image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕੀ ਹੋਰ ਜੋ ਸਿਖ ਧਰਮ ਬਾਰੇ ਲਿਖਿਆ ਜਾ ਰਿਹਾ ਹੈ ਸਭ ਸਬੂਤਾਂ ਦੇ ਆਧਾਰਿਤ ਹੈ ? ਜੇਕਰ ਸਿੱਖ ਸਿਧਾਂਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਰਹੁ-ਰੀਤਾਂ ਨਿਕਾਰੀਆਂ ਤਾਂ ਉਨ੍ਹਾਂ ਦੀਆਂ ਗੋਸ਼ਟੀਆਂ ਸਾਹਮਣੇ ਰੱਖੋ, ਆਪੇ ਅਗਲੇ ਮੰਨ ਜਾਣਗੇ,

ਚੱਲਦੇ ਮਹੀਨੇ ਗੁਰੂ ਰਵਿਦਾਸ ਜੀ ਦੇ ਆਗਮਣ ਦਿਹਾੜੇ ਦੇ ਸਮਾਗਮ ਚੱਲਦੇ ਰਹੇ, ਮਹੱਤਤਾ ਦੇਖ ਵਿਧਾਨ ਸਭਾ ਚੋਣਾਂ ਭੀ ਚੋਣ ਕਮਿਸ਼ਨ ਨੂੰ ਹਫ਼ਤੇ ਲਈ ਮੁਲਤਵੀ ਕਰਨੀਆਂ ਪਈਆਂ, ਮੈਨੂੰ ਇਹ ਲੇਖ ਖਾਸ ਸੰਦਰਭ ਵਿੱਚ ਲਿਖਣਾ ਪਿਆ, ਧਰਮ ਵੱਖਰਾ ਹੋ ਗਿਆ ਹੈ, ਰਵਿਦਾਸ ਧਰਮ ਰਜਿਸਟਰ ਹੋ ਚੁੱਕਿਆ ਹੈ, ਭਾਵੇਂ ਭਗਤ ਰਵਿਦਾਸ ਜੀ ਦੇ ਪ੍ਰਗਟ ਸਮੇਂ ਨੂੰ ਤਾਂ ਸਾਢੇ ਛੇ ਸੌ ਸਾਲ ਮੰਨਿਆ ਜਾਂਦਾ ਹੈ, ਇਤਿਹਾਸਕ ਤੱਥ ਤਾਂ ਅੰਗ੍ਰੇਜ਼ਾਂ ਦੇ ਰਾਜ ਹੁੰਦਿਆਂ ਭੀ ਸਾਡੇ ਵੇਲੇ ਦੇ ਭੈਣ-ਭਰਾਵਾਂ ਦੀਆਂ ਜਨਮ ਤਰੀਕਾਂ ਸਹੀ ਨਹੀਂ ਹਨ, ਬੱਸ ਫਲਾਣੇ ਦਾ ਵਿਆਹ ਸੀ ਉਦੋਂ, ਨਾਨਕੇ ਵਿੱਚ ਜੰਮਿਆਂ ਬੱਚਿਆਂ ਦੇ ਚੌਕੀਦਾਰ ਪਤਾ ਨਹੀਂ ਕਦੋਂ ਦਰਜ ਕਰਵਾ ਨਉਂ ਭੀ ਪਤਾ ਨਹੀਂ ਕਿਹੜੇ ਰੱਖ ਦਿੰਦੇ ਸਨ, ਕਿਤੇ ਪੜ੍ਹਨ ਲੱਗਣ ਦੇ ਵੇਲੇ ਨਉਂ ਦਾਖਲ ਕਰਨੇ ਤੇ ਜਨਮ ਤਰੀਕ ਭੀ ਅਦਲ ਬਦਲ ਦੇਣੀ, ਖੈਰ ਗੱਲ ਗੁਰੂ ਰਵਿਦਾਸ ਜੀ ਦੀ ਕਰਦੀ ਹਾਂ, ਰਵਿਦਾਸ ਧਰਮ ਰਜਿਸਟਰ ਕੋਈ ਦੋ ਸਾਲ ਤੋਂ ਪ੍ਰਸਾਰਨ ਹੋਇਆ, ਪਰ ਮੈਂ ਇਕ ਜਾਣਕਾਰੀ ਦੇਵਾਂ, ਗੁਰਦੁਆਰੇ ਅੱਡ ਤਾਂ ਤਿੰਨ-ਚਾਰ ਦਹਾਕਿਆਂ ਤੋਂ ਹੋ ਗਏ ਸਨ, ਪਰ ਗੁਰੂ ਗ੍ਰੰਥ ਪ੍ਰਕਾਸ਼ ਹੀ ਹੁੰਦਾ ਹੈ, ਕਈ ਸ਼ਹਿਰਾਂ ਵਿੱਚ ਰਵਿਦਾਸ ਭਵਨ ਭੀ ਸਨ ਅਤੇ ਪ੍ਰਚਾਰ ਭਗਤ ਮੰਨਕੇ ਕਰਦੇ ਸਨ, ਸਿੱਖ ਜਗਤ ਭਗਤ ਹੀ ਮੰਨਦਾ ਸੀ, ਮੈਂ ਦੱਸਦੀ ਜਾਵਾਂ ਕਿ ਕਈ ਵਿਦਵਾਨ ਭਗਤਾਂ ਨੂੰ ਗੁਰੂਆਂ ਤੋਂ ਉੱਪਰ ਮੰਨਦੇ ਹਨ ਕਿ ਉਹ ਪ੍ਰਮਾਤਮਾਂ ਦੀ ਰਚਨਾ ਦੇ ਨੇੜੇ ਹੁੰਦੇ ਸਨ, ਸਾਧੂ ਸੁਭਾਅ ਸਨ, ਜਿਮੇ ਗੁਰੂ ਰਵਿਦਾਸ ਜੀ ਜੁੱਤੀਆਂ ਗੰਢਦੇ ਉਹਦੀ ਧੁੰਨ ਵਿੱਚ ਲੀਨ ਸਨ ਤੇ ਰੱਬੀ ਨੂਰ ਦੀਆਂ ਹੀ ਸੁਰਾਂ ਉਚਾਰਦੇ ਸਨ, ਬਾਕੀ ਭਗਤ ਭੀ ਜੁੱਤੀਆਂ ਦਾ ਕੰਮ ਉਸ ਵੇਲੇ ਨੀਮਾਂ ਗਿਣਿਆ ਜਾਂਦਾ ਸੀ, ਭਾਵੇਂ ਜੁੱਤੀ ਬਗੈਰ ਮੀਲਾਂ ਤੇ ਦੂਰ ਦੁਰਾਢੇ ਦੇ ਪੈਂਡੇ ਸਾਡੇ ਜਨ-ਸਾਧਾਰਨ ਕਿਵੇਂ ਤਹਿ ਕਰਦੇ ? ਗੱਲ ਧਰਮ ਚਲਾਉਣ ਦੀ ਕਰਾਂ, ਕੋਈ 30 ਕੁ ਤੋਂ ਵੱਧ ਵਰੇ੍ਹ ਹੋ ਗਏ ਕੌਂਸਲ ਨੇ ਸਾਚਰ ਿਨਾਮੀ ਸੰਸਥਾ ਦਾ ਸੰਗਠਨ ਕੀਤਾ, ਮੈਂ ਉਸ ਦੀ ਮੈਂਬਰ ਸਾਂ, ਸਾਊਥਾਲ ਤੋਂ ਨਾਲ ਮੇਰੇ ਸਵ: ਤੇਜ ਰਾਮ ਬਾਘਾ (ਕੌਂਸਲਰ) ਬੈਠੇ, ਮੀਟਿੰਗ ਵਿੱਚ ਉਹ ਆਖਣ ਲੱਗੇ ਕਿ ਅਸੀਂ ਸਿੱਖਾਂ ਵਿੱਚ ਨਹੀਂ ਆਉਂਦੇ, ਰਵਿਦਾਸ ਭਾਈਚਾਰਾ ਅੱਡ ਹੈ, ਮੈਂ ਥੋੜ੍ਹੀ ਕੜਿੱਕੀ ਵਿੱਚ ਫੱਸ ਗਈ ਤੇ ਉਹ ਜੋਰ ਦੇਣ ਸਾਨੂੰ ਅੱਡ ਰੱਖਿਆ ਜਾਵੇ, ਮੈਂ ਚੁੱਪ ਕਰ ਗਈ ਤੇ ਇੰਸਪੈਕਟਰ ਭੀ ਥੋੜ੍ਹਾ ਘਬਰਾ ਗਿਆ ਤੇ ਕਹਿੰਦਾ ਪਰ ਤੁਸੀਂ ਗੁਰੂ ਗ੍ਰੰਥ ਤਾਂ ਉਹ ਹੀ ਮੰਨਦੇ ਹੋ, ਦੂਜੇ ਦਿਨ ਮੈਨੂੰ ਫੋਨ ਆਇਆ ਕਿ ਤੈਨੂੰ ਮਿਲਣਾ ਹੈ, ਇੰਸਪੈਕਟਰ ਆ ਗਿਆ, ਮੈਂ ਉਸ ਨੂੰ ਕਿਹਾ ਕਿ ਭਾਈ ਮੈਂ ਯੋਗ ਨਹੀਂ ਇਸ ਫੈਸਲੇ ਦੇ ਤੇ ਤੂੰ ਉਨ੍ਹਾਂ ਦੇ ਗੁਰਦੁਆਰੇ ਹੀ ਜਾਹ, ਰੇੜਕਾ ਚੱਲਦਾ ਹੀ ਰਿਹਾ, ਹੁਣ ਤਾਂ ਧਰਮ ਰਜਿਸਟਰ ਨਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਾਰ ਕਰ ਰਹੇ ਹਨ, ਸੋ ਭਾਵੇਂ ਬਹੁਗਿਣਤੀ ਹਾਲੇ ਇਸ ਨੂੰ ਸਵੀਕਾਰ ਨਹੀਂ ਕਰ ਰਹੀ, ਪਰ ਸਾਨੂੰ ਤਾਂ ਮੰਨਣਾ ਹੀ ਪੈਣਾ ਹੈ, ਇਹ ਉਨ੍ਹਾਂ ਦੀ ਬਰਾਦਰੀ ਅਤੇ ਧਰਮ ਪਾਲਕਾਂ ਦਾ ਮੁੱਦਾ ਹੈ, ਅਸੀਂ ਤਾਂ ਵਧਾਈਆਂ ਗੁਰੂ ਜੀ ਦੇ ਦਿਵਸ ਦੀਆਂ ਦੇਣੀਆਂ ਹੀ ਹਨ, ਹੋਰ ਲਿਖਾਂ ਕੁਝ ਵਰੇ੍ਹ ਹੋਏ ਜਦੋਂ ਅਮ੍ਰਿਤ ਬਾਣੀ ਦਾ ਪ੍ਰਚਾਰ ਹੋਇਆ ਤਾਂ ਮੈਂ ਆਪਣੇ ਇਕ ਅਜੀਜ਼ ਨੂੰ ਫੂਨ ਕੀਤਾ ਕਿ ਇਹ ਕੀ ਕਹਾਣੀ ਹੈ, ਦੱਸਿਆ ਕਿ ਕੁਝ ਹਿੱਸਾ ਇਹ ਗੁਰੂ ਗ੍ਰੰਥ ਦੀ ਥਾਂ ਰਵਿਦਾਸ ਅਸਥਾਨਾਂ ਤੇ ਬਿਰਾਜਮਾਨ ਕਰਨਾ ਚਾਹੁੰਦਾ ਹੈ, ਜੰਗ ਭੀ ਚੱਲ ਰਹੀ ਹੈ, ਸਾਰੇ ਸਹਿਮਤ ਨਹੀਂ, ਮੈਂ ਕਿਹਾ ਕਿ ਨਉਂ ਅਮ੍ਰਿਤ ਬਾਣੀ ਕਿਉਂ ਫੇਰ ਰਵਿਦਾਸ ਬਾਣੀ ਕਿਉਂ ਨਹੀਂ ? ਉਹ ਕਹਿੰਦਾ ਅੰਟੀ ਮੈਂ ਕੀ ਦੱਸਾਂ ਮੇਰਾ ਤਾਂ ਆਪਣਾ ਮੁੰਡਾ (ਨਉਂ ਲੈ ਕੇ) ਮੈਂ ਜਾਣਦੀ  ਜੋ ਸੀ ਕਹਿੰਦਾ ਹੈ ਮੈਂ ਸਿੰਘ ਬਨਣਾ ਹੈ ਦੋਸਤ, ਮਿੱਤਰ ਸਿੰਘ ਹਨ ਤੇ ਨਉਂ ਭੀ ਸਿੰਘ ਰੱਖਣਾ ਹੈ, ਮੈਂ ਇੱਛਾ ਰੱਖੀ ਕਿ ਮੈਂ ਅਮ੍ਰਿਤ ਬਾਣੀ ਪੜ੍ਹ ਸਕਦੀ ਹਾਂ ਤਾਂ ਉਹਨੇ ਕਿਹਾ ਮੈਂ ਫਲਾਣੇ ਨੂੰ ਆਖੂ ਉਹ ਮੈਨੂੰ ਜਾਣਦਾ ਸੀ, ਪਰ ਮੁੜ ਕੇ ਡਰਦੀ ਨੇ ਕਿਤੇ ਇਹ ਭੀ ਗੁਰੂ ਗ੍ਰੰਥ ਦਾ ਸਤਿਕਾਰ ਮੁੱਦਾ ਬਣਾ ਮੈਨੂੰ ਘੜੀਸੀ ਨਾ ਫਿਰਨ, ਸਾਰ ਅੰਸ਼ ਮੇਰੇ ਵਿਚਾਰ ਦਾ ਹੈ ਕਿ 646 ਸਾਲਾਂ ਪਿੱਛੋਂ ਅੱਜ ਧਰਮ ਚਲਾਇਆ ਹੈ, ਪਰ ਕਹਿਣਾ ਤਾਂ ਹੈ ਕਿ ਭਗਤ ਜੀ ਉਦੋਂ ਹੀ ਚਲਾ ਗਏ ਸਨ, ਨਾਲੇ ਸਭ ਪਰੰਪਰਾਵਾਂ ਭੀ ਅੱਜ ਗੁਰੂ ਨਾਨਕ ਦੇਵ ਜੀ ਵਾਂਗੂੰ ਹੀ ਜੋੜੀਆਂ ਜਾ ਰਹੀਆਂ ਹਨ, ਕੌਤਕ ਕਰਾਮਾਤਾਂ, ਸਾਖੀਆਂ ਸਭ ਜੁੜੀਆਂ ਹੀ ਹਨ, ਭਾਵੇਂ ਸਾਰੇ ਧਰਮਾਂ ਵਿੱਚ ਉਹ ਸਭ ਉਨੀ ਇੱਕੀ ਦੇ ਫਰਕ ਨਾਲ ਪ੍ਰਚਾਰੀਆਂ ਜਾਂਦੀਆਂ ਹਨ, ਕੱਲ੍ਹ ਨੂੰ ਰਵਿਦਾਸ ਧਰਮ ਵਾਲਿਆਂ ਭੀ ਜੇਕਰ ਕਿਸੇ ਮੇਰੇ ਵਰਗੇ ਸਿਰ ਫਿਰੇ ਨੇ ਖੋਜ ਕਰ ਸਹੀ ਤੱਥ ਲਿਖ ਧਰੇ ਤਾਂ ਅਲ੍ਹੀ ਅਲ੍ਹੀ ਕਰ ਮਗਰ ਪੈ ਗੁੰਮਰਾਹਕੁੰਨ ਗਰਦਾਨਨਗੇ । 
ਇੰਕਸ਼ਾਫ ਕਰਦੀ ਜਾਵਾਂ ਕਿ ਮੈਂ ਸਵੇਰੇ ਸਭ ਤੋਂ ਪਹਿਲਾਂ ਮੱਥਾ ਉਨ੍ਹਾਂ ਨੂੰ ਟੇਕਦੀ ਹਾਂ, ਪਹਿਲਾਂ ਹੋਏ ਨਿਮਰਤਾ ਦੇ ਪੁੰਜ ਤੇ ਹਲੀਮੀ ਦੇ ਭਰੇ, ਰੱਬ ਦੀ ਭਗਤੀ ਵਿੱਚ ਲੀਨ ਤੇ ਆਪਣੀ ਜਾਤ ਤੇ ਗੌਰਵ ਤਾਂ ਹੀ ਬਾਣੀ ਲੱਭ ਕੇ ਗੁਰੂ ਗ੍ਰੰਥ ਵਿੱਚ ਦਰਜ ਕੀਤੀ ਗਈ, ਮੈਨੂੰ ਤਾਂ ਭਾਵੇਂ ਕੋਈ ਭੀ ਧਰਮ ਦਾ ਵਿਅਕਤੀ ਚੰਗੀ ਮੱਤ ਦੀ ਗੱਲ ਦੱਸ ਦੇਵੇ, ਮੈਂ ਤਾਂ ਧੰਨਵਾਦ ਹੀ ਕਰਦੀ ਹਾਂ ਕਿ ਚਲੋ ਕੁਝ ਮੂਰਖਤਾ ਤਾਂ ਦੂਰ ਹੋਈ, ਬਾਕੀ ਧਰਮ ਤਾਂ ਹੁਣ ਸਿੱਖ ਪ੍ਰਚਾਰਦੇ ਹੀ ਹਨ ਕਿ ਅਸੀਂ ਕੇਵਲ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਆਹ ਮਹਾਨ-ਪੁਰਸ਼ ਪੰਜਾਬ ਤੋਂ ਆ ਕੇ ਕੀ ਮਾਨਤਾ ਕਰਵਾਉਂਦੇ ਹਨ ਗੁਰੂ-ਘਰ ਭੀ ਕਰਦੇ ਹਨ, ਭਾਵੇਂ ਮੈਂ ਕਿਸੇ ਸੰਤ ਦੇ ਜੋ ਸਮਾਜ ਭਲਾਈ ਕੰਮ ਕਰਨ, ਜਿਨ੍ਹਾਂ ਦੇ ਆਪਣੇ ਕੋਈ ਪਰਿਵਾਰ ਨਾ ਹੋਵੇ ਉਨ੍ਹਾਂ ਦੀ ਕਦਰਦਾਨ ਹਾਂ, ਪਰ ਪਰਿਵਾਰ ਪਾਲਕਾਂ ਦੇ ਤਾਂ ਲਾਭ ਲਾਹੇ ਹੀ ਹਨ, ਪੈਰੋਕਾਰ ਉਸ ਤੋਂ ਵੱਧ ਵਪਾਰ ਪਾਲਤੂ ਹਨ, ਫੇਰ ਵਿਗੜ ਜਾਣ ਤੇ ਜੱਖਣਾ ਪੱਟਦੇ ਹਨ, ਫੇਰ ਪੰਥ ਦਰਦੀ ਭੀ ਸਭ ਤੋਂ ਉੱਪਰ ਦੇ, ਮਾ੍ਹਧਰਾਂ ਨੂੰ ਪਰ੍ਹਾਂ ਦਫਾ ਹੋਵੋ ਭੀੜ ਨਾ ਕਰੋ ।
ਦੂਜਾ ਮੁੱਦਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਆਖਦੇ ਹਨ ਅੱਗੇ ਵਧੋ ਸਾਰਾ ਦਿਨ ਕੱਲ੍ਹ ਪਰਸੋਂ ਵਿੱਚ ਹੀ ਨਾ ਗੁਜ਼ਾਰੋ, ਆਰਥਿਕ ਸਥਿਤੀ ਭੀ ਕਮਜ਼ੋਰ ਹੋਣ ਕਰਕੇ ਕੰਮਕਾਰ ਘਰੋਂ ਤੇ ਕਈ ਦੇਰ ਤਾਂ ਵੇਹਲੇ ਰਹੋ, ਪੈਸੇ ਲਵੋ ਨੇ ਚੰਗਾ ਮਘੋਰਾ ਪਾਇਆ ਹੁਣ ਭਰਨਾ ਭੀ ਟੈਕਸਾਂ ਨਾਲ ਹੀ ਹੈ, ਕੌਂਸਲ ਟੈਕਸ ਭੀ ਵੱਧਣਗੇ, ਸੇਵਾਵਾਂ ਗੈਸ ਬਿਜਲੀ ਮਹਿੰਗੀ, ਪਾਣੀ ਆਦਿ ਕੂੜਾ ਚੁੱਕਣ, ਸਾਫ ਸਫਾਈ, ਘਰਾਂ ਵਿੱਚੋਂ ਗਾਰਡਨ ਦੇ ਪੱਤੇ, ਘਾਅ, ਟਾਹਣੀਆਂ ਆਦਿ ਦੇ ਚੁੱਕਣ ਦੋ ਵਾਰੀ ਮਹੀਨੇ ਵਿੱਚ ਸ਼ਾਇਦ ਭੀ ਬਦਲਣ ਤੇ ਬਿੱਲ ਭੀ ਹੋਰ ਮਹਿੰਗੇ ਚਲੋ ਸੰਸਾਰ ਤਾਂ ਚਲਾਉਣਾ ਹੀ ਹੈ, ਇਹਦੇ ਤੇ ਕਿੰਤੂ ਬਹੁਤਾ ਕਾਰਗਰ ਨਹੀਂ, ਕਮਾਈ ਦੇ ਸਾਧਨ ਤੇ ਤਨਖਾਹਾਂ ਵਿੱਚ ਵਾਧਾ ਜਰੂਰ ਹੋਵੇਗਾ, ਪੈਨਸ਼ਨਾਂ ਤੇ ਭੱਤਿਆਂ ਵਿੱਚ ਭੀ ਭੁਗਤਾਨ ਰਹੇਗਾ ਹੀ, ਸਿਹਤ ਸੇਵਾਵਾਂ ਵਿੱਚ ਸਰਕਾਰ ਦਾ ਖਜ਼ਾਨਾ ਤਾਂ ਘੱਟ ਨਹੀਂ ਹੈ ਪਰ ਲਾਹੇ ਲੈਣੇ ਮਲਾਈ ਖਾ ਕੇ ਲੋਕਾਂ ਨੂ ਸਪਰੇਟਾ ਚਹੇੜੂ ਲੱਸੀ ਹੀ ਦਿੰਦੇ ਹਨ, ਡਾਕਟਰ ਤਾਂ ਲੋਕਾਂ ਨੂੰ ਭਾਰ ਹੀ ਸਮਝਦੇ ਹਨ, ਹਾਲਾਂਕਿ ਜੇ ਮਰੀਜ਼ ਨਾ ਹੋਣ ਤਾਂ ਇਨ੍ਹਾਂ ਨੂੰ ਕੀ ਚੌਕੀਦਾਰ ਲਾ ਦੇਣਗੇ, ਪਰ ਇਹ ਸਾਨੂੰ ਭਾਰ ਹੀ ਸਮਝਦੇ ਹਨ ।
ਥੋੜ੍ਹਾ ਚੈਨਲਾਂ ਨੇ ਹੁਣ ਸਾਹ ਲਿਆ ਹੋਣਾ ਸੀ ਕਿ ਚੋਣਾਂ ਲੰਘ ਗਈਆਂ, ਸਰਕਾਰ ਪਤਾ ਨਹੀਂ ਕੀਹਦੀ ਤੇ ਕਿਹੜੀ ? ਕਿੰਤੂ ਕਰਨ ਨੂੰ ਹਾਲੇ ਸਮਾਂ ਸੀ, ਪਰ ਸ਼ੁਕਰ ਖੋਰੇ ਨੂੰ ਸ਼ੁਕਰ, ਦੀਪ ਸਿੱਧੂ ਦੀ ਮੌਤ ਨੇ ਸਗੋਂ ਵਧੇਰੇ ਹੀ ਸਥਿਤੀ ਗੰਭੀਰ ਬਣਾ ਧਰੀ, ਕਈ ਤਰ੍ਹਾਂ ਦੀਆਂ ਧੁੰਦਾ ਦਾਰ ਬੋਲੀਆਂ, ਜੀ ਕਤਲ, ਮੱਥੇ ਵਿੱਚ ਗੋਲੀ, ਕੁੜੀ ਕਾਰ ਵਿੱਚ ਹੈ ਨਹੀਂ ਸੀ, ਸ਼ਰਾਬ ਦੀ ਬੋਤਲ ਤੂਹਮਤ ਹੈ, ਸਿੱਧਾ ਸਿੱਧਾ ਕਤਲ ਹੈ, ਜੀ ਸਰਕਾਰ ਨੇ ਕਰਾਇਆ ਦੋ ਗੱਲਾਂ ਸਵਾਲ ਜਵਾਬ ਮੰਗਦੀਆਂ ਹਨ । 
(1) ਸਰਕਾਰ ਨੂੰ ਦੀਪ ਸਿੱਧੂ ਦੇ ਜੀਊਂਦੇ ਰਹਿਣ ਨਾਲ ਕੀ ਘਾਟਾ ਸੀ, ਜੋ ਦੀਪ ਭਾਸ਼ਨ ਦਿੰਦਾ ਸੀ, ਉਹ ਤਾਂ ਪਹਿਲਾਂ ਕਿਤਾਬਾਂ ਵਿੱਚ, ਭਾਸ਼ਨਾਂ ਵਿੱਚ, ਟੇਪਾਂ ਵਿੱਚ ਸਭ ਦਰਜ ਹੈ, ਦੀਪ ਇਕ ਐਕਟਰ ਸੀ ਜੋ ਮਰਜ਼ੀ ਐਕਟਿੰਗ ਕਰਵਾਉ, ਬੁਲਾਉ ਅਤੇ ਸੁਲਝੇ ਢੰਗ ਬੋਲਦਾ ਸੀ । 
(2) ਮੌਤ ਤੇ ਸਰਕਾਰ ਨੂੰ ਕੀ ਲਾਹਾ ਮਿਲਿਆ ? 
(3) ਲਾਹਾ ਕੀਹਨੂੰ ਮਿਲਿਆ ?
(4) ਕੀ ਇਹ ਪ੍ਰਚਾਰ ਕਿ ਦੀਪ ਸੰਤ ਭਿੰਡਰਾਂਵਾਲਿਆਂ ਦੇ ਜਾਮੇ ਆਇਆ ਹੈ, ਹਾਲਾਂ ਕਿ ਦੀਪ ਦਾ ਜਨਮ ਅਪ੍ਰੈਲ ਤੇ ਸੰਤਾਂ ਦੀ ਸ਼ਹਾਦਤ ਜੂਨ, ਕੀ ਪ੍ਰੀਮੈਚੂਯੂਰ ਸੀ ? ਕੀ ਇਹ ਸਾਖੀਆਂ ਬਨਾਉਣ ਵਾਲੇ ਸਿੱਖ ਹਨ ? ਜਾਂ ਮੰਡੀਰ ਕੀ ਖੌਰੂ ਪਾਇਆ ਇਨ੍ਹਾਂ ਧਰਮ ਨੂੰ, ਚਲੋ ਛੱਡੋ ਇਹ ਤਾਂ ਉਹਦੀ ਭੀ ਮਿੱਟੀ ਪਲੀਤ ਕਰ ਰਹੇ ਹਨ ।
ਹੁਣ ਸਰਕਾਰ ਹਰਕਤ ਵਿੱਚ ਹੈ, ਪੁਲਸ ਤੇ ਸੀ।ਆਈ।ਡੀ। ਸਭ ਤਫਤੀਸ਼ ਵਿੱਚ ਮਗਨ ਹਨ ਤਾਣਾ ਪੇਟਾ ਸਭ ਫਰੋਲਣਗੇ, ਵਿਦੇਸ਼ੀਆਂ ਦੇ ਭੀ ਸ਼ਿਕੰਜੇ ਕੱਸੇ ਜਾਣਗੇ, ਬੰਦਿਆਂ ਦੀ ਫੜੋ ਫੜਾਈ ਜਾਰੀ ਹੈ, ਬੜੇ ਭੇਤ ਸਾਹਮਣੇ ਆਉਣਗੇ ।
ਕੱਲ੍ਹ ਮੈਂ ਵਧੀਆ ਪੱਤਰਕਾਰ ਦੇ ਬੋਲ ਸੁਣੇ, ਹਾਸੋਹੀਣਾ ਸੀ ਜਦੋਂ ਆਖੇ 25 ਕਿਤਾਬਾਂ ਲਿਖਣ ਵਾਲਾ ਹੁਣ ਦੇਖੋ ਕੀ ਬੋਲ ਰਿਹਾ ਹੈ, ਬੱਸ ਗੱਲ ਕੀ ਇਹ ਕਲਮਾਂ ਘਸਾਈ ਵਾਲੇ ਹੀ ਤਾਂ ਸਭ ਝੂਠ ਤੂਫਾਨ ਨੂੰ ਸੱਚ ਕਰਦੇ ਹਨ, ਉਹ ਆਖੇ ਕਿਥੇ ਨੇ ਹੁਣ ਕਿਸਾਨਾਂ ਦੇ ਨਾਲ ਖੜਨ ਵਾਲੇ ਬਾਰਡਰਾਂ &lsquoਤੇ ਲਿਖਾਂ ਹੁਣ ਚੋਣਾਂ ਵਿੱਚ ਕਿਉਂ ਪਰ੍ਹਾਂ ? ਭਾਸ਼ਨ ਦੇਣੇ, ਐਕਟਰ ਤੇ ਬਾਕੀ ਸਿਆਸੀ ਬੀ।ਜੇ।ਪੀ। ਵਿੱਚ ਭਰਤੀ, ਕਾਂਗਰਸੀ, ਵਿਦੇਸ਼ੀ ਆਮ ਵਿੱਚ ਬੱਸ ਵਿਰੋਧ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ, ਕਾਂਗਰਸ ਦਾ ਹੁਣ ਪੱਲਾ ਛੱਡ ਝਾੜੂ ਫੜ ਲਿਆ ਜੇ ਝਾੜ ਖਿਲ੍ਹਰ ਗਿਆ ਫੇਰ ਕੋਈ ਫੋਹੜਾ ਚੁੱਕਣਗੇ । ਹੋਰ ਦੇਖੋ ਮੈਨੂੰ ਤਾਂ ਪਤਾ ਨਹੀਂ ਸੀ ਕੁਲਤਾਰ ਸਿੰਘ ਸੰਧਮਾਂ ਗਿਆਨੀ ਜ਼ੈਲ ਸਿੰਘ ਦਾ ਪੋਤਾ ਹੈ, ਕਿਵੇਂ ਏਅਰਪੋਰਟ ਤੋਂ ਆਪ ਦੇ ਸਾਥੀ ਜੋ ਮਾਈਨਿੰਗ ਦੇ ਗੇੜ ਵਿੱਚ ਡਰਦਾ ਭੱਜਿਆ ਸੀ ਨਾਲ ਇਥੋਂ ਵਾਪਸ ਮੌੜੇ ਸਨ, ਬੜਾ ਬੋਲਦਾ ਸੀ ਜੋ ਦੋ ਭੁੱਲੋ ਜੋ ਸਿੱਖਾਂ ਨੂੰ ਭਾਵੜਾਂ ਵਿੱਚ ਝੋਕਣਾ ਆਉਂਦਾ ਹੈ, ਦਾਦੇ ਨੇ ਸ਼੍ਰੋਮਣੀ ਕਮੇਟੀ ਤੋਂ ਸਭ ਲਾਹੇ ਲੈ ਅਖੀਰ ਕੀ ਊਧਮ ਮਚਵਾਇਆ ਸੀ, ਪਰ ਲੋਕੀ ਚੱਕਮੇ ਚੁਲੇ੍ਹ ਹਨ, ਕੌਮ ਦੇ ਭਾਗ ਮੰਦੇ ਹਨ, ਗੁੰਮਰਾਹਕੁੰਨ ਖੁੰਭਾਂ ਹਨ ਬਗੈਰ ਬੀਜੇ ਹੀ ਉੱਗੀ ਜਾਂਦੀਆਂ ਹਨ, ਵਿਦੇਸ਼ਾਂ ਵਿੱਚ ਕਿਹੜਾ ਘਾਟਾ ਹੈ, ਹੁਣ ਕਿਸਾਨਾਂ ਨਾਲ ਤਾਂ ਖੜ੍ਹੇ ਨਹੀਂ ਪਰ ਖੇਤੀ ਹੁਣ ਪੁਰਾਣੇ ਢੰਗ ਵਾਲੀ ਦੇ ਹੱਕ ਵਿੱਚ ਨਿਤਰਨਗੇ, ਮੈਂ ਤਾਂ ਚੰਗੀ ਰਹੀ ਇਕ ਪਾਸੇ ਖੜ੍ਹੀ ਰਹੀ ਚਾਹੇ ਹਨੇਰੀ, ਝੱਖੜ ਤੇ ਮੀਂਹ ਭੀ ਪਿਆ, ਚਲੋ ਪੇਂਡੂ ਵਿਚਾਰੇ ਸਾਲ ਚੋਹਲੇ ਖਾ ਆਏ, ਜਾਨਾਂ ਗੁਆ ਕੇ ਜਾਣ ਵਾਲੇ ਜੇਕਰ ਬੀਮਾਰ ਸਨ ਤਾਂ ਗਏ ਕਿਉਂ ? ਘਰਦਿਆਂ ਨੇ ਭੇਜੇ ਕਿਉਂ ? ਫੇਰ ਸ਼ਹੀਦ ਆਖ ਕੇ ਸ਼ਹੀਦਾਂ ਦਾ ਅਪਮਾਨ ਕਰਨਾ ਨਹੀਂ ? ਇਹ ਹੀ ਦਰਜਾ ਹੁਣ ਦੀਪ ਸਿੱਧੂ ਨੂੰ ਦੇ ਧਰਿਆ, ਭਲਾ ਸ਼ਹੀਦ ਕਿਵੇਂ ? ਕਿਹੜੇ ਧਰਮ ਯੁੱਧ ਮੋਰਚੇ ਵਿੱਚ ਲੜਦਾ ਮਰਿਆ ? ਕਿਉਂ ਇਹ ਮੱਛਰੇ ਲੋਕ ਹਾਸੋ ਹੀਣੇ ਰਵੱਈਏ ਅਪਨਾਉਂਦੇ ਹਨ । ਇਹ ਸਭ ਮਾਨ ਅਕਾਲੀ ਦਲ ਦੇ ਸਮਰਥੱਕ ਹਨ, ਮਾਨ ਸਾਹਬ ਭੀ ਪਿਛੋਕੜ ਵੱਲ ਝਾਤੀ ਮਾਰੋ, ਨਵਜੋਤ ਸਿੰਘ ਸਿੱਧੂ ਵਾਂਗੂੰ ਬੋਲਣ ਨੂੰ ਕੁਬੱਤੇ ਹੀ ਸਨ, ਮੈਨੂੰ ਹੁਣੇ ਹੀ ਇਕ ਵੀਰ ਨੇ ਪੁੱਛਿਆ ਕਿ ਭਗਵੰਤ ਮਾਨ ਭਗਤ ਸਿੰਘ ਦੀ ਸੋਚ ਦੀ ਗੱਲ ਕਰੀ ਜਾਂਦਾ ਹੈ, ਕੇਜਰੀਵਾਲ ਭੀ ਮਗਰੇ ਪਰ ਪੁੱਛੋਂ ਕਿ ਸਿਵਾਏ ਇਕ ਵਰਗ ਦੇ ਕੀ ਸਾਰਾ ਦੇਸ਼ ਕੀ ਪੰਜਾਬ ਭੀ ਇਸ ਗੱਲ ਦਾ ਹਾਮੀ ਹੈ ? ਕੀ ਕਾਂਗਰਸ ਜਿਹੜੀ ਦਾਅਵੇਦਾਰ ਹੈ ਅਜ਼ਾਦੀ ਦੀ ਉਹਨੇ ਭੀ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਦੇ ਦਰਜੇ ਨਹੀਂ ਦਿੱਤੇ, ਸੋਚ ਕੀ ਫੇਰ ਹੁਣ ਕੀਹਨੂੰ ਦੇਸ਼ ਵਿੱਚੋਂ ਕੱਢਣਾ ਹੈ ? ਕੀਹਨੂੰ ਬੰਬ ਧਮਾਕੇ ਕਰਨੇ ਹਨ ? ਕੌਣ ਹੈ ਸ਼ਹੀਦ ਊਧਮ ਸਿੰਘ ਦਾ ਨਿਸ਼ਾਨਾ ਹੋਵੇਗਾ ? ਐਮੇ ਬੱਸ ਵਾਹਹਿਯਾਤੇ ਬੋਲੀ ਜਾਣਾ, ਤਮਾਸ਼ੇ ਦਿਖਾਉਣੇ ਹਾਹਾ ਹੀ ਹੀ ਕਰਵਾ ਕੇ ਤਾੜੀਆਂ ਵਜਾਉ ਕੋਈ ਸੁਹਿਰਦਤਾ ਹੈ ? 
ਕਿਸਾਨੀ ਯੂਨੀਅਨਾਂ ਦੇ ਜੋ ਆਗੂ ਹਨ ਇਨ੍ਹਾਂ ਦਾ ਏਕਾ ਤਾਂ ਪਹਿਲਾਂ ਹੀ ਸੀ ਨਹੀਂ ਪਰ ਜਾਹਰ ਕਰ ਧਰਿਆ, ਜਦੋਂ ਕੁਝ ਚੋਣਾਂ ਵਿੱਚ ਕੁੱਦ ਪਏ, ਦੂਜੇ ਚੁੱਪ ਕਿਸੇ ਭੀ ਸਿਆਸੀ ਪਾਰਟੀ ਦਾ ਸਮਰਥਨ ਨਾ ਕਰਨਾ, ਕੋਈ ਸਿਆਣਪ ਨਹੀਂ, ਕੱਲ੍ਹ ਨੂੰ ਜੇਕਰ ਲੋੜ ਪਈ ਤਾਂ ਕੌਣ ਨਾਲ ਖੜੂ, ਭਾਵੇਂ ਇਹ ਕੋਈ ਗਰੀਬ ਸਾਧਾਰਨ ਕਿਸਾਨ ਨਹੀਂ ਹਨ, ਅਜਮੇਰ ਸਿੰਘ ਲੱਖੋਵਾਲ, ਲੰਮੇਰੇ ਸਮੇਂ ਦੇ ਯੂਨੀਅਨ ਆਗੂ, ਬਲਵੀਰ ਸਿੰਘ ਰਾਜੇਵਾਲ, ਜੁਗਿੰਦਰ ਸਿੰਘ ਉਗਰਾਹਾਂ, ਤਿੰਨੇ ਹੀ ਭਾਰੀ ਪੈਲ੍ਹੀਆਂ ਦੇ ਮਾਲਕ, ਬਾਕੀ ਭੀ ਬੱਸ ਆਗੂ ਬਨਣ ਲਈ ਅੱਗੇ ਆਏ ਸਨ, ਗੱਲ ਇਹ ਹੈ ਕਿ ਸਿੱਖਾਂ ਨੂੰ ਮੁਸੀਬਤਾਂ ਨੇ ਨਹੀਂ ਖਲਨਾਇਕਾਂ ਦੇ ਰੂਪ ਵਿੱਚ ਝਲਨਾਇਕਾਂ ਨੇ ਮਾਰਿਆ ਹੈ, ਆਹ ਸਭ ਵਿਦੇਸ਼ੀ ਤਾਕਤਾਂ ਦੀ ਲਹਿਰ ਹੈ, ਦੀਪ ਸਿੱਧੂ ਹਰ ਦੇਸ਼ ਵਿੱਚ ਕਿਵੇਂ ਜਲੂਸ, ਲੱਗਦਾ ਹੈ ਜਿਮੇ ਪਿੰਡਾਂ ਵਿੱਚ ਮੱਝਾਂ ਗਾਈਆਂ ਦੀਆਂ ਚੋਰੀਆਂ ਕਰਵਾਉਣ ਵਾਲੇ ਰੌਲ੍ਹਾ ਪੁਆ ਦਿੰਦੇ ਸਨ ਜੀ ਪੈੜੂ ਕਹਿੰਦਾ ਟੇਪਰ ਨੂੰ ਜਾਂਦੀ ਹੈ ਪੈੜ, ਪਰ ਨਾਲੇ ਕਹਿਣਾ ਪਰ ਮੈਂ ਤਾਂ ਪੁੱਠੇ ਪਾਸੇ ਨੂੰ ਆਖਣਾ ਇਧਰ ਨੂੰ ਜਾਂਦੇ ਦੇਖੇ ਸਨ, ਇਹ ਹੀ ਹਾਲਤ ਹੈ, ਕਰਾਉਣ ਵਾਲੇ ਤੇ ਰੌਲਾ ਪੁਆਉਣ ਵਾਲੇ ।
ਬਰਾਦਰੀ ਤੇ ਕੌਮ ਸਿਆਣੀ ਹੁੰਦੀ ਹੈ, ਜਿਮੇ ਦੇਖੋ ਰਵਿਦਾਸੀਆ ਕੌਮ ਡਾਕਟਰ ਅੰਬੇਡਕਰ ਦੀ ਕਦਰ ਕਰਦੀ ਹੈ, ਭਾਵੇਂ ਉਹਨੇ ਗੁਰੂ ਰਵਿਦਾਸ ਜੀ ਨੂੰ ਅਪਨਾਇਆ ਨਹੀਂ, ਸਗੋਂ ਬੁੱਧ ਮੱਤ ਧਾਰਨ ਕੀਤਾ, ਪਰ ਅਸੀਂ ਹਾਂ ਹਰ ਨੱਥੂ ਖੈਰੇ ਨੂੰ ਮੰਨਾਂਗੇ, ਪਰ ਆਪਣੇ ਪੰਥਕ ਸਿਧਾਂਤ ਨੂੰ ਨਹੀਂ, ਔਕੜਾਂ ਦਾ ਕਾਰਨ ਇਹ ਹੈ ਦੇਖੀ ਜਾਵੋ ਵਲੈਤੀ ਕਾਂਗਰਸ ਪੱਬਾਂ ਭਾਰ ਨੇ ਕਿ ਜੇ ਕਾਂਗਰਸ ਨਹੀਂ ਆਉਂਦੀ ਤਾਂ ਆਪ ਆ ਜਾਵੇ, ਕਿਧਰੇ ਅਕਾਲੀ ਨਾ ਆਣ, ਰਵਾਇਤੀ ਪਾਰਟੀਆਂ ਮਾੜੀਆਂ ਕਹਿਣ ਵਾਲੇ ਇਥੇ ਕਦੀ ਨਹੀਂ ਸੁਣੇ ਕਿ ਲੇਬਰ ਤੇ ਟੋਰੀ ਭੀ ਰਵਾਇਤੀ ਹੀ ਹਨ, ਗੁਰੂ ਘਰਾਂ ਵਿੱਚ ਸ਼ੇਰ-ਗਰੁੱਪ ਤੇ ਤੀਰ-ਗਰੁੱਪ ਭੀ ਪੁਰਾਣੇ ਹਨ, ਕਿਉਂ ਨਵੇਂ ਨਾ ਆਉਣ, ਪਰ ਦਾਤੀ ਨੂੰ ਇਕ ਪਾਸੇ ਦੰਦੇ ਸਾਨੂੰ ਦੋਵੀਂ ਹੁਣ ਪੌਲਿਟਿਕਸ ਪੰਜਾਬ ਚੈਨਲ ਨੂੰ ਭਾਰਤ ਸਰਕਾਰ ਨੇ ਕਹਿੰਦੇ ਗਤੀਵਿਧੀਆਂ &lsquoਤੇ ਰੋਕ ਲਾ ਦਿੱਤੀ ਹੈ, ਕਾਰਨ ਕਹਿੰਦੇ ਅਸੈਂਬਲੀ ਚੋਣਾਂ ਵਿੱਚ ਕੁਝ ਨਾਉੱਚਿਤ ਪੋ੍ਰਗਰਾਮ ਸੀ, ਭਾਵੇਂ ਜੇਕਰ ਇਹ ਕਾਨੂੰਨੀ ਲੋਕਤੰਤਰ ਦੀ ਉਲੰਘਣਾ ਹੈ ਤਾਂ ਸਬੂਤ ਪੇਸ਼ ਕਰਨੇ ਪੈਣਗੇ, ਪਰ ਇਹ ਗੱਲ੍ਹ ਭੀ ਅਤਿਕਥਨੀ ਨਹੀਂ ਕਿ ਸਾਡੇ ਚੈਨਲ ਬੜਾ ਕੁਝ ਕਰ ਕਰ ਕੇ ਲੋਕਾਂ ਵਿੱਚ ਭੜਕਾਹਟ ਖੜ੍ਹੀ ਕਰਦੇ ਹਨ, ਸਾਡੀ ਮਨ ਦੀ ਭੀ ਹੋਣੀ ਲਾਜ਼ਮੀ ਹੈ, ਸਾਰਾ ਦਿਨ ਨਿੱਜੀ ਹਿੱਤਾਂ ਕਰਕੇ ਅਣਭੋਲ ਲੋਕਾਂ ਨੂੰ ਗੁੰਮਰਾਹ ਕਰੋ, ਜੀ ਭਾਰਤੀ ਹਕੂਮਤ ਭੈੜੀ, ਪੰਜਾਬ ਵਿੱਚ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰੋ, ਇਥੇ ਦੀ ਸਰਕਾਰ ਦੇ ਭੀ ਵਿਰੋਧੀ, ਕਿਉਂਕਿ ਟੋਰੀ ਹੈ, ਹੁਣ ਚੋਣਾਂ ਮੁਕੰਮਲ ਹਾਲੇ ਭੀ ਅਕਾਲੀ ਦਲ ਨੂੰ ਭੰਡੋ, ਸੱਪ ਵਿਸ਼ ਘੁਲ ਰਹੀ ਹੈ, ਫੇਰ ਅਸੀਂ ਆਸ ਰੱਖੀਏ ਕਿ ਇਹ ਸਾਨੂੰ ਫੁੱਲ ਪ੍ਰੀਹਣ ਸਧਾਰਣ ਵਿਚਾਰੇ ਪਿੱਸਣ, ਖਲਨਾਇਕ ਨਹੀਂ ਸਾਡੇ ਤਾਂ ਛਲਨਾਇਕ ਹਨ, ਬੀਨ ਸੱਪ ਨੂੰ ਨੱਪ ਹੀ ਲੈਂਦੀ  ਹੈ, ਹੋਰ ਕੀ ਲਿਖਣਾ ਹੈ, ਸਿਆਣੀ ਕੌਮ ਸੁਆਹ ਵਿੱਚੋਂ ਸੋਨਾ ਲੱਭ ਲੈਂਦੀ ਹੈ, ਮੂਰਖ ਸੋਨਾ ਦੀ ਸੁਆਹ ਸਾਹਮਣੇ ਮਿਸਾਲ ਹੈ ਕਿ ਡਾਕਟਰ ਅੰਬੇਡਕਰ ਸਾਹਿਬ ਗੁਰੂ ਰਵਿਦਾਸ ਜੀ ਤੋਂ ਭੀ ਪ੍ਰਭਾਵਤ ਨਹੀਂ ਹੋਏ, ਗੁਰੂ ਨਾਨਕ ਦੇਵ ਜੀ ਤੋਂ ਕੀ, ਪਰ ਅੱਜ ਰਵਿਦਾਸ ਪੈਰੋਕਾਰ, ਬਾਲਮੀਕ ਸਭ ਬਾਬਾ ਸਾਹਬ ਦੇ ਗੁਣਵਾਨ, ਵਿਧਾਨ ਲਾਗੂ ਕਰਵਾ ਕੇ ਕੀਲ ਲਏ, ਤਾਜਾ ਦੇਖੋ ਦੀਪ ਸਿੱਧੂ ਕੋਈ ਨਵੀਂ&lsquo ਸੋਚ ਤਾਂ ਨਹੀਂ ਸੀ, ਸੰਤ ਭਿੰਡਰਾਂਵਾਲਿਆਂ ਦੀਆਂ ਦਲੀਲਾਂ ਤੇ ਲੇਖਕ ਅਜਮੇਰ ਸਿੰਘ ਦੇ ਪੜ੍ਹ ਪੜ੍ਹ ਕੇ ਐਕਟਰ ਨੂੰ ਔਖ ਨਹੀਂ ਹੁੰਦੀ ਕਲਾ ਦਿਖਾਉਣ ਦੀ, ਅੰਤ ਸ: ਸਿਮਰਨਜੀਤ ਸਿੰਘ ਮਾਨ ਨਾਲ ਦਲ ਵਿੱਚ ਸ਼ਾਮਿਲ ਤੇ ਦੇਖੋ ਕਰਤਾਰ ਦੇ ਰੰਗ, ਭਾਣਾ ਕੀ ਵਾਪਰਿਆ, ਮੈਂ ਸ਼ੰਕੇ ਵਾਲਿਆਂ ਨਾਲ ਅਸਹਿਮਤ ਨਹੀਂ, ਪਰ ਸਵਾਲ ਉੱਠਦਾ ਹੈ ਕਿ ਕਿਉਂ ? ਸਸਕਾਰ ਇੰਨੇ ਝਬਦੇ ਕਰਨ ਦਿੱਤਾ ? ਹੁਣ ਪੋਸਟ ਮਾਰਟਮ ਦੁਬਾਰਾ ਦੀ ਮੰਗ, ਕਿਥੇ ਸਨ ਡਾਕਟਰ, ਵਕੀਲ ਅਤੇ ਦਾਅਵੇਦਾਰ ਅਮਰੀਕੀ ਡਾਕਟਰ ਭੀ ਸੁੱਤਾ ਸੀ ਉਸ ਵੇਲੇ, ਹੁਣ ਦੇਖੋ ਕੀ ਕੀ ਅਡੰਬਰ, ਫਤਹਿਗੜ੍ਹ ਸਾਹਿਬ ਇਕੱਠ ਥਾਂ ਥਾਂ ਜਲੂਸ ਤੇ ਰੈਲੀਆਂ, ਪੰਜਾਬ ਤਾਂ ਬੇੜਾ ਗਰਕ ਵਾਲਾ ਸੂਬਾ ਹੈ ਤਾਂ ਇੰਨਾ ਖਰਚ ਕਿਥੋਂ ? ਕੀ ਆਹ ਮੌਬ (ਮੰਡੀਹਰ) ਕੰਮਕਾਰ ਰੋਜ਼ਗਾਰ ਵਾਲੀ ਹੈ, ਕੰਮਾਂ ਕਾਰਾਂ ਤੋਂ ਛੁੱਟੀਆਂ ਕਰ ਸਕਦੇ ਹਨ, ਨਿੱਤ ਧਰਨੇ ਤੇ ਇਹ ਜਲਾਉ, ਕਿਥੋਂ ਮੋਟਰ ਸਾਈਕਲ, ਕਾਰਾਂ, ਜੀਪਾਂ, ਬੱਸਾਂ ਸਭਨਾਂ ਦੇ ਆਪਣੇ ਹਨ ? ਕਿਰਾਏ ਤੇ ਫੇਰ ਪੈਸੇ ਕਿਥੋਂ ? ਸਭ ਸੋਸ਼ਲ ਮੀਡੀਆ, ਚੈਨਲ ਇਕ ਤਾਂ ਭੈਰਮੀ ਚੱਕੀ ਜਾਂਦਾ ਹੈ, ਹਰਿਆਣੇ ਤੋਂ ਦਿੱਲੀ ਤੋਂ ਰਿਪੋਰਟਰ, ਲੋਕੀ ਤਾਂ ਚਲੋ ਨਾ ਸਹੀ ਪਰ ਕੀ ਸਰਕਾਰਾਂ ਉਂਧੀਆਂ ਹਨ ? ਬਾਰਡਰਾਂ ਵਾਲਾ ਹਾਲ ਹੈ, ਪਰਿਵਾਰ ਨੂੰ ਭੀ ਸਿਰੋਪਾ ਦਿੱਤਾ, ਜੀ ਪਤਨੀ, ਬੇਟੀ ਅਤੇ ਭੈਣ, ਤਸੱਲੀਬਖਸ਼ ਨਹੀਂ ਲੱਗਦਾ, ਸਭ ਸਿਆਸਤ ਦਾ ਚੱਕਰ ਹੈ, ਦੀਪ ਸਿੱਧੂ ਹੁਣ ਇਕ ਫਿਰਕੇ ਦਾ ਬਣ ਕੇ ਰਹਿ ਗਿਆ ਹੈ, ਨੌਜਵਾਨ ਭੀ ਦੇਖੋ ਕੌਣ ਸਨ ? ਸਮੀਖਿਆ ਕਰੋ, ਗੱਲ ਕੀ ਬਾਹਰਲੀਆਂ ਤਾਕਤਾਂ ਦੀ ਵਿਉਂਤ ਬੰਦੀ ਉਜਾਗਰ ਹੈ, ਪਰ ਲੋਕੀ ਚੁੱਪ ਹਨ, ਅਣਜਾਣ ਨਹੀਂ, ਪਰਚੇ ਵਿੱਚ ਪੜ੍ਹਕੇ ਭਾਵੇਂ ਬਲਦੇਵ ਸਿੰਘ ਸਿਰਸਾ ਦਾ ਵਿਵਾਦ ਕਿ ਸਿੱਖ ਇਤਿਹਾਸ ਵਾਂਗੂੰ ਗਲਤ ਤੱਥ ਸੁਣ ਲਿਆ ਸੀ, ਪਰ ਹੁਣ ਮੇਰੇ ਵਿਚਾਰ ਹਨ ਕਿ ਇਹ ਕਿਤਾਬਾਂ ਜੀਹਨੇ ਨਹੀਂ ਭੀ ਪੜ੍ਹੀਆਂ ਸਨ, ਹੁਣ ਸਮਝਾ ਦੇਣਗੇ ਕੀ ਚੰਗਾ ਨਾ ਹੋਵੇ ਕਿ ਉਨ੍ਹਾਂ ਲਿਖਤਾਂ ਦੀ ਗੱਲ ਕਰਨ ਨਾਲੋਂ ਖਹਿਬੜਨ ਨਾਲੋਂ ਸੱਚ &lsquoਤੇ ਆਧਾਰਿਤ ਕਿਤਾਬਾਂ ਛਾਪ ਦੇਵੋ, ਨਾ ਕਿ ਜੀ ਫਲਾਣੀ ਸੰਸਥਾ ਨੇ ਆਪਣੇ ਰਾਜ ਵੇਲੇ ਅਣਗਹਿਲੀ ਵਰਤੀ ਕਿਤਾਬਾਂ ਲਿਖਣ ਵਾਲੇ ਪੁੱਛ ਕੇ ਨਹੀਂ ਲਿਖਦੇ, ਕੀ ਹੋਰ ਜੋ ਸਿਖ ਧਰਮ ਬਾਰੇ ਲਿਖਿਆ ਜਾ ਰਿਹਾ ਹੈ ਸਭ ਸਬੂਤਾਂ ਦੇ ਆਧਾਰਿਤ ਹੈ ? ਧੰਨ ਕਮਾਊ ਮਹਿਕਮਾ ਹਰ ਧਰਮ, ਵਰਗ ਅਤੇ ਫਿਰਕੇ ਵਿੱਚ ਹੈ, ਜਦੋਂ ਅਸੀਂ ਗੁਰੂ-ਫਲਸਫਾ ਪ੍ਰਚਾਰਨ ਦੀ ਥਾਂ ਜੀ ਭਾਈ ਗੁਰਦਾਸ ਆਹ ਲਿਖ ਗਏ, ਕੀ ਤੁਸੀਂ ਗੁਰੂ ਨਾਨਕ ਦੇਵ ਜੀ ਜਾਂ ਦੂਜੇ ਗੁਰੂ ਸਾਹਿਬਾਂ ਦੇ ਬਚਨ ਸਮਝ ਨਹੀਂ ਸਕਦੇ, ਇਕ ਚੈਨਲ &lsquoਤੇ ਪੈਸੇ ਹੂੰਝਣ ਦਾ ਮਾਹਰ ਬੜੀਆਂ ਅੱਖਾਂ ਬੰਦ ਕਰ ਕਰ ਆਖੂ ਜੀ ਭਾਈ ਗੁਰਦਾਸ ਦਾਨ ਦੇਣ ਨੂੰ ਆਹ ਕਹਿ ਗਏ, ਹੈ ਕੋਈ ਇਸ ਪਾਸੇ ਧਿਆਨ ਦੇਣ ਵਾਲਾ, ਬੱਸ ਕੋਈ ਵਿਰੋਧੀ ਕੁਝ ਲਿਖ ਦੇਣ ਤਾਂ ਝੱਟ ਉਹਨੂੰ ਪ੍ਰਸਾਰਨ ਕਰਨ ਜਾਣਗੇ, ਜੇਕਰ ਸਿੱਖ ਸਿਧਾਂਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਰਹੁ-ਰੀਤਾਂ ਨਿਕਾਰੀਆਂ ਤਾਂ ਉਨ੍ਹਾਂ ਦੀਆਂ ਗੋਸ਼ਟੀਆਂ ਸਾਹਮਣੇ ਰੱਖੋ, ਆਪੇ ਅਗਲੇ ਮੰਨ ਜਾਣਗੇ, ਉਨ੍ਹਾਂ ਨੇ ਤਾਂ ਸਾਰੇ ਧਰਮਾਂ ਦੇ ਜਲੂਲ ਨਿਕਾਰੇ ਸਨ, ਪਰ ਅਸੀਂ ਆਪਣੇ ਵਿੱਚ ਹੀ ਵਾਪਸ ਫੇਰ ਵਾੜ ਲਏ ਰੀਸਾਂ ਕਰ ਕਰ, ਕਰੀ ਭੀ ਜਾਂਦੇ ਹਾਂ, ਇਹ ਹੈ ਦੂਜੇ ਧਰਮਾਂ ਵਿੱਚੋਂ ਸਿੰਘ ਸਜੇ ਥੰਦੇ ਭਾਂਡਿਆਂ ਦੀ ਥੰਦਿਆਈ ਜਾਂਦੀ ਨਹੀਂ, ਸਾਹਿਤ ਤਾਂ ਸਾਰੇ ਪੜ੍ਹਦੇ ਨਹੀਂ ਪਰ ਸਰਲ ਪੰਜਾਬੀ ਹਰ ਸਾਧਾਰਨ ਵਿਅਕਤੀ ਪੜ੍ਹ ਹੀ ਸਕਦਾ ਹੈ, ਚੇਟਕ ਲਾਉਣ ਦੀ ਲੋੜ ਹੈ, ਪਰ ਸਾਡਾ ਜੋਰ ਸਾਹਿਤ, ਵਿਰਸਾ ਆਖਣ ਤੇ ਹੈ ਕਾਰਗਰ ਨਹੀਂ ਸਿੱਧ ਹੋ ਰਿਹਾ । ਅੰਤ ਵਿੱਚ ਪੰਜਾਬ ਵਿੱਚ ਮਾਹੌਲ ਤਣਾਉ ਭਰਪੂਰ ਹੈ, ਸਰਕਾਰ ਬਣੂ ਜਾਂ ਰਾਜ ਲਾਗੂ ਅਟਕਲ ਪੱਚੂ ਭੀ ਘੱਟ ਲੱਗ ਰਹੇ ਹਨ, ਵਿਸ਼ ਜਰੂਰ ਘੁੱਲ ਰਹੀ ਹੈ, ਪੰਥ ਵਿਰੋਧੀ ਤਾਂ ਤਰਲੋ ਮੱਛੀ ਹਨ ਕਿ ਜੇਕਰ ਕਾਂਗਰਸ ਨਹੀਂ ਤਾਂ ਆਪ ਆ ਜਾਵੇ, ਪਰ ਅਕਾਲੀ ਨਾ ਕਿਧਰੇ ਆ ਜਾਣ, ਵਾਹ ਚੱਲੇ ਤਾਂ ਮਸ਼ੀਨਾਂ ਭੰਨ ਧਰਨ, ਸ਼ੇਖੀਆਂ ਜੀ ਪੰਥ ਨਾਲ ਜੋੜਦੇ ਹਾਂ, ਪਤਾ ਨਹੀਂ ਕਿਹੜੇ ? ਅਕਾਲ ਤਖ਼ਤ ਦੇ ਜਥੇਦਾਰ ਦੋ, ਸ਼੍ਰੋਮਣੀ ਕਮੇਟੀ ਨਖਿੱਧ ਹਾਲੇ ਇਹ ਰਾਜ ਭਾਗ ਮੰਗਦੇ ਨੇ, ਹਰਿ ਜਸ ਗੁਰੂ ਤੋ ਮੰਗੋ ਜੇ ਮਿਲ ਜਾਵੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ