image caption:

ਕਿਸਮਤ

ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ,
ਦੇਵੀਂ ਹੌਸਲਾ ਹਰ ਗੱਲ ਦਾ ਜਵਾਬ ਉਸ ਕੋਲ ਹੋਵੇਂ ,
ਕਿਸੇ ਦੇ ਸ਼ਹਾਰੇ ਤੇ ਨਾ ਹੋਵੇ ਨਾ ਟਿਕੀ ,
ਹਰ ਮੁਸ਼ਕਿਲ ਦਾ ਉਸ ਕੋਲ ਹੱਲ ਹੋਵੇਂ ,
ਅੱਜ ਹੋਵੇ ਭਾਂਵੇ ਕੱਲ ਹੋਵੇਂ ,
ਇੱਕ ਰੱਬ ਤੇ ਹੋਵੇ ਆਸ ਰੱਖੀ ,
ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ।

ਹਰ ਅੱਖ ਦਾ ਨੂਰ ਹੋਵੇ ਆਪਣੇ ਭੈਣ ਭਾਈਆ ਤੋਂ ਨਾ ਦੂਰ ਹੋਵੇ ,
ਮਿਲਣ ਲਈ ਉਨ੍ਹਾਂ ਨੂੰ ਨਾ ਉਹ ਮਜਬੂਰ ਹੋਵੇ ,
ਤਿਲ - ਤਿਲ ਕਰਕੇ ਨਾ ਉਹ ਚੂਰ ਹੋਵੇ ,
ਜੋ ਰੋਂਦੀ ਨਾ ਜਾਵੇ ਆਪਣਿਆ ਤੋਂ ਜਰੀ ,
ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ।

ਚਲ ਬਸ ਕਰ ਚਹਿਲਾ ਜੋ ਕਰਨ ਸੌ ਭਰਨ ਗਏ,
ਕਿਸੇ ਦੀ ਧੀ ਨੂੰ ਦੁਖੀ ਕਰਕੇ ਫਿਰ ਆਪਣੀ ਨੂੰ ਵੀ ਕਰਨਗੇ ,
ਰੱਬਾ ਹੱਥ ਜੋੜ ਕੇ ਅਰਜ ਮੇਰੀ ਧੀਆ ਦੀ ਹਰ ਗੱਲ ਤੂੰ ਸੁਣੀ ,
ਦੇਵੀਂ ਹੌਂਸਲਾ ਆਪਣੇ ਪੈਰਾ ਤੇ ਰਹੇ ਖੜੀ ,
ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ।

ਮਨਪ੍ਰੀਤ ਕੌਰ ਚਹਿਲ
84377 52216
Attachments area