image caption:

‘ਸੰਜੂ’ ਗੀਤ ਵਿਚ ਵਕੀਲਾਂ ਖਿਲਾਫ ਸ਼ਬਦਾਵਲੀ ਬੋਲਣ ਕਾਰਨ ਸਿੱਧੂ ਮੂਸੇਵਾਲਾ ਖਿਲਾਫ ਸੰਮਨ ਜਾਰੀ

 ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਫਿਰ ਤੋਂ ਵਧ ਰਹੀਆਂ ਹਨ। ਉਸ ਨੂੰ ਇੱਕ ਗੀਤ &lsquoਸੰਜੂ&rsquoਵਿੱਚ ਵਕੀਲਾਂ ਵਿਰੁੱਧ ਗ਼ਲਤ ਸ਼ਬਦਾਵਲੀ ਬੋਲਣ ਦੇ ਕਾਰਨ ਕੀਤੇ ਗਏ ਮਾਣਹਾਨੀਕੇਸਵਿੱਚ ਅੱਜ ਅਦਾਲਤ ਨੇ ਸੰਮਨ ਜਾਰੀ ਕਰਕੇ 29 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕਰਦਿੱਤਾ ਹੈ।
ਇਸ ਤੋਂ ਪਹਿਲਾਂ ਵਕੀਲ ਨੇ ਸਿੱਧੂਮੂਸੇਵਾਲਾ ਨੂੰ ਕਈ ਕਾਨੂੰਨੀ ਨੋਟਿਸ ਭੇਜੇ, ਪਰ ਮੂਸੇਵਾਲਾ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।ਇਸ ਕੇਸ ਵਿੱਚ ਪਿੰਡ ਦੇ ਸਰਪੰਚ ਨੂੰ ਵੀ ਨੋਟਿਸ ਭੇਜਿਆ ਸੀ, ਪਰ ਉਸ ਨੇ ਵੀ ਨੋਟਿਸ ਨਹੀਂ ਲਿਆ। ਇਸ ਪਿੱਛੋਂ ਅਦਾਲਤ ਨੇ ਗਾਇਕ ਸਿੱਧੂਮੂਸੇਵਾਲਾ ਨੂੰ ਸੰਮਨ ਭੇਜ ਕੇ ਪੇਸ਼ ਹੋਣ ਨੂੰ ਕਿਹਾ ਹੈ।