image caption:

ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ ਰਾਹੁਲ ਚਾਹਰ ਵਿਆਹ ਬੰਧਨ ਵਿਚ ਬੱਝੇ

 ਪੰਜਾਬ ਕਿੰਗਜ਼ ਦੇ ਸਟਾਰ ਗੇਂਦਬਾਜ਼ ਰਾਹੁਲ ਚਾਹਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਗੋਆ 'ਚ ਮੰਗੇਤਰ ਇਸ਼ਾਨੀ ਨਾਲ ਵਿਆਹ ਕਰਵਾਇਆ। ਲੈੱਗ ਸਪਿਨਰ ਰਾਹੁਲ ਨੂੰ ਪੰਜਾਬ ਕਿੰਗਜ਼ ਨੇ ਆਈਪੀਐਲ 2022 ਲਈ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਟੀਮ ਨੇ ਇਨ੍ਹਾਂ 'ਤੇ 5.25 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਹੈ। 22 ਸਾਲਾ ਰਾਹੁਲ ਚਾਹਰ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਥਾਂ ਮਿਲੀ ਹੈ। ਹਾਲਾਂਕਿ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਉਸ ਨੇ 2019 ਵਿੱਚ ਈਸ਼ਾਨੀ ਨਾਲ ਮੰਗਣੀ ਕੀਤੀ ਸੀ। ਇਸ਼ਾਨੀ ਇੱਕ ਫੈਸ਼ਨ ਡਿਜ਼ਾਈਨਰ ਹੈ। ਉਹ IPL ਦੌਰਾਨ ਸਟੇਡੀਅਮ 'ਚ ਨਜ਼ਰ ਆ ਚੁੱਕੀ ਹੈ।