੀਪ ਸਿੱਧੂ ਲਈ ਤਾਂ ਇਕੋ ਦਰ ਰਹਿ ਗਿਆ ਸੀ, ਗੁਆਂਡੀਆਂ ਨੇ ਲਾਇਆ ਤੜਕਾ ਅਸੀਂ ਪਤੀਲਾ ਛਣਕਾਇਆ, ਸ਼: ਅਕਾਲੀ ਦੀ ਨਕਲ ਤੇ ਘੱਟੋ ਘੱਟ ਕੌਮ ਵਿੱਚ ਵੰਡੀ ਪਈ, ਦੀਪ ਸਿੱਧੂ ਨੂੰ ਨਾ ਤਾਂ ਕਿਸਾਨਾਂ ਨੇ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਪਤਾਨ ਸਾਹਬ ਦੀ ਕਾਂਗਰਸ ਤੇ ਢੀਂਡਸਾ ਦਲ ਸਭ ਕੇਂਦਰ ਦੇ ਵਿਰੁੱਧ ਗਾਲ੍ਹਾਂ ਤਾਂ ਕੱਢ ਸਕਦੇ ਨੇ ਪਰ ਅੱਡ ਹੋਣ ਦਾ ਪ੍ਰਸਤਾਵ ਨਹੀਂ, ਇਸ ਕਰਕੇ ਹੁਣ ਦੀਪ ਤਾਂ ਆਪਣੀ ਹੋਂਦ ਲਈ ਇਸ ਸ਼ਰਨ ਵਿੱਚ ਹੀ ਫਿੱਟ ਹੋ ਗਿਆ, ਸਵੇਰੇ ਤੋਂ ਸ਼ਾਮ ਸ: ਸਿਮਰਨਜੀਤ ਸਿੰਘ ਮਾਨ ਅਤੇ ਸਪੁੱਤਰ ਦਾ ਧੂਤੂ ਵਜਾ ਰਿਹਾ ਹੈ, ਪਰ ਟਿੱਪਣੀ ਇਹ ਹੈ ਕਿ ਜਦੋਂ ਮਾਨ ਸਾਹਬ ਭਾਰਤੀ ਵਿਧਾਨ ਪ੍ਰਣਾਲੀ ਦਾ ਹਿੱਸਾ ਕਬੂਲਦੇ ਹੀ ਨਹੀਂ ਤਾਂ ਕਿਹੜੀ ਧਾਰਾ ਵਿੱਚ ਚੋਣਾਂ ? ਕਿਹੜੀ ਸੁਰਦਿ ਖਾਣਗੇ ? ਤੇ ਕੀ ਲੋੜ ਸੀ ਚੋਣਾਂ ਦੀ, ਕੇਵਲ ਢਾਂਚਾ ਖਰਾਬ ਕਰਨਾ ਏਂ ਪੰਜਾਬ ਵਿੱਚ ਜੋ ਦਸ਼ਾ ਇਸ ਵੇਲੇ ਕੀਤੀ ਪਈ ਸਭ ਨੇ ਰਲ੍ਹਕੇ ਕਿ ਪ੍ਰਮਾਤਮਾਂ ਦੇ ਕਹਿਰ ਤੋਂ ਸਬਕ ਨਾ ਤਾਂ ਧਰਮ ਵਰਗ ਨੇ ਹੀ ਸਿੱਖਿਆ ਹੈ ਨਾ ਹੀ ਸਿਆਸੀਆਂ ਨੇ, ਮੇਰੀ ਤਾਂ ਦਲੀਲ ਹੈ ਕਿ ਕਿਸੇ ਪੰਜਾਬ ਵਿਰੋਧੀ ਜਾਂ ਧਾਵਾ ਬੋਲਣ ਵਾਲਿਆਂ ਦੀਆਂ ਘੜਤਾਂ ਹਨ, ਬਾਰਡਰ ਕਰਕੇ ਔਖ ਗਹਿਰੀ ਹੈ, ਨਹੀਂ ਤਾਂ ਚੋਣਾਂ ਲਈ ਪੈਸਾ ਕਿਹੜੀ ਟਕਸਾਲ ਤੋਂ ਮਸ਼ੀਨਾਂ ਨਾਲ ਬਣਦਾ ਹੈ ? ਚਲੋ ਮੈਂ ਤਾਂ ਇਕ ਜਿਮੇ ਦੂਜੇ ਦੇਸ਼ਾਂ ਦੀ ਸਥਿਤੀ &lsquoਤੇ ਸਮੀਖਣ ਕਰੀਦਾ ਹੈ, ਕਰਦੀ ਹਾਂ ਮੇਰਾ ਤਾਂ ਨਾ ਪੰਜਾਬ ਸੂਬਾ ਹੈ ਨਾ ਭਾਰਤ ਦੇਸ਼ ਧਰਮ ਇਕ ਹੈ, ਅਕਾਲ ਤਖ਼ਤ ਸਰਬੱਤ ਜਗਤ ਲਈ ਧੁਰਾ ਹੈ, ਉਹਦੇ ਲਈ ਅਲੋਚਕ ਹੋਣਾ ਹੱਕ ਹੈ, ਜਦੋਂ ਸਾਡੇ &lsquoਤੇ ਲਾਗੂ ਹੈ, ਮੇਰੇ ਤੇ ਟਿੱਪਣੀ ਕਰਨ ਵਾਲੇ ਸਮਝਦੇ ਹੀ ਨਹੀਂ ਕਿ ਮੈਂ ਤਾਂ ਸਗੋਂ ਪ੍ਰੇਰਨਾ ਕਰਦੀ ਹਾਂ ਕਿ ਭਾਈ ਗੁਰੂ ਸਿਧਾਂਤ ਪ੍ਰਚਾਰੋ ਨਾ ਕਿ ਪੁਰਾਣੇ ਲੇਖਕਾਂ ਦਾ ਹਰ ਵੇਲੇ ਜੀ ਔਹ ਆਹ ਲਿਖ ਗਿਆ, ਫਲਾਣਾ ਪੜੋ੍ਹ, ਇਹ ਇਤਿਹਾਸ ਦੇ ਸਬਕ ਤਾਂ ਹੋ ਸਕਦੇ ਹਨ, ਪਰ ਗੁਰੂ ਸਾਹਿਬਾਂ ਦੇ ਮੁਖ਼ਾਰਬੰਦ ਨਹੀਂ ਨਾ ਹੀ ਆਦੇਸ਼, ਹਾਂ ਰੋਟੀ ਦੇ ਸਾਧਨਾਂ ਲਈ ਲਾਹੇਬੰਦ, ਨਹੀਂ ਤਾਂ ਗੁਰੂ-ਗ੍ਰੰਥ ਦਾ ਪਾਠ ਰੱਖੋ, ਭਾਵੇਂ ਇਕ ਪੰਨਾ ਹੀ ਸਾਰਾ ਦਿਨ ਅਰਥਾਂ ਨਾਲ ਗੁਰਦੁਆਰਿਆਂ ਵਿੱਚ ਚੱਲੇ, ਸੰਗਤਾਂ ਆਈ ਜਾਣ ਸੁਣਕੇ ਸਮਝਣ ਕਿ ਜੀ ਆਹ ਹੈ ਸਾਡਾ ਧਰਮ, ਨਾ ਕਿ ਅਖੰਡ-ਪਾਠ ਗਿਣਤੀ ਵੱਧ ਤੇ ਘੰਟੇ 48 ਵਿੱਚ ਸੰਪੰਨ, ਕੀ ਕਦੀ ਕੋਈ ਸਿੱਧ ਕਰ ਸਕਦਾ ਹੈ ਕਿ ਹਰ ਪਾਠੀ ਦੀ ਸਪੀਡ ਇਕੋ ਤੇ ਸੁਘੜਤਾ ਨਾਲ ਸਾਰਾ ਪਾਠ ਸੰਪੂਰਨ, ਇਹਨੂੰ ਇਹ ਆਦਰ, ਅਦਬ ਪ੍ਰਮੰਨਦੇ ਹਨ ਤੇ ਬੀਬੀ ਨੂੰ ਗੁੰਮਰਾਹ ਕਰਨੀ, ਗੁੰਮਰਾਹ ਕਰਨੇ ਕੌਣ ? ਲਿਖਦੀ ਜਾਵਾਂ ਕਿ ਕੁਝ ਵਰੇ੍ਹ ਹੋਏ ਮੇਰੇ ਇਕ ਵੀਰ ਨੇ ਦੱਸਿਆ ਸੀ ਕਿ ਜਿਥੋਂ ਇਹ ਲੋਕ ਨੇਤਾ ਬਣੇ ਹਨ, ਉਥੇ ਬੀਬੀਆਂ ਪਾਠ ਨਹੀਂ ਸਨ ਕਰ ਸਕਦੀਆਂ, ਕੀ ਇਹ ਸਿੱਖ-ਗੁਰੂ ਸਿਧਾਂਤ ਹੈ ? ਹੋਰ ਦੱਸਾਂ ਇਥੇ ਇਕ ਗੁਰਦੁਆਰਾ ਨਉਂ ਤਾਂ ਪਤਾ ਨਹੀਂ ਪ੍ਰਚਾਰ ਹੈ ਵਿੱਚ ਅੰਮ੍ਰਿਤਧਾਰੀ ਬੀਬੀਆਂ ਲੰਗਰ ਤਿਆਰ ਕਰਦੀਆਂ ਸਨ, ਦੂਜੀਆਂ ਕੇਵਲ ਬਰਤਨ ਧੋਵੋ, ਸਬਜ਼ੀਆਂ ਕੱਟੋ ਸੁੰਭਰ ਸੰਭਰਾਈ, ਸਫਾਈ ਆਦਿ ਕਰੋ, ਇਹ ਮੈਨੂੰ ਮੇਰੀਆਂ ਸਹੇਲੀਆਂ ਨੇ ਜੋ ਉਥੇ ਜਾਂਦੀਆਂ ਹਨ ਨੇ ਦੱਸਿਆ ਸੀ, ਹੁਣ ਦੱਸਦੀਆਂ ਹਨ ਕਿ ਬਦਲਾਅ ਹੈ ਕਿਉਂਕਿ ਉਸ ਇੰਨਚਾਰਜ ਬੀਬੀ ਦੀ ਮ੍ਰਿਤੂ ਹੋ ਗਈ ਪਤੀ ਕੇਅਰਹੋਮ ਵਿੱਚ ਹੈ, ਤਾਂ ਕਰਕੇ ਹੁਣ ਇਹ ਬੀਬੀਆਂ ਰਸੋਈ ਵਿੱਚ ਵੜ ਸਕਦੀਆਂ ਹਨ, ਹੁਣ ਦੀ ਇੰਚਾਰਜ ਬੀਬੀ ਤਾਂ ਸੇਵਾਦਾਰੀ ਦੀ ਲੋੜ ਪੈਣ &lsquoਤੇ ਟੈਲੀਫੂਨ ਕਰਕੇ ਸੱਦਦੀ ਭੀ ਹੈ, ਪਾਠ ਦਾ ਪਤਾ ਨਹੀਂ ਕਰ ਸਕਦੀਆਂ ਹਨ ਜਾਂ ਨਹੀਂ, ਕਿਉਂਕਿ ਉਹ ਵਿਚਾਰੀਆਂ ਪਾਠ ਕਰਨ ਵਾਲੀਆਂ ਨਹੀਂ, ਗੁਰੂ ਨਾਨਕ ਦੇਵ ਜੀ ਨੇ ਕੀ ਇਸਤਰੀ ਜਾਤੀ ਨੂੰ ਨੀਮਾਂ ਮੰਨਿਆ ਸੀ ? ਕੀ ਇਹ ਹਿੰਦੂ ਵਿਚਾਰਧਾਰਾ ਨਹੀਂ ? ਫੇਰ ਬੀਬੀ ਦੇ ਵਿਰੁੱਧ ਕੇਵਲ ਈਰਖਾ ਹੈ ਜਾਂ ਕੋਈ ਵਾਜਵ ਇਤਰਾਜ਼, ਹਾਂ ਜੇਕਰ ਮੈਂ ਕੋਈ ਸਿੱਖ ਧਰਮ ਵਿਰੋਧੀ ਲਿਖਤ ਪੇਸ਼ ਕਰਾਂ ਤਾਂ ਮੈਂ ਜਰੂਰ ਖਿਮਾ ਜਾਚਨਾ ਕਰੂੰਗੀ, ਪਰ ਮੈਂ ਤਾਂ ਚੀਕ ਰਹੀ ਹਾਂ ਕਿ ਪ੍ਰਚਾਰਕ ਸ਼ੁੱਧ ਗੁਰੂ-ਉਪਦੇਸ਼ ਨਹੀਂ ਸਗੋਂ ਆਪ ਹੀ ਹਿੰਦੂ ਰਹੁ-ਰੀਤਾਂ ਅਪਨਾ ਰਹੇ ਹਨ, ਤਾਂ ਹਿੰਦੂ ਭਾਈਚਾਰਾ ਮੰਨ ਰਿਹਾ ਹੈ, ਅਸੀਂ ਇਕ ਹਾਂ । ਵੈਸੇ ਕਿੰਨੀਆਂ ਸਦੀਆਂ ਹੋ ਗਈਆਂ ਯਹੂਦੀ ਜੋ ਪ੍ਰਿਥਮ ਮੱਤ ਸੀ, ਫੇਰ ਕੈਥੋਲਿਕ ਬਣੇ, ਫੇਰ ਪ੍ਰੋਟੈਸਟੈਂਟ, ਯਾਦ ਰੱਖੋ ਲਾਰਡ ਜੀਸਸ ਕਰਾਈਸ ਯਹੂਦੀ ਸੀ, ਯੂਰੋਸਲਿਮ ਵਿੱਚ ਪੈਦਾ ਪਰ ਅੱਜ ਤੱਕ ਇਹ ਪਾੜਾ ਤੁਰਿਆ ਹੀ ਜਾਂਦਾ ਹੈ ਕਿ ਈਸਾਈ ਮੱਤ ਇਕ ਨਹੀਂ, ਸੋ ਸਾਡੀ ਕੋਈ ਅਨੋਖੀ ਕਹਾਣੀ ਨਹੀਂ, ਧਾਰਮਿਕ ਅੱਡਤਾ ਹੈ ਪਰ ਭਾਈਚਾਰਕ ਸਾਂਝ ਇਕੋ ਹੋਣੀ ਵਡਿੱਤਣ ਹੈ, ਤਣਾਉ ਘਟਾਉਂਦੀ ਹੈ, ਪ੍ਰੇਮ ਵੱਧਦਾ ਹੈ, ਰਿਸ਼ਤੇ ਸੁਖਾਵੇਂ ਰਹਿੰਦੇ ਹਨ, ਦੱਸੋ ਇਹ ਆਪਣੇ ਆਪ ਨੂੰ ਮਹਾਨ ਬਨਾਉਣ ਦੀ ਖਾਤਰ ਧਰਮ ਨੂੰ ਵਰਤੀ ਜਾਂਦੇ ਹਨ, ਮੈਂ ਫੇਰ ਸੋਚਿਆ ਕਾਹਨੂੰ ਝੋਰਾ ਕਰਦੀ ਹੈ ਇਹ ਲੋਕ ਗੁਰੂ ਨੂੰ ਨੀ ਮੂਹਰੇ ਰੱਖਦੇ, ਬੇਅਦਬੀ ਅੱਖਰ ਹੀ ਪ੍ਰਚਾਰੀ ਜਾਂਦੇ ਹਨ, ਮੈਂ ਤਾਂ ਸੁਣਕੇ ਭੀ ਠਠੰਬਰਦੀ ਹਾਂ ਕਿ ਅਸੀਂ ਕਿਉਂ ਮੰਨੀਏ ਕਿ ਗੁਰੂ ਦੀ ਬੇਅਦਬੀ ਹੋ ਸਕਦੀ ਹੈ, ਪਰ ਇਹ ਇਸ ਨੂੰ ਧਰਮ ਪ੍ਰਚਾਰ ਮੰਨਦੇ ਹਨ, ਮੇਰੇ ਮਨ ਵਿੱਚ ਕਦੀ ਸ਼ੰਕਾ ਨਹੀਂ ਕਿ ਕੁਝ ਲੋਕ ਮਾਨਸਿਕਤਾ ਤੋਂ ਅਰੋਗ ਨਹੀਂ ਆਪ ਹੀ ਅਣਹੋਣੀਆਂ ਕਰੀ ਕਰਾਈ ਜਾਂਦੇ ਨੇ ਤੇ ਭੰਬਲਭੂਸੇ ਪਾਈ ਜਾਂਦੇ ਨੇ, ਦੂਜੇ ਧਰਮਾਂ ਵਿੱਚ ਸਾਡੀ ਬੇਪਤੀ ਹੁੰਦੀ ਹੈ, ਉੱਚੇ ਸੱਚੇ ਧਰਮ ਦਾ ਅਕਸ ਖਰਾਬ ਕਰੀ ਜਾਂਦੇ ਨੇ, ਇਹ ਫੇਰ ਧਾਰਮਿਕ ਤੇ ਧਰਮ ਤੋਂ ਹਰਦਮ ਡਰਨ ਵਾਲੇ ਧਰਮੀ ਨਹੀਂ । ਹੁਣੇ ਹੀ ਮੇਰੇ ਇਕ ਪ੍ਰਸ਼ੰਸਕ ਨੇ ਟੈਲੀਫੂਨ &lsquoਤੇ ਦੱਸਿਆ ਜੀਹਨੇ ਲੇਖ ਪੜ੍ਹਿਆ ਸੀ, ਕਹਿੰਦੇ ਗਮ ਨਾ ਕਰ, ਤੈਨੂੰ ਪਤਾ ਹੀ ਹੋਵੇਗਾ ਕਿ ਕੁਝ ਵਰੇ੍ਹ ਪਹਿਲਾਂ ਇਸ ਦੇਸ਼ ਦੀ ਕੋਰਟ ਕਚਹਿਰੀ ਵਿੱਚ ਕਿਵੇਂ ਝੁਰਮਟ ਪਿਆ ਸੀ, ਇਕ ਹੋਰ ਪੱਖ ਉਹਨੇ ਗੌਲ੍ਹਿਆ ਕਿ ਜਿੰਨੇ ਡੇਰੇ ਹਨ, ਸਭ ਪੰਥ ਪ੍ਰਵਾਨਤ ਮਰਿਯਾਦਾ ਵਿੱਚ ਨਹੀਂ ਚੱਲਦੇ, ਜੇਕਰ ਕੋਈ ਪਹਿਲਾਂ ਉਨ੍ਹਾਂ ਦੇ ਪੈਰੋਕਾਰ ਸਨ ਹੁਣ ਬਾਗੀ ਹਨ ਤਾਂ ਝੰਡੇ ਚੁੱਕਣ ਫੇਰ ਵਿਰੁੱਧ ਬਨਣ ਪੰਥਕ ਬੱਸ ਸ਼੍ਰੋਮਣੀ ਕਮੇਟੀ ਦੇ ਵਿਰੁੱਧ, ਅਕਾਲ ਤਖ਼ਤ ਵਿਰੁੱਧ ਬੋਲਕੇ ਡਰਾਉਂਦੇ ਹਨ ਕਿ ਸਾਨੂੰ ਨਾ ਕੁਝ ਆਖੋ, ਇਸੇ ਕਰਕੇ ਸਿੱਖ ਜਗਤ ਵਿੱਚ ਭੀੜਾਂ ਹਨ, ਜਿਹੜਾ ਕੋਈ ਇਹ ਮੁੱਦੇ ਉਜਾਗਰ ਕਰੂ, ਉਹਨੂੰ ਧਮਕਾਉਂਦੇ ਨੇ, ਗੱਲ ਕੀ ਕਰੀਏ ਆਵਾ ਹੀ ਊਤਿਆ ਪਿਆ ਹੈ । ਈਸਾਈ ਮੱਤ ਦੇਖ ਲਵੋ ਏਨੇ ਦੇਸ਼ਾਂ ਵਿੱਚ ਫੈਲਿਆ ਹੋਣ ਦੇ ਬਾਵਜੂਦ ਕਿਵੇਂ ਕਿਤਾਬਚੇ ਬਾਈਬਲ ਦੇ ਪਸਾਰੇ ਲਈ ਮੁਫ਼ਤ ਵੰਡ ਰਹੇ ਹਨ, ਤੇ ਅਸੀਂ ਸਿੱਖਾਂ ਨੂੰ ਹੀ ਪਾਧਿਆਂ ਦੀ ਤਰ੍ਹਾਂ ਵਰਜ ਰਹੇ ਹਾਂ ਕਿ ਇਹ ਤਾਂ ਸਾਡਾ ਹੀ ਕਿੱਤਾ ਹੈ, ਹਰ ਸਿੱਖ ਹੱਥ ਨਹੀਂ ਲਾ ਸਕਦਾ, ਪੜ੍ਹਨ ਲਈ ਸਮੱਗਰੀ ਲੋੜੀਂਦੀ ਹੁੰਦੀ ਹੈ ਅਤੇ ਉਹ ਸਧਾਰਣ ਸਿੱਖਾਂ ਦੀ ਪਹੁੰਚ ਨਹੀਂ ਇਸ ਕਰਕੇ ਡਰਦੇ ਹੀ ਰਹੋ ਕਿ ਤੁਸੀਂ ਬੇਅਦਬੀ ਕਰੋਗੇ, ਪਾਪ ਲੱਗੂਗਾ, ਪਰ ਮੇਰਾ ਤਾਂ ਮੰਨਣਾ ਹੈ ਕਿ ਘਟਿ ਘਟਿ ਮੇਂ ਹਰਿ ਜੂ ਵਸੇ, ਸਤਿਨਾਮ ਵਾਹਿਗੁਰੂ ਆਖ ਤੁਸੀਂ ਆਪਣੇ ਇਸ਼ਟ ਵਿੱਚ ਮਗਨ ਰਹੋ, ਦੂਜੇ ਧਰਮਾਂ ਦਾ ਅਪਮਾਨ ਨਾ ਕਰੋ, ਚੰਗੇ ਗੁਣ ਜਿਥੋਂ ਭੀ ਲੱਭਣ ਗ੍ਰਹਿਣ ਕਰ ਲਵੋ, ਗੁਰੂ ਜੀ ਨੇ ਤਾਂ ਧੰਨੇ ਭਗਤ ਜੋ ਪੱਥਰ ਵਿੱਚੋਂ ਲੱਭਦਾ ਸੀ, ਉਹਨੂੰ ਭੀ ਥਾਂ ਦੇ ਦਿੱਤੀ ਹੈ । ਇਸੇ ਤਰ੍ਹਾਂ ਮੈਂ ਤਾਂ ਆਸ ਹੀ ਰੱਖ ਸਕਦੀ ਹਾਂ ਕਿ ਇਨ੍ਹਾਂ ਮਹਾਰਥੀਆਂ ਦੇ ਚਰਨਾਂ ਤੋਂ ਬਚੀ ਖੁਚੀ ਥਾਂ ਕਿਧਰੇ ਸਤਿਗੁਰੂ ਮੈਨੂੰ ਭੀ ਦੇ ਹੀ ਦੇਣਗੇ, ਮੈਂ ਕਿਹੜਾ ਭੀਸ਼ਮ ਪਿਤਾਮਾ ਹਾਂ, ਆਪਾਂ ਤਾਂ ਉਥੇ ਹੀ ਰਾਜ਼ੀ ਹੋਵਾਂਗੇ, ਕਈ ਵਾਰੀ ਦੁਖੀ ਹੋਣੇ ਮਨ ਸਾਹਮਣੇ ਪੁਰਾਤਨ ਅਤੇ ਬਚਪਨ ਦੀਆਂ ਮੂਰਤਾਂ ਘੁੰਮਣ ਲੱਗ ਜਾਂਦੀਆਂ ਹਨ, ਨਾਨਕੇ ਗੁਰਦੁਆਰਾ ਸੀ, ਜੋ ਦੋ ਤਿੰਨ ਘਰਾਂ ਤੋਂ, ਡੰਗਰਾਂ ਤੇ ਰਹਿਣ ਵਾਲੇ ਤੇ ਪ੍ਰਾਉਣਿਆਂ ਲਈ ਬੈਠਕ ਦਰਵਾਜੇ ਦੇ ਸਾਹਮਣੇ ਤੇ ਡੰਗਰਾਂ ਦੇ ਵਾੜੇ ਤੇ ਖੂਹਾਂ ਖੇਤਾਂ ਨੂੰ ਰਾਹ ਗੁਰਦੁਆਰੇ ਦੇ ਸਾਹਮਣੇ ਹੀ ਸੀ, ਦਿਨ ਵਿੱਚ ਕਈ ਵਾਰ ਉਂਗਲੀ ਫੜੀ ਲੰਘਣਾ ਹੀ ਪੈਂਦਾ ਸੀ, ਪਰ ਕਦੀ ਤੀਮੀਆਂ ਅੰਦਰ ਗਈਆਂ ਨਹੀਂ ਸਨ ਦੇਖੀਆਂ, ਗੁਰਦੁਆਰੇ ਦੇ ਗ੍ਰੰਥੀ ਨੂੰ ਭਾਈ ਜੀ ਆਖਦੇ ਸਨ, ਕਦੀ ਬੱਸ ਉਹਤੋਂ ਇੰਨਾ ਹੀ ਪੁੱਛਦੀਆਂ ਸਨ ਕਿ ਦੱਸਵੀਂ ਕਦੋਂ ਹੈ, ਦੁੱਧ ਜਾਂ ਕਦੀ ਰੋਟੀ ਖੁਆਉਣੀ ਹੁੰਦੀ ਸੀ ਸੰਗਰਾਂਦ ਨੂੰ ਕੇਵਲ ਬਜ਼ੁਰਗ ਹੀ ਜਾਂਦੇ ਸਨ, ਦਾਦਕੀ ਤਾਂ ਗੁਰਦੁਆਰਾ ਨਹੀਂ, ਬਾਵਾ ਡੇਰਾ ਹੁੰਦਾ ਸੀ, ਸੰਗਰਾਂਦ ਨੂੰ ਬੱਸ ਇਕੱਠ ਹੁੰਦਾ ਸੀ, ਦਾਦੀ ਮਾਂਜੀ ਹਰ ਧਰਮ ਦੀ ਕਦਰ ਕਰਦੀ ਸੀ ਤੇ ਹਰ ਥਾਂ ਆਪਣਾ ਦਸਵੰਧ ਕੱਢਦੀ ਸੀ, ਪਰ ਪਿੰਡਾਂ ਵਿੱਚ ਹਰ ਵਿੱਚ ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਜਿਉਂ ਹੀ ਵੱਡੇ ਹੋਏ, ਬਣ ਗਿਆ, ਪਰ ਅੱਜ ਵਾਂਗੂੰ ਹਾਜਰੀਨ ਨਹੀਂ ਸਨ, ਪਰ ਉਦੋਂ ਲੋਕ ਧਰਮੀ ਸਨ, ਵਿਸ਼ਵਾਸ਼ੀ ਸਨ, ਡਰ ਭੈਅ ਵਿੱਚ ਸਨ, ਪ੍ਰਮਾਤਮਾਂ ਦੇ ਨਾਲ ਅੰਦਰੋਂ ਜੁੜੇ ਸਨ, ਇਕ ਮਨ ਇਕ ਚਿੱਤ ਦੇ ਹਾਮੀ, ਬੜੀ ਵਧੀਆ ਗੱਲ ਜੋ ਮਾਨ ਸਾਹਬ ਨੇ ਆਖੀ, ਗੁਰੂ ਸਾਹਿਬ ਨੇ ਸਿੱਖਾਂ ਨੂੰ ਕ੍ਰਿਪਾਨ ਦਿੱਤੀ ਤੇ ਇਹ ਝਾੜੂ ਚੁੱਕੀ ਫਿਰਦੇ ਹਨ, ਗੱਲ ਪਤੇ ਦੀ ਹੈ, ਪਰ ਮੈਂ ਕੁਝ ਆਪਣੀ ਛਾਣ-ਬੀਣ ਲਿਖਣ ਲੱਗੀ ਹਾਂ ਡਰ ਭੀ ਹੈ ਕਿਧਰੇ ਮੇਰੇ &lsquoਤੇ ਵਾਰ ਕਰਨੇ ਪੁੱਠੇ ਮਾਅਨੇ ਹੀ ਨਾ ਕੱਢਣ ਲੱਗ ਜਾਣ । ਝਾੜ ਚੱਖਣੇ ਸਿੱਖ ਨਹੀਂ ਸਾਰੇ, ਪੱਗ ਦਾੜ੍ਹੀ ਨਾਲ ਸਿੱਖ ਨਹੀਂ ਸਾਬਤ ਹੋ ਜਾਂਦਾ, ਕਾਮਰੇਡ ਬਹੁਤੇ ਇਸ ਸੂਰਤ ਵਿੱਚ ਹਨ, ਅਫਗਾਨਿਸਤਾਨ ਦੇ ਤਾਲਿਬਾਨ ਦੇਖੋ ਕਿੱਡੀਆਂ ਪੱਗਾਂ ਤੇ ਦਾੜ੍ਹੀਆਂ ਨਾਲ ਹਨ, ਹਿੰਦੂ ਭੀ ਪੱਗਾਂ ਭਾਵੇਂ ਅੱਡਰੇ ਤੌਰ ਤੇ ਵਿਆਹ ਅਤੇ ਮਰਗ ਵੇਲੇ ਪੱਗੜੀ ਸ਼ੁੱਭ ਸਮਝਦੇ ਹਨ ਤੇ ਸੋਗ ਵਿੱਚ ਜ਼ਿੰਮੇਵਾਰੀ ਜੋ ਅੱਜ ਚੋਣਾਂ ਵਿੱਚ ਆਮ ਆਮ ਹੋ ਰਹੀ ਹੈ, ਇਹ ਹੈ ਅਨੁਚਿਤ ਜਾਤੀ ਦਾ ਮੰਨਣਾ ਹੈ ਕਿ ਇਹ ਸਾਡੀ ਪਾਰਟੀ ਹੈ, ਨਾਲੇ ਸਿੱਖ ਧਰਮ ਵਿੱਚ ਦੇਖੋ ਕਿੰਨੇ ਵਰਗ ਹਨ, ਕਬੀਰ ਪੰਥੀਏ, ਫਰੀਦ ਭਰਾਤਰੀ, ਕਈ ਬਰਾਦਰੀਆਂ, ਭਾਵੇਂ ਅਖਵਾ ਤਾਂ ਸਿੱਖ ਰਹੀਆਂ ਹਨ, ਪਰ ਮਾਨਤਾ ਆਪਣੇ ਆਪਣੇ ਕਬੀਲੇ ਦੇ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਸੁਸ਼ੋਭਿਤ ਹਨ, ਪਿਛਲੀਆਂ ਚੋਣਾਂ ਵਿੱਚ ਆਮ ਵੱਲੋਂ ਇਕ ਫਿਲੌਰ ਹਲਕੇ ਤੋਂ ਕੋਈ ਕਣਿਆਣ ਜੋ ਆਪੇ ਆਖਦਾ ਸੀ ਕਿ ਮੇਰਾ ਪਰਿਵਾਰ ਸਿੱਖ ਨਹੀਂ, ਪਰ ਆਪ ਸਿੱਖ ਬਣ ਗਿਆ, ਕੀਰਤਨ ਕਰਨ ਲੱਗ ਪਿਆ, ਹੁਣ ਆਪਣੇ ਅਨੁਮਾਨ ਲਾਵੋ ਸਿੱਖੀ ਇਸ਼ਟ ਹੈ ਜਾਂ ਰੁਜ਼ਗਾਰ ? ਬਿਲਕੱੁਲ ਝੁਠਲਾਉਂਦੀ ਨਹੀਂ ਕਿ ਕੁਝ ਜੱਟ ਭੀ ਇਸ ਕਤਾਰ ਵਿੱਚ ਹਨ, ਮਾਲਵਾ ਤਾਂ ਚੰਗਾ ਬੱਦੂ ਹੈ ਪਰ ਪੁਰਾਤਨ ਤੱਥ ਕੱਢੋ ਤਾਂ ਲੱਭੂ ਕਿ ਮਾਲਵਾ ਤਾਂ ਇਸ ਸਾਰੇ ਇਲਾਕੇ ਨੂੰ ਪ੍ਰਮੰਨਿਆ ਗਿਆ, ਪਰ ਇਹ ਪਹਿਲਾਂ ਮਾਲਵਾ ਨਹੀਂ ਸੀ, ਮਾਲਵਾ ਕੇਵਲ ਦੋ ਚਾਰ ਜ਼ਿਲ੍ਹੇ ਹੀ ਸਨ ਲੁਧਿਆਣੇ ਦੇ ਇਰਦ ਗਿਰਦ, ਬਾਕੀ ਰਿਆਸਤ, ਪੈਪਸੂ, ਵਾਂਗਰ, ਢਾਹਾਂ ਤੇ ਪੁਆਧ ਜਿਥੇ ਬਹੁਤਾ ਆਪ ਦਾ ਜੋਰ ਹੈ ਉਹਨੂੰ ਤਾਂ ਪਛੜਿਆਂ ਵਿਆ ਆਖਦੇ ਸਨ, ਫੇਰ ਜਮੀਨਾਂ ਅਬਾਦ ਹੋ ਗਈਆਂ ਪਹਿਲਾਂ ਝਾੜ ਵਿਛੜ ਵੰਜਰ ਸਨ, ਹੁਣ ਇਹ ਟੀਸੀ ਤੇ ਤਾਂ ਚੜ੍ਹ ਗਏ ਪਰ ਮੱਤ ਹਾਲੇ ਉਹ ਹੀ ਪਛੜੀ, ਵੱਡਾ ਕਾਰਨ ਆਹ ਇਕ ਚੈਨਲ ਨੇ ਤਾਂ ਅਤਿ ਚੁੱਕੀ ਪਈ ਹੈ, ਪੰਜ ਛੇ ਤੂਤਣੀਆਂ ਚੁੱਕੀ ਜੀ ਕੀਹਨੂੰ ਮੌਕਾ ਦੇ ਰਹੇ ਹੋ ? ਪਹਿਲਾਂ ਤੋਂ ਹੀ ਆਪਣੀ ਜਾਤ ਬਰਾਦਰੀ ਇਕੱਠੀ ਕਰਕੇ ਬਠਾ ਲੈਂਦੇ ਹਨ ਆਮ ਨੂੰ ਦਿਖਾਉਣ ਲਈ, ਚੋਗਾ ਜਿਥੇ ਹੋਵੇ ਜਾਨਵਰ ਡਾਰਾਂ ਬੰਨ ਲੈਂਦੇ ਹਨ । ਦੂਜਾ ਇਕ ਚੈਨਲ ਤੇ ਪਹਿਲਾਂ ਇਕ ਸ਼ਾਇਦ ਜੱਟ ਨੌਜਵਾਨ (ਗਰੇਵਾਲ) ਫਤਹਿਗੜ੍ਹ ਸਾਹਿਬ ਵੱਲੋਂ ਉਹ ਕਾਂਗਰਸ ਦਾ ਢੰਡੋਰਾ ਸੀ, ਹੁਣ ਇਕ ਹੋਰ ਗੜ੍ਹੀ ਨਉਂ ਦਾ ਰੱਲ੍ਹ ਗਿਆ, ਇਕ ਕੋਈ ਜਗਮੀਤ ਸਿੰਘ ਭੀ ਮਾਲਵੇ ਵਿੱਚ ਗੇੜੀਆਂ ਤੇ ਹੈ, ਸੋ ਇਹ ਹੈ ਅਜੋਕੀ ਚੋਣ ਪ੍ਰਚਾਰ ਦੀ ਨੀਤੀ, ਮਾਨ ਸਾਹਬ ਦੀ ਸਿੱਖਾਂ ਵੱਲ ਦ੍ਰਿਸ਼ਟੀ ਸੱਚ ਹੈ, ਪਰ ਇਹ ਸਿੱਖ ਹਨ ਹੀ ਨਹੀਂ ਭੇਖੀ ਨੇ । ਨਹੀਂ ਤਾਂ ਆਪਣਾ ਪਿਛੋਕੜ ਕੋਈ ਨਹੀਂ ਤਿਆਗਦਾ, ਝਾੜੂ ਚੁੱਕਣਾ ਸੌਖਾ ਨਹੀਂ, ਭਾਵੇਂ ਵਿਦੇਸ਼ੀ ਆ ਕੇ ਸਭ ਨੇ ਚੁੱਕੇ, ਪਰ ਅੰਦਰੋਂ ਜਦੋਂ ਮੌਕਾ ਆਇਆ ਵਗਾਹ ਕੇ ਮਾਰੇ, ਪਰ ਜਿਨ੍ਹਾਂ ਨੂੰ ਪ੍ਰੇਮ ਹੋਵੇ ਉਹ ਤਾਂ ਹੱਥਾਂ ਵਿੱਚ ਹੀ ਰੱਖਣਗੇ, ਮੇਰੀ ਨਜ਼ਰ ਐਨਕਾਂ ਤੋਂ ਬਗੈਰ ਭੀ ਦੇਖ ਸਕਦੀ ਹੈ, ਰਵਿਦਾਸ ਭਾਈਚਾਰਾ ਭੀ ਸਿੱਖ ਸੀ, ਵਾਲਮੀਕ ਭੀ, ਪੱਗਾਂ ਦਾੜ੍ਹੀਆਂ ਵਾਲੇ ਪਰ ਅਖੀਰ ਹੁਣ ਜੁਦੇ ਹੋਏ ਕਿ ਨਹੀਂ, ਸੋ ਇਕ ਸੰਗਤ ਵਿੱਚ ਬੈਠੇ ਭੀ ਅਸੀਂ ਆਪਣੀ ਆਪਣੀ ਦ੍ਰਿੜ੍ਹਤਾ ਰੱਖਦੇ ਹਾਂ, ਆਪਣਾ ਇਸ਼ਟ ਉੱਤਮ ਮੰਨਦੇ ਹਾਂ ਭਾਵੇਂ ਦੂਜੇ ਨੂੰ ਨਾਲ ਭੀ ਰੱਖੀ ਜਾਈਏ, ਉਹ ਭਾਈਚਾਰਾ ਹੁੰਦਾ ਹੈ, ਸਮਾਜ ਹੁੰਦਾ ਹੈ, ਧਰਮ-ਸਾਂਝ ਨਹੀਂ, ਖੈਰ ਮੇਰਾ ਇਹ ਵਿਸ਼ਾ ਨਹੀਂ, ਇਹ ਧਰਮ ਦਗਜਾਂ ਦੇ ਹਿੱਸੇ ਹਨ, ਮੈਂ ਤਾਂ ਚੰਗੇ ਲੇਖਕਾਂ ਦੀ ਅਭਿਲਾਸ਼ੀ ਹਾਂ, ਬੜਾ ਵਧੀਆ ਲੇਖ ਹੈ ਹੱਥਲੇ ਪਰਚੇ ਵਿੱਚ ਤੱਥ-ਆਧਾਰਿਤ, ਸ਼ਲਾਘਾ ਯੋਗ ਹੈ, ਮੈਂ ਬੜੀ ਹੀ ਦੁਖੀ ਹੁੰਦੀ ਹਾਂ ਜਦੋਂ ਮਰਗੀ ਖੁਸ਼ਕੀ ਨਾਲ, ਨਉਂ ਥੰਦੀ, ਇਹ ਹਾਲ ਹੈ ਸਾਡੇ ਜੀ ਮੈਂ ਡਾਕਟਰ, ਪ੍ਰੋਫੈਸਰ, ਲਿਖਣਾ ਬਣਦਾ ਹੈ ਕਿ ਪੁਰਾਣੇ ਸਮੇਂ ਵਿੱਚ ਤਾਂ ਲਿਖਣਾ ਹੁੰਦਾ ਸੀ ਕਿ ਡਾਕਟਰ ਦਵਾਈਆਂ, ਸਰਜਣ ਜਾਂ ਸਲਾਹਕਾਰ ਦੂਜੇ ਸਨ, ਡਾਕਟਰ ਪੀ।ਐੱਚ।ਡੀ। ਉਹ ਭੀ ਲਿਖਣਾ ਹੁੰਦਾ ਸੀ ਕਿ ਫਲਾਣੇ ਮਜਬੂਨ ਦੇ ਡਾਕਟਰੇਟ, ਪ੍ਰੋਫੈਸਰ ਤਾਂ ਸਾਡੇ ਵਰਗੇ ਕਾਲਜ ਪੜ੍ਹਾਉਣ ਲੱਗਿਆਂ ਨੂੰ ਭੀ ਆਖ ਦਿੰਦੇ ਸਨ, ਪਰ ਪ੍ਰੋਫੈਸਰ ਤਾਂ ਸੀਨੀਅਰ ਅਤੇ ਖੋਜੀ ਨੂੰ ਆਖਦੇ ਸਨ, ਹੁਣ ਤਾਂ ਅਰਕ ਕਾਹ ਜਵੈਣ, ਚੂਰਨ ਦੇਣ ਤੇ ਪੂਦਨੇ ਦਾ ਸੱਤ ਦੇ ਕੇ ਜਾਂ ਪਤਾਲੇ ਵਿੱਚ ਅੰਮ੍ਰਿਤਧਾਰਾ ਦੇ ਕੇ ਡਾਕਟਰ ਹਨ, ਹਾਲੇ ਇਹ ਵਿਭਾਗਾਂ ਦੇ ਚਹੇਤੇ ਤੇ ਸਿੱਖਾਂ ਦੇ ਸਿਰਕੱਢ ਨੇਤਾ, ਝੂਠ ਨਾਲ ਦੋਸਤੀਆਂ ਤੇ ਚੰਗੇ ਭਲੇ ਵਿਦਵਾਨ ਭੀ ਪੁੱਛਦੇ ਨਹੀਂ ਕਿ ਭਾਈ ਤੂੰ ਡਾਕਟਰ ਕਾਹਦਾ ਹੈਂ ? ਚਾਰ ਹਫ਼ਤੇ ਪੰਜਾਬੋਂ ਹੋਮੋਪੈਥੀ ਦਾ ਕੋਰਸ ਕਰਕੇ ਦੱਸ ਕੁ ਸ਼ੀਸ਼ੀਆਂ ਗੋਲੀਆਂ ਦੀ ਲਿਆ ਕੇ ਜਿਹੜੀਆਂ ਦਾ ਜੇ ਇਲਾਜ ਨਹੀਂ ਕਰਦੀਆਂ ਤਾਂ ਨੁਕਸਾਨ ਭੀ ਨਹੀਂ, ਪਰ ਇਨ੍ਹਾਂ ਦੀ ਰੋਟੀ ਭੀ ਚੱਲਦੀ ਹੈ ਤੇ ਡਾਕਟਰ ਭੀ ਅਖਵਾਉਂਦੇ ਹਨ, ਹੇਠਲੀ ਉੱਤੇ ਨੂੰ ਹੀ ਉੱਨਤੀ ਹੈ ਅੱਜ ਨਿੰਦੀ ਜਾਣਗੇ ਸਿਆਸੀਆਂ ਨੰੂ ਅਜਿਹੇ ਲੋਕ ਸਭ ਤੋਂ ਵੱਡ ਭੰਡ ਹਨ, ਗੱਲ ਕੀ ਸਿੱਖ ਜਗਤ ਵਿੱਚ ਤਾਂ ਧਰਮ ਨੂੰ ਵਰਤ ਵਰਤ ਕੇ ਸਭ ਕਾਰਜ ਚੱਲ ਰਹੇ ਹਨ ਜੋ ਸਾਡੀਆਂ ਸਭ ਸਮੱਸਿਆਵਾਂ ਦਾ ਕਾਰਨ ਹੈ, ਹੱਲ ਹੁਣ ਕੋਈ ਦਿਸਦਾ ਨਹੀਂ ਇਸ ਅਵਸਥਾ ਨੇ ਤਾਂ ਨਹੀਂ ਕਦੀ ਸੁਧਰਣਾ, ਅਗਲੀ ਪੀੜ੍ਹੀ ਨਿਵੇਕਲੀ ਹੋਵੇਗੀ ।
ਇਸ ਸਪਤਾਹ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਸਭ ਨੂੰ ਸ਼ੁੱਭ ਕਾਮਨਾਵਾਂ, ਵਧਾਈਆਂ ਅਤੇ ਰਲ੍ਹਕੇ ਆਪਾਂ ਅਸੀਸਾਂ ਦੀ ਬੇਨਤੀ ਕਰੀਏ, ਰਵਿਦਾਸ ਭਾਈਚਾਰੇ ਨੂੰ ਆਪਣੇ ਇਸ਼ਟ ਨੂੰ ਮਾਨਣ ਦੀ ਕਾਮਨਾ, ਭਾਵੇਂ ਪੰਜਾਬ ਚੋਣਾਂ ਦਾ ਦੰਗਲ, ਮੱਠਾ ਪੈ ਜਾਣਾ ਸੀ, ਪਰ ਭਾਵੀ ਨੇ ਦੇਖੋ ਕਿਵੇਂ ਦੀਪ ਸਿੱਧੂ ਦਾ ਚਰਾਗ ਅਣਹੋਣੀ ਦੁਖਾਵੀ, ਅਨਿਆਈ ਮੌਤ ਨਾਲ, ਦਿਲ ਕੰਬਾ ਧਰੇ ਅਤੇ ਉਹ ਦੀਪ ਬੁੱਝ ਗਿਆ, ਮੌਤ ਭੀ ਅਚੰਭਾ, ਉਹਦੀਆਂ ਗਤੀਵਿਧੀਆਂ ਭੀ ਨਿਰਾਲੀਆਂ ਸਨ, ਵੱਖਰਾ ਲੇਖ ਲਿਖੂੰਗੀ, ਪਰ ਇਸ ਵੇਲੇ ਤਾਂ ਜਿੰਨੇ ਮੂੰਹ ਉਨੀਆਂ ਫੜਫੂਲੀਆਂ, ਕੋਈ ਪ੍ਰਮੇਸ਼ਰ ਦਾ ਭਾਣਾ ਹਾਦਸਾ, ਦੂਜੇ ਸਾਜਿਸ਼, ਰੱਬ ਹੀ ਜਾਣੇ, ਪਰ ਜਿਹੜੇ ਹਿਸਾਬ ਨਾਲ ਖੱਟਣ ਦੀਆਂ ਦੂਹੋ ਦੂਹ ਧੜਾਧੜ ਸਪੀਚਾਂ ਹਨ, ਦੁੱਖ ਨਾਲੋਂ ਵੱਧ ਪ੍ਰਚਾਰ ਹੈ, ਪਰਿਵਾਰ ਦਾ ਕੋਈ ਜੀਅ ਸਾਹਮਣੇ ਨਹੀਂ ਆਇਆ ਪਰ ਆਹ ਸੋਸ਼ਲ ਮੀਡੀਆ ਮੇਲੇ ਲਾਈ ਜਾਂਦਾ ਹੈ, ਥਰੀਕੇ ਪਿੰਡ ਉਹਦਾ ਪਿੰਡ ਨਹੀਂ, ਇਥੇ ਤਾਂ ਕਪਤਾਨ ਸਾਹਿਬ ਦੀ ਪਿਛਲੀ ਸਰਕਾਰ ਵੇਲੇ ਜੱਟਾਂ ਦੀਆਂ ਜਮੀਨਾਂ ਰਿਲਾਇੰਸ ਨੇ ਖਰੀਦ ਕਲੋਨੀਆਂ ਬਣਾਈਆਂ ਸਨ ਤੇ ਇਹਦੇ ਪਿਤਾ ਨੇ ਕੋਠੀ ਖਰੀਦੀ ਸੀ, ਖੈਰ ਹੁਣ ਭਰਾ ਦੀ ਰਿਹਾਇਸ਼ ਹੈ ਤੇ ਆਪਣਾ ਪਿੰਡ ਉਦਹੇਰਨ ਤਾਂ ਦੂਰ ਹੈ, ਨਾਲੇ ਉਥੇ ਤਾਂ ਘਰਾਣੇ ਦੇ ਹੀ ਹਨ, ਸਰਕਾਰ ਉਥੇ ਕੀਤਾ ਤੇ ਦੇਖੋ ਕੀ ਕੀ ਕੁਝ ਕੀਤਾ ਮਡੀਂਹਰ ਨੇ ਖੇਤੀ ਖਰਾਬ ਕਰ ਧਰੀ, ਹੁਣ ਐਨ।ਆਰ।ਆਈ। ਕਹਿੰਦੇ ਅਸੀਂ ਭਰਪਾਈ ਕਰਾਂਗੇ, ਦਾਲ ਵਿੱਚ ਤਾਂ ਜਰੂਰ ਕੁਝ ਕਾਲਾ ਹੈ ? ਦੀਪ ਦਾ ਪਿਛਲੇ ਪੰਜ ਸਾਲਾਂ ਦਾ ਸੰਨੀ ਦਿਉਲ ਤੋਂ ਮਨਜੇਰੀ ਪਿੱਛੋਂ ਕਹਾਣੀ ਟੇਢੀ ਹੋ ਗਈ, ਵਕੀਲ ਤੋਂ ਐਕਟਰ ਤੇ ਫੇਰ ਕਿਸਾਨਾਂ ਨੂੰ ਬਾਰਡਰਾਂ ਤੇ ਚੱਲੋ, ਲਾਲ ਕਿਲੇ੍ਹ ਦੀ ਵਾਰਤਾ, ਜੇਲ੍ਹ ਤੇ ਉਦੋਂ ਮਨਜਿੰਦਰ ਸਿੰਘ ਸਿਰਸਾ ਦਾ ਯੋਗਦਾਨ, ਹੁਣ ਦੋ ਕੁ ਹਫ਼ਤੇ ਤੋਂ ਤਾਂ ਖਾਲਿਸਤਾਨੀ ਆਗੂ ਸਿਮਰਨਜੀਤ ਸਿੰਘ ਮਾਨ ਦਾ ਮੁੱਖ ਬੁਲਾਰਾ, ਤੰਦਾਂ ਜਰੂਰ ਕਿਤੇ ਡੂੰਘੀ ਥਾਂ ਜੁੜ ਗਈਆਂ ਸਨ, ਜੋ ਉਹ ਆਖਦਾ ਸੀ ਮੈਨੂੰ ਖ਼ਤਰਾ ਹੈ, ਕਹਿੰਦੇ ਹਨ ਪਤਾ ਨਹੀਂ ਕਿਉਂ ? ਹੁਣ ਕੋਈ ਹਰਿਆਣੇ ਤੋਂ ਮੁੰਡਾ ਪੰਜਾਬ ਆ ਕੇ ਵੱਖਰੇ ਇੰਕਸ਼ਾਫ ਕਰ ਰਿਹਾ ਹੈ, ਮਾਨ ਸਾਹਬ ਦੀ ਪਾਰਟੀ ਕਿਸਾਨਾਂ ਨੂੰ ਉਹਦੇ ਲਈ ਕੁਝ ਬੋਲਣ ਤੋਂ ਵਰਜ ਰਹੀ ਹੈ ਕਿ ਤੁਸੀਂ ਗੱਦਾਰ ਆਖਿਆ ਸੀ ਹੁਣ ਹੱਕ ਨਹੀਂ ਰੱਖਦੇ ਦੁਖੀ ਹੋਣ ਦਾ, ਚਲੋ ਉਨ੍ਹਾਂ ਨੂੰ ਭੀ ਲਾਂਭੇ ਰਹਿਣਾ ਚਾਹੀਦਾ ਹੈ, ਭਾਵੇਂ ਸਾਰੇ ਕਿਸਾਨ ਤਾਂ ਨਹੀਂ ਸਨ ਮੰਨਦੇ ਪਰ ਦੀਪ ਭੀ ਸਭ ਸਾਕਾ ਫਰੋ੍ਹਲ ਕੇ ਦੇਖੋ ਕਿਸੇ ਦਾ ਭੀ ਸਾਥੀ ਨਹੀਂ ਰਿਹਾ, ਸਭ ਨਾਲ ਟੁੱਟਦਾ ਗਿਆ ਸੀ, ਮਿੱਤਰ ਭੀ ਜੁਦੇ ਹੋ ਗਏ ਸਨ, ਆਖਰ ਤਾਂ ਆਪਾਂ ਅਚੰਭਾ, ਅਦਭੁੱਤ, ਕੌਤਕ, ਮਾਲਕ ਦੀ ਖੇਡ ਸਬਕ ਦੇਣ ਭੀ ਨਿਰਾਲੀ ਜੁਗਤ ਜਿਥੇ ਜਾ ਕੇ ਬੰਦਾ ਹਾਰਦਾ ਹੈ, ਪਰ ਸਿੱਖ ਤਾਂ ਸਗੋਂ ਭੂਤਰੇ ਪਏ ਹਨ, ਅਰਦਾਸ ਕਰੀਏ ਦਾਤਾ, ਮਾਲਕ ਸਾਨੂੰ ਸੁਮੱਤ ਬਖ਼ਸ਼ੇ, ਭਾਣਾ ਮੰਨੀਏ ।
-ਬਲਵਿੰਦਰ ਕੌਰ ਚਾਹਲ ਸਾਊਥਾਲ