image caption:

ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ

 ਐਸ.ਏ.ਐਸ. ਨਗਰ (ਮੁਹਾਲੀ)- ਭਾਰਤ ਨੇ ਇੱਥੇ ਪੀਸੀਏ ਕ੍ਰਿਕਟ ਸਟੇਡੀਅਮ ਵਿੱਚ ਪਹਿਲੇ ਟੈਸਟ ਮੈਚ ਸ੍ਰੀਲੰਕਾ ਨੂੰ ਇੱਕ ਪਾਰੀ ਅਤੇ 222 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਲੀਡ ਬਣਾ ਲਈ ਹੈ। ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਗੇਂਦਬਾਜ਼ੀ ਅੱਗੇ ਸ੍ਰੀਲੰਕਾ ਦਾ ਕੋਈ ਵੀ ਬੱਲੇਬਾਜ਼ ਨਹੀਂ ਟਿਕ ਸਕਿਆ ਅਤੇ ਭਾਰਤੀ ਟੀਮ ਨੇ ਤੀਜੇ ਦਿਨ ਹੀ ਜਿੱਤ ਹਾਸਲ ਕਰ ਲਈ। ਮੈਚ ਦੇ ਤੀਜੇ ਦਿਨ ਅੱਜ ਸ੍ਰੀਲੰਕਾ ਨੇ ਪਹਿਲੀ ਪਾਰੀ &rsquoਚ ਚਾਰ ਵਿਕਟਾਂ &rsquoਤੇ 108 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪੂਰੀ ਟੀਮ 174 ਦੌੜਾਂ ਉੱਤੇ ਹੀ ਸਿਮਟ ਗਈ। ਪਹਿਲੀ ਪਾਰੀ ਵਿੱਚ ਸ੍ਰੀਲੰਕਾ ਵੱਲੋਂ ਪਥਮ ਨਿਸਾਂਕਾ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ। ਭਾਰਤੀ ਟੀਮ ਨੂੰ ਪਹਿਲੀ ਪਾਰੀ ਵਿੱਚ 400 ਦੌੜਾਂ ਦੀ ਲੀਡ ਹਾਸਲ ਹੋਈ। ਫਾਲੋਆਨ ਮਿਲਣ &rsquoਤੇ ਖੇਡਣ ਆਈ ਸ੍ਰੀਲੰਕਾ ਟੀਮ ਦੂਜੀ ਪਾਰੀ ਵਿੱਚ ਵੀ 178 ਦੌੜਾਂ ਹੀ ਬਣਾ ਸਕੀ। ਨਿਰੌਸ਼ਨ ਡਿਕਵੇਲਾ 51 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤੀ ਟੀਮ ਦੇ ਰਵਿੰਦਰ ਜਡੇਜਾ ਨੂੰ ਸ਼ਾਨਦਾਰ ਪ੍ਰਦਰਸ਼ਨ (ਨਾਬਾਦ 175 ਦੌੜਾਂ ਅਤੇ 9 ਵਿਕਟਾਂ ਲੈਣ) ਸਦਕਾ &lsquoਮੈਨ ਆਫ਼ ਦਿ ਮੈਚ&rsquo ਚੁਣਿਆ ਗਿਆ। ਰਵਿੰਦਰ ਜਡੇਜਾ ਨੇ ਆਖਿਆ ਕਿ ਮੁਹਾਲੀ ਦਾ ਮੈਦਾਨ ਉਸ ਲਈ ਲਈ ਹਮੇਸ਼ਾ ਵਧੀਆ ਸਾਬਿਤ ਹੋਇਆ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤੀ ਜਿੱਤ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।