image caption:

ਬੱਬੂ ਮਾਨ ਦਾ ਨਵਾਂ ਹਿੰਦੀ ਗੀਤ ‘ਹਵਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

 ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) - ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਸੇ ਲੜੀ ਦੇ ਤਹਿਤ ਬੱਬੂ ਮਾਨ ਆਪਣੇ ਸਰੋਤਿਆਂ ਦੇ ਲਈ ਨਵਾਂ ਗੀਤ  ਲੈ ਕੇ ਆਏ ਹਨ । &lsquoਹਵਾ&rsquo ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਤਿਆਰ ਕੀਤਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਗਾਇਕ ਨੇ ਹਿੰਦੀ &lsquoਚ ਗਾਇਆ ਹੈ । ਗੀਤ ਨੂੰ ਬੱਬੂ ਮਾਨ ਨੇ ਆਪਣੇ ਯੂ-ਟਿਊਬ ਚੈਨਲ &lsquoਤੇ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ &lsquoਚ ਸਰਗਰਮ ਹਨ ਅਤੇ ਲਗਾਤਾਰ ਹਿੱਟ ਗੀਤ ਇੰਡਸਟਰੀ ਨੂੰ ਦਿੰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ &lsquoਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ &lsquoਚ ਕੰਮ ਕਰ ਚੁੱਕੇ ਹਨ ।

ਬੱਬੂ ਮਾਨ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਲੋਕ ਗੀਤ, ਧਾਰਮਿਕ, ਪੌਪ ਅਤੇ ਖੇਤੀ ਕਿਰਸਾਨੀ ਦੇ ਨਾਲ ਸਬੰਧਤ ਗੀਤ ਵੀ ਗਾਏ ਹਨ ।ਇਨ੍ਹਾਂ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਬੱਬੂ ਮਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ &lsquoਪਿੰਡ ਪਹਿਰਾ ਲੱਗਦਾ&rsquo, &lsquoਸਾਉਣ ਦੀ ਝੜੀ&rsquo, &lsquoਸੱਜਣ ਰੁਮਾਲ ਦੇ ਗਿਆ&rsquo, &lsquoਨੀਂਦਰਾਂ ਨਹੀਂ ਆਉਂਦੀਆਂ&rsquo, &lsquoਤੁਪਕਾ ਤੁਪਕਾ&rsquo ਸਣੇ ਕਈ ਗੀਤ ਹਨ, ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ।