image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੈਂ ਸ਼੍ਰੋਮਣੀ ਕਮੇਟੀ ਨੂੰ ਲਿਖੂੰਗੀ ਕਿ ਬੋਰਡ ਬਣਾਉ ਵਿਦਵਾਨ ਇਤਿਹਾਸਕਾਰਾਂ ਦਾ ਜੋ ਨਿਰਣੇ ਕਰਕੇ ਕਿਤਾਬਾਂ ਛਾਪਣ ਲਈ ਜ਼ਿੰਮੇਵਾਰ ਹੋਣ, ਸਿਫਾਰਸ਼ਾਂ ਤੋਂ ਰਹਿਤ ਹੋਵੋ

ਪ੍ਰਮਾਤਮਾਂ ਦੀ ਕਰੋਪੀ ਦੁਨੀਆਂ ਤੇ ਕਿਵੇਂ ਪਹਿਲਾਂ ਤਾਂ ਭਿਆਨਕ ਮਹਾਂਮਾਰੀ ਨੇ ਅਚੰਭੇ ਦਿਖਾਏ, ਹਾਲੇ ਉਹਦੇ ਤੋਂ ਪੂਰਨ ਛੁਟਕਾਰਾ ਨਹੀਂ ਤਾਂ ਮਨੁੱਖੀ ਗਰੂਰ, ਮੈਂ ਬੜਾ ਤੂੰ ਘੱਟ ਨੇ ਯੁੱਧ ਛੇੜ ਲਿਆ, ਭਾਵੇਂ ਸਭ ਨੂੰ ਗਿਆਨ ਤਾਂ ਹੈ ਕਿ ਕਲ੍ਹਾ, ਕਲੇਸ਼, ਬੀਮਾਰੀ ਅਤੇ ਲੜਾਈ, ਪਰਿਵਾਰ, ਸਮਾਜ, ਸੂਬਾ ਅਤੇ ਦੇਸ਼ ਤਬਾਹ ਕਰ ਦਿੰਦੇ ਹਨ, ਪਰ ਫੇਰ ਭੀ ਅਸੀਂ ਸਬਕ ਨਹੀਂ ਸਿੱਖਦੇ, ਕਾਰਨ ਕੋਈ ਭੀ ਹੋਣ, ਰੂਸ ਤਾਕਤਵਰ ਕਰਕੇ ਅਗੜ੍ਹਊ ਦਿਖਾਉਂਦਾ ਹੈ, ਚਲੋ ਆਪਾਂ ਤਾਂ ਪ੍ਰਮਾਤਮਾਂ ਅੱਗੇ ਬੇਨਤੀ ਹੀ ਕਰ ਸਕਦੇ ਹਾਂ, ਡਾਢੇ ਤਾਂ ਮਨੁੱਖ ਉਹਦੇ ਤੋਂ ਉੱਪਰ ਹੋਏ ਫਿਰਦੇ ਹਨ । ਭਾਵੇਂ ਸਥਿਤੀ ਸੰਭਲ ਭੀ ਜਾਵੇ ਅਸਰ ਤਾਂ ਪੈਣਗੇ ਹੀ, ਮਹਿੰਗਾਈ ਵਧੂਗੀ, ਲੋਕੀ ਦੂਜੇ ਦੇਸ਼ਾਂ ਵਿੱਚ ਵੱਸਣ ਲਈ ਭੱਜਣਗੇ, ਸਭ ਪਾਸੇ ਹੀ ਜੀਵਨ ਪੱਧਰ ਤੇ ਮਾਰ ਪੈਣੀ ਹੈ ।
ਦੂਜਾ ਲੰਡਨ ਵੱਲ ਹੁਣ ਮਈ ਵਿੱਚ ਕੌਂਸਲ ਚੋਣਾਂ ਹਨ ਤਾਂ ਸਭ ਆਪਣੀਆਂ ਸੀਟਾਂ ਲਈ ਭੱਜ ਨੱਠ ਵਿੱਚ ਰੁੱਝੇ ਹਨ, ਮੈਂਬਰਾਂ ਨੂੰ ਭੰਨ-ਤੋੜ, ਤੂੰ ਮੈਨੂੰ ਵੋਟ ਪਾ ਕੇ ਖੜ੍ਹਾ ਹੋਣ ਲਈ ਪੱਕਾ ਕਰਾਈ, ਕੁਝ ਏਰੀਏ ਤਾਂ ਲੇਬਰ ਪਾਰਟੀ ਦੇ ਪੱਕੇ ਹੀ ਹਨ, ਟੋਰੀਆਂ ਦੇ ਭੀ ਹਨ, ਪਰ ਸਾਡੇ ਗੱਲ ਵੱਖਰੀ ਹੈ, ਅਸੀਂ ਤਾਂ ਕਈ ਹੀਲੇ, ਹੁੜਵੇ ਅਤੇ ਢਕਵੰਝ ਕਰਦੇ ਹਾਂ, ਭਾਵੇਂ ਨਿੰਦੀ ਪੰਜਾਬ ਨੂੰ ਜਾਂਦੇ ਹਨ, ਅੰਦਰੋਂ ਘੋਖ ਕੇ ਦੇਖੋ ਤਾਂ ਕੋਈ ਦਿਆਨਤਦਾਰੀ ਦੀ ਪ੍ਰਕਿਰਿਆ ਨਹੀਂ, ਪਰ ਮੂੰਹ ਨਹੀਂ ਖੁੱਲ੍ਹਦੇ, ਜਬਾੜਾ ਮਕੋ੍ਹਲਾ ਭਾਰਤ ਪੰਜਾਬ ਲਈ ਕਰੀਦਾ ਹੈ ।
ਜਿਥੇ ਸਾਡੇ ਏਸ਼ੀਅਨ ਹਨ ਉਥੇ ਤਾਂ ਬੇਰ ਚੁਗਣ ਵਾਂਗੂੰ ਦੌੜਾਂ ਹਨ, ਕਾਰਨ ਕਿ ਹੁਣ ਕੌਂਸਲਰਾਂ ਦੀਆਂ ਤਨਖਾਹਾਂ ਹੀ ਨਹੀਂ ਪੈਨਸ਼ਨਾਂ ਭੀ ਹਨ, ਕੰਮ ਧੰਦਾ ਹੈ ਕੋਈ ਨੀ, ਜੇ ਭਾਰ ਸਾਰਾ ਲੋਕਾਂ ਦੇ ਸਿਰਾਂ ਤੇ, ਤੁਸੀਂ ਜੀ ਈ। ਮੇਲ ਕਰੋ ਜਾਂ ਜੀ ਔਨਲਾਈਨ ਸੇਵਾ ਮੰਗੋ, ਜੇਕਰ ਕੋਈ ਆਖ ਦੇਵੇ ਕਿ ਬਜ਼ੁਰਗ, ਅਨਪੜ੍ਹ ਤੇ ਫੇਰ ਭੀ ਕੋਈ ਸੁਣਵਾਈ ਨਹੀਂ ਤਾਂ ਅੱਗੋਂ ਕੌਂਸਲਰ ਕਹਿਣਗੇ ਜੀ ਬਜ਼ੁਰਗਾਂ ਨੂੰ ਸਿੱਖਣਾ ਬਣਦਾ ਹੈ, ਵਡੇਰੇ ਵਿਚਾਰੇ ਹੁਣ ਨੌਜਵਾਨਾਂ ਤੇ ਨਿਰਭਰ, ਅੱਗੋਂ ਉਹ ਆਪਣੇ ਕੰਮ ਕਰਨ ਵਿੱਚ ਵਿਹਲੇ ਨਹੀਂ, ਔਖੇ ਭੀ ਹੁੰਦੇ ਹਨ, ਰਿਸ਼ਤੇ ਭੀ ਸੁਖਾਵੇਂ ਨਹੀਂ ਰਹਿੰਦੇ, ਕਦੀ ਡਾਕਟਰ ਦੇ, ਹਸਪਤਾਲ ਜਾਂ ਹੋਰ ਕਿਧਰੇ ਜਾਣਾ ਹੋਵੇ ਤਾਂ ਭੀ ਉਡੀਕਾਂ ਵਿੱਚ ਖਿੱਜਦੇ ਭੀ ਨੇ, ਫੇਰ ਸਿਹਤ &lsquoਤੇ ਭੀ ਅਸਰ, ਭਾਵੇਂ ਵਾਧੂ ਭਾਰ ਸਿਹਤ ਵਿਭਾਗ ਤੇ ਪਵੇ, ਪਰ ਆਪਣੇ ਆਪਣੇ ਗਲੋਂ ਲਾਹੋ, ਹੋਰ ਜਾਣਕਾਰੀ ਦੇਵਾਂ ਚੱਪਾ ਚੱਪਾ ਥਾਂ ਕੌਂਸਲ ਨੇ ਕਾਰਾਂ ਵਾਲੀ ਤੇ ਪਰਮਿਟ ਲਾ ਕੇ ਜੀਵਨ ਦੁੱਭਰ ਕੀਤਾ ਹੈ ਖੁਸ਼ੀ ਸਮਾਗਮਾਂ ਤੇ ਤਾਂ ਛੱਡੋ, ਹੁਣ ਦਾਗਾਂ ਵਾਲੇ ਦਿਨ ਭੀ ਪਹਿਲਾਂ ਕੌਂਸਲ ਕੁਝ ਫਰੀ ਟਿਕਟ ਦੇ ਦਿੰਦੀ ਸੀ, ਹੁਣ ਕਹਿੰਦੇ ਜੀ ਸਰਕਾਰ ਵਾਲੇ ਹੀ ਕੌਂਸਲ ਤੋਂ ਲੈਣਗੇ ਤੇ ਅੱਗੋਂ ਘਰ ਵਾਲਿਆਂ ਨੂੰ ਦੇਣਗੇ, ਬਿੱਲ ਤਾਂ ਦੇਣੇ ਹੀ ਹਨ, ਪਰ ਘੱਟੋ ਘੱਟ ਲੋਕੀ ਕੌਂਸਲਰਾਂ ਨੂੰ ਤਾਂ ਕੁਝ ਨਹੀਂ ਆਖਣਗੇ, ਸਾਡੇ ਮਹਾਰਥੀ ਕਦੀ ਨਹੀਂ ਅਵਾਜ਼ ਕੱਢਣਗੇ, ਜੇਕਰ ਗੱਲ ਪੰਜਾਬ ਦੀ ਹੋਵੇ ਤਾਂ ਰੇਡੀਉ, ਅਖ਼ਬਾਰ ਅਤੇ ਚੈਨਲਾਂ ਦੀਆਂ ਵੱਖੀਆਂ ਭੰਨਣਗੇ, ਭਾਸ਼ਾ ਭੀ ਧੁਰੋਂ ਚੱਲੀ ਦੀ ਵਰਤੋ ਬੇੜਾ ਗਰਕ ਕਰਤਾ, ਮੈਂ ਕੱਲ੍ਹ ਕਿਸੇ ਨਾਲ ਗੱਲ ਕਰ ਰਹੀ ਸੀ, ਅਸੀਂ ਹੱਸਣ ਲੱਗ ਪਏ ਕਿ ਇਨ੍ਹਾਂ ਲੋਕਾਂ ਨੂੰ ਪੁੱਛੋ ਕਿ ਕੀ ਤੁਸੀਂ ਫੇਰ ਗਰਕ ਹੋਏ ਸੂਬੇ ਵਿੱਚੋਂ ਖਰੀਦੋ ਫਰੋਖਤ ਕਰਨ ਜਾਂਦੇ ਹੋ ? ਵਿਆਹਾਂ ਦਾ ਸਾਰਾ ਸਾਮਾਨ ਫੇਰ ਕੂੜਾ ਲੈਣ ਜਾਂਦੇ ਹੋ ? ਢੀਠ ਹਨ ਇਹ ਲੋਕ, ਭਾਵੇਂ ਗਿਣਤੀ ਵਿੱਚ 30 ਕੁ ਹੀ ਹਨ, ਹੁਣ ਤਾਂ ਨਉਂ ਭੀ ਸਭ ਯਾਦ ਹੋ ਗਏ ਹਨ ।
ਹੈਰਾਨ ਹੋ ਗਈ ਹਾਂ ਹੁਣ ਗੋਤ ਦੱਸਣੇ ਹੱਟ ਗਏ ਹਨ, ਬੱਸ ਫਲਾਣਾ ਹਾਂ, ਜਾਂ ਕੁਝ ਭੀ ਨਹੀਂ ਬੱਸ ਗੱਲ ਹੀ ਤੋਰ ਲੈਂਦੇ ਹਨ ਹੁਣ ਬੱਸ 10 ਮਾਰਚ ਤੱਕ ਸਾਹ ਲੈਣ ਲੱਗੇ ਹਨ, ਫੇਰ ਦਿਨ ਵਿੱਚ ਸਾਰੇ ਚੈਨਲਾਂ &lsquoਤੇ ਰੰਗ ਬੰਨਣਗੇ, ਜੇਕਰ ਤਾਂ ਇਨ੍ਹਾਂ ਦੀ ਮਰਜ਼ੀ ਦੀ ਸਰਕਾਰ ਬਣ ਗਈ ਤਾਂ ਸ਼ਾਂਤੀ ਵਿੱਚ ਨਹੀਂ ਤਾਂ ਡਾਕਟਰਾਂ ਦੇ ਬੂਹੇ ਭੰਨਣਗੇ, ਹੈਰਾਨੀ ਹੈ ਕਿ ਕੀ ਇਨ੍ਹਾਂ ਦੇ ਬੱਚੇ ਇਹਨੂੰ ਸੁਣਦੇ ਨਹੀਂ ਜਾਂ ਧਿਆਨ ਨਹੀਂ ਦਿੰਦੇ ਕਿ ਜਿਥੇ ਮਰਜ਼ੀ ਤੁਰੇ ਫਿਰਨ, ਪਤਾ ਨਹੀਂ ਇਹ ਲੋਕ ਕਿਉਂ ਜਿਹੜੇ ਦੇਸ਼ ਵਿੱਚ ਵਸੇਬਾ ਹੈ ਰੋਟੀ ਰੋਜ਼ੀ ਹੈ ਉਹਦਾ ਗਮ ਨਹੀਂ, ਵਫ਼ਾਦਾਰੀ ਨਹੀਂ, ਅੰਗ੍ਰੇਜ਼ ਸਾਡਾ ਦੇਸ਼ ਲੁੱਟਣ ਗਏ, ਕੀ ਹੁਣ ਉਨ੍ਹਾਂ ਦਾ ਦੇਸ਼ ਲੁੱਟਣ ਨਹੀਂ ਆਏ, ਸੱਚ ਜਾਣਿਉ ਮੈਂ ਤਾਂ ਅਜ਼ਾਦੀ ਘੁਲਾਟੀਆਂ ਦੀ ਕਦਰਦਾਨ ਨਹੀਂ ਹਾਂ, ਅੰਗ੍ਰੇਜ਼ ਕਿਧਰੇ 50 ਸਾਲ ਹੋਰ ਰਹਿ ਜਾਂਦੇ, ਮੂਰਤ ਸੂਰਤ ਹੋਰ ਹੋਣੀ ਸੀ, ਕਾਹਨੂੰ ਲੋਕ ਦੇਸ਼, ਮਾਪੇ, ਮਾਤਭੂਮੀ, ਮਾਪੇ, ਭਰੱਪਣ ਛੱਡਦੇ, ਰਿਵਾਜ ਪਿਆ ਪੰਜਾਬ ਦੀ ਸਰਕਾਰ ਪ੍ਰਣਾਲੀ ਨੂੰ ਭੰਡਣ ਦਾ ਏਜੰਸੀ ਬੁਖਾਰ ਦਾ ਅਨੁਮਾਣ ਸੋਸ਼ਲ ਮੀਡੀਏ ਦੀ ਤਰਥੱਲੀ ਤੋਂ ਮਾਪਿਆ ਜਾ ਸਕਦਾ ਹੈ, ਜੀ ਰਵਾਇਤੀ ਪਾਰਟੀਆਂ ਨਖਿੱਧ ਹਨ ਲਾਂਭੇ ਕਰੋ, ਪਰ ਮੇਰਾ ਇਸ ਸੰਦਰਭ ਵਿੱਚ ਵਿਚਾਰ ਹੈ ਕਿ ਕੀ ਰਵਾਇਤੀ ਪਾਰਟੀਆਂ ਵਿਦੇਸ਼ੀ ਦੇਸ਼ਾਂ ਵਿੱਚ ਨਹੀਂ ਹਨ, ਏਸ਼ੀਅਨ ਤੋਂ ਵੱਧ ਤਾਂ ਪੰਜਾਬ ਦੇ ਸਿੱਖ ਜਾਂ ਦੂਜੀਆਂ ਸ਼੍ਰੇਣੀਆਂ ਜੋ ਆਮ ਵੱਲ ਉਲਾਰ ਹਨ, ਇਹ ਸਮਝ ਕੇ ਕਿ ਸਾਡੀਆਂ ਜਾਤੀਆਂ ਦੀ ਪਾਰਟੀ ਹੈ, ਪਰ ਮੈਂ ਸਵਾਲ ਕਰਨਾ ਚਾਹੁੰਦੀ ਹਾਂ ਕਿ ਸਾਡੇ ਕੌਂਸਲਰ ਬੜੇ ਕਿਸਾਨ ਹਿਤੈਸ਼ੀ ਬਣੇ, ਗੁਰੂ ਘਰ ਭੀ ਬੋਰਡ ਲਾ ਲਾ ਅੱਡ ਗੋਲ੍ਹਕਾਂ ਰੱਖ ਇਨਕਲਾਬ ਦੇ ਕਰਿੰਦੇ ਬਣੇ ਤਾਂ ਕਿਉਂ ਪਹਿਲਾਂ ਤਾਂ ਕਿਸਾਨਾਂ ਦੀਆਂ ਚੋਣਾਂ ਵਿੱਚ ਭਾਗ ਲਈ ਉੱਸ੍ਹਲਵੱਟੇ ਨਾ ਲਏ ? ਦੂਜੇ ਹੁਣ ਕੌਂਸਲ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਕਿਉਂ ਨਹੀਂ ਨਿਕਾਰਦੇ ? ਸਾਫ ਹੈ ਕਿ ਲਾਲਚ, ਮਤਲਬ ਪ੍ਰਸਤੀ, ਖੁਦਗਰਜ਼ੀ, ਬਹੁਤੇ ਲੇਬਰ ਦੇ ਹੀ ਪੁਜਾਰੀ ਹਨ, ਕੀ ਸੁਹਿਰਦ ਹਨ ?
ਗੱਲ ਕਰੀਏ ਰੂਸ, ਯੁਕਰੇਨ ਦੀ ਜੰਗ, ਸ: ਸਿਮਰਨਜੀਤ ਸਿੰਘ ਬਿਆਨਦੇ ਹਨ ਕਿ ਯੁਕਰੇਨ ਦੇ ਵਸਨੀਕਾਂ ਨੂੰ ਉਥੋਂ ਭੱਜਣ ਦੀ ਥਾਂ ਹੱਕਾਂ ਲਈ ਲੜਨਾ ਚਾਹੀਦਾ ਹੈ, ਮੈਂ ਸਹਿਮਤ ਹਾਂ, ਪਰ ਕੀ ਮਾਨ ਸਾਹਬ ਹੁਣ ਮੌਕਾ ਹੈ ਦੀਪ ਸਿੱਧੂ ਦੇ ਸਦੀਵ-ਯਾਦਗਾਰੀ ਸਥਾਪਨਾ ਲਈ ਸੈਨਾ ਬਣਾ ਕੇ ਉਥੇ ਭੇਜਣ, ਨਾਲੇ ਤਾਂ ਪ੍ਰੈਕਟਿਸ ਤੇ ਦੂਜੇ ਨਉਂ ਬੜਾ ਬਣੂ, ਭਾਵੇਂ ਸਾਰੇ ਸਿਪਾਹੀ ਨਾ ਸਹੀ, ਕੁਝ ਸੇਵਾਦਾਰ ਹੀ ਸਹੀ, ਕਰੋ ਇਹ ਪਹਿਲ ਰਹੀ ਗੱਲ ਦੀਪ ਸਿੱਧੂ ਦੀ ਚੜ੍ਹਤ ਦੀ ਹੁਣ ਤਾਂ ਵਿਰੋਧ ਜੰਮ ਪਿਆ ਹੈ, ਸ਼ਹੀਦ ਕਿਵੇਂ ਸੜਕ ਹਾਦਸਾ ਹੈ, ਗੱਡੀ ਪਿੱਛੋਂ ਮਾਰੀ, ਸਪੀਡ 100 ਤੋਂ ਉੱਪਰ ਸੀ, ਕਈ ਕਿਆਸ ਅਰਾਈਆਂ ਸਾਹਮਣੇ ਆਉਣਗੀਆਂ, ਆਪਣੇ ਮਕਸਦ ਲਈ ਵਰਤੇ ਹੱਥਕੰਡੇ ਉਹਦੀ ਉਧੇੜ ਪੁਧੇੜ ਦੇ ਜ਼ਿੰਮੇਵਾਰੀ, ਸੱਚ ਜਾਣੋ ਜੰਗ ਦੀਆਂ ਖਬਰਾਂ ਸੁਣ ਸੁਣ ਮਨ ਕਸ਼ਟੀ ਹੁੰਦਾ ਹੈ ਅਤੇ ਸੋਚਣ ਲੱਗ ਜਾਂਦੀ ਹਾਂ ਕਿ ਦੇਖੋ ਸਾਡੇ ਸਿੱਖ ਅੱਡ ਦੇਸ਼ ਮੰਗ ਰਹੇ ਹਨ, ਰਕਬਾ ਬਹੁਤਾ ਵੱਡਾ ਨਹੀਂ, ਬਾਰਡਰ ਤੇ ਹੈ ਦੋਨੋ ਪਾਸੇ ਹੀ ਭਾਰਤ ਵਿਰੋਧੀ ਦੇਸ਼ ਹਨ, ਕੌਣ ਬਾਂਹ ਫੜੂ ਜੇਕਰ ਕਦੀ ਭਾਰਤ ਨਾਲ ਹੀ ਖਾਲਿਸਤਾਨ ਦੀ ਜੰਗ ਲੱਗੇ, ਪਰ ਗਰੂਰ ਟਿਕਣ ਨਹੀਂ ਦਿੰਦਾ । ਨਿੱਤ ਨਵੀਂ ਮੁਹਿੰਮ :- ਸਿੱਧਾ ਸਿੱਧਾ ਸਿੱਖ ਧਰਮ ਨੂੰ ਨੀਮਾਂ ਤੇ ਬਦਨਾਮ ਕਰਨ ਦੀ ਕੋਝੀ ਹਰਕਤ ਜੋ ਕਿ ਬਲਦੇਵ ਸਿੰਘ ਸਿਰਸਾ ਜੋ ਨਾ ਤਾਂ ਕੋਈ ਬੁੱਧੀਜੀਵੀ ਨਾ ਇਤਿਹਾਸਕਾਰ ਨਾ ਹੀ ਕੋਈ ਸਿੱਖ ਸਫਾਂ ਦਾ ਨੇਤਾ, ਬੱਸ ਸ਼ਰਾਰਤਾਂ ਤੇ ਘਨੁੰਤਰਾਂ ਦਾ ਮਾਹਿਰ, ਧਰਨਿਆਂ ਦਾ ਮਾਸਟਰ ਕੁਝ ਵਰ੍ਹਿਆਂ ਤੋਂ ਪੰਜ ਦੱਸ ਚਟਪੁੰਜੇ ਜਿਹੇ ਨਾਲ ਲੈ ਕੇ ਕਦੀ ਕਿਸੇ ਬਿਆਸ ਰਾਧਾਸੁਆਮੀ ਡੇਰੇ ਬਾਹਰ, ਪਤਾ ਨਹੀਂ ਉਹ ਕੋਈ ਜਮੀਨ ਵਾਲੇ ਭੀ ਸਨ ਜਾਂ ਸਾਂਭੀ ਵਾਲੇ, ਫੇਰ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਅਕਾਲ ਤਖ਼ਤ ਜਥੇਦਾਰ ਨੂੰ ਹਰਪ੍ਰੀਤ ਬੋਲਦਾ ਹੈ, ਐਨਾ ਹੰਕਾਰੀ ਬੰਦਾ ਹੈ, ਪਹਿਲਾਂ ਤਾਂ ਬਹੁਤਾ ਕੋਈ ਭੀ ਇਹਨੂੰ ਪੁੱਛਦਾ ਨਹੀਂ ਸੀ, ਬੱਸ ਕਿਸਾਨੀ ਸੰਘਰਸ਼ ਵਿੱਚ ਜਾ ਰਲਿਆ, ਨਾ ਇਹ ਕਿਸਾਨ ਨਾ ਆਗੂ, ਉਥੇ ਭੀ ਇਕ ਬਾਰਡਰ &lsquoਤੇ ਕਦੀ ਕਿਸੇ ਅਮਲੀ ਨੂੰ ਫੜ ਕੇ ਆਖਦਾ ਹੁੰਦਾ ਸੀ, ਆਹ ਦੇਖੋ ਮੈਂ ਚੋਰ ਫੜਿਆ, ਆਹ ਮੈਂ ਅੱਗ ਲਾਉਣ ਆਇਆ ਫੜਿਆ, ਪੁਲਸ ਨੂੰ ਫੜਾਏ ਆਦਿ, ਗੱਲ ਕੀ ਮਸ਼ਹੂਰੀ, ਹੁਣ ਜੋ ਇਹਨੇ ਚੰਦ ਚਾੜ੍ਹਿਆ ਹੈ ਦੇਖੋ ਸਿੱਖ ਇਤਿਹਾਸ ਦੀਆਂ ਕਿਤਾਬਾਂ ਕਹਿੰਦਾ ਹੈ 2007 ਤੋਂ 2017 ਤੱਕ ਇਹ ਦਾਅਵਾ ਕਰਦਾ ਹੈ ਕਿ ਇਹਨੇ ਮੁਹਿੰਮ ਵਿੱਢੀ ਹੈ, ਮੇਰਾ ਇਤਰਾਜ਼ ਹੈ ਕਿ ਇਹਦਾ ਫਰਜ਼ ਬਣਦਾ ਸੀ ਕੋਈ ਉੱਘੇ ਵਿਦਵਾਨ ਤੇ ਹਿਸਟਰੋਰੀਅਨਾਂ ਦੀ ਦੇਖ ਰੇਖ ਥੱਲੇ ਲਿਆ ਕੇ ਉਨ੍ਹਾਂ ਨੂੰ ਪੜਤਾਲ ਲਈ ਆਖਦਾ, ਹਾਂ ਮੈਂ ਮੰਨਦੀ ਹਾਂ ਕਿ ਜੋ ਅਸੀਂ ਹੁਣ ਚੈਨਲਾਂ ਤੇ ਸੁਣਿਆ ਹੈ ਬੜੀ ਘਟੀਆ ਲਿਖਤ ਹੈ ਤਾਂ ਪੰਜਾਬ ਸਿੱਖਿਆ ਬੋਰਡ ਨੂੰ ਸਿਲੇਬਸ ਵਿੱਚ ਕਦਾਚਿਤ ਨਹੀਂ ਸੀ ਲਾਉਣੀ ਬਣਦੀ, ਜੇਕਰ ਅਣਗਹਿਲੀ ਵਿੱਚ ਲੱਗ ਗਈ ਤੁਰੰਤ ਰੱਦ ਕਰਦੇ, ਹਾਂ ਪ੍ਰਾਈਵੇਟ ਲੇਖਕ ਜੋ ਆਪਣੀ ਜ਼ਿੰਮੇਵਾਰੀ ਤੇ ਛੱਪਵਾਉਣ, ਵੇਚਣ ਜਾਂ ਮੁਫ਼ਤ ਵੰਡਣ, ਸ਼੍ਰੋਮਣੀ ਕਮੇਟੀ ਤਾਂ ਕਸੂਰਵਾਰ ਹੋਵੇਗੀ, ਜੇਕਰ ਉਨ੍ਹਾਂ ਪ੍ਰਕਾਸ਼ਤ ਕਰਵਾ ਕੇ ਮੋਹਰ ਲਾਈ ਹੈ, ਪਰ ਜੇ ਛਾਪੇਖਾਨੇ ਨੇ ਛਾਪੀ ਹੈ ਤਾਂ ਉਹ ਤਾਂ ਕੋਈ ਭੀ ਪੈਸੇ ਦੇ ਕੇ ਛਪਵਾ ਸਕਦਾ ਹੈ, ਮੇਰਾ ਮੰਨਣਾ ਹੈ ਕਿ ਕਿਤਾਬ ਅਸੀਂ ਲੋਕਾਂ ਤੇ ਆਮ ਦੂਜੇ ਧਰਮਾਂ ਵਾਲਿਆਂ ਨੇ ਤਾਂ ਸ਼ਾਇਦ ਸੁਣੀ ਭੀ ਨਾ ਹੋਵੇ ਪੜ੍ਹੀ ਤਾਂ ਇਕ ਪਾਸੇ, ਪਰ ਇਸ ਭੱਦਰ ਪੁਰਸ਼ ਨੇ ਇੰਟਰਵਿਊ ਵਿੱਚ ਕਿਤਾਬਾਂ ਦਿਖਾਈਆਂ ਹੀ ਨਹੀਂ, ਸਗੋਂ ਹਾਈਲਾਈਟ ਕਰਕੇ ਪੜ੍ਹ ਕੇ ਸੁਣਾਇਆ ਕਿ ਸਾਡੇ ਗੁਰੂ ਸਾਹਿਬਾਂ ਬਾਰੇ ਦੇਖੋ ਇਤਿਹਾਸਕਾਰ ਕੀ ਲਿਖਦੇ ਹਨ, ਹੁਣ ਮਨੋ ਵਿਸ਼ਵਾਸੀ ਤਾਂ ਝੂਠ ਮੰਨਣਗੇ ਪਰ ਜੋ ਪੜਚੋਲੀਏ ਹਨ ਉਹ ਤਾਂ ਘੋਖਣਗੇ ਕਿ ਇਹ ਤੱਥ ਕਿਥੋਂ ਲੱਭ ਕੇ ਲਿਆਂਦੇ ਲੇਖਕਾਂ ਨੇ ਅਤੇ ਕਈ ਖੋਜੀ ਹੋਰ ਤੁਰ ਪੈਣਗੇ ਜੋ ਦੂਸਰੇ ਫਿਰਦੇ ਹਨ, ਕਈ ਵਿਰੋਧੀ ਉਹ ਸਮਝਣਗੇ ਕੋਈ ਤਾਂ ਕੋਈ ਗੱਲ ਹੋਣੀ ਹੀ ਹੈ, ਤਾਂ ਕੀ ਇਸ ਬੰਦੇ ਨੇ ਸੇਵਾ ਕੀਤੀ ਕਿ ਧਰਮ ਦੀ ਬੇਪਤੀ ਤੇ ਬੇਅਦਬੀ, ਹੁਣ ਧਰਨਾ ਧਰਨਾ ਕਰਕੇ ਕੰਨਾਂ ਵਿੱਚ ਫੂਕਾਂ ਖਾਣੇ, ਤਮਾਸ਼ਬੀਣ ਜੋ ਧਰਨਿਆਂ &lsquoਤੇ ਜਾਣ ਵਾਲੇ ਹੀ ਸਿੱਖ ਹਨ, ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣਾ ਰੋਣਾ ਧੋਣਾ ਲੈ ਬੈਠਾ, ਹਾਲੇ ਅੱਖਾਂ ਵਿੱਚ ਸੁਰਮਾਂ ਤਾਂ ਕੱਢ ਲਵੋ, ਜੋ ਦੋ ਸਾਲ ਪੰਜਾਬ ਦਾ ਸਤਿਆਨਾਸ ਕੀਤਾ ਤੁਸੀਂ, ਆਪੋ ਧਾਪੀ ਪਈ ਹੋਈ ਐ, ਆਪਣੇ ਆਪਣੇ ਘੋਖੇ ਲਾਈ ਬੱਸ ਮੁਹਾਲੀ ਜਾ ਬੈਠੇ, ਸਿਰਸਾ ਦੀ ਜਬਾਨ ਤਰਾਸ਼ੀ, ਮੂੰਹ ਜੋਰ, ਚਕਊਦਰਾਂ ਲਾਊ, ਮੰਨ ਬੋਲੀ ਬਾਦਲਾਂ ਦੀ ਨੌੂਹ ਮਾਸ ਰਿਸ਼ਤਾ ਤਾਂ ਆਮ ਕਹਾਵਤ ਹੈ ਪਰ ਇਹ ਮਸ਼ਟੰਡੀ ਬੋਲੀ ਪਤੀ ਪਤਨੀ ਦੱਸਦੇ ਹਨ, ਭਲੇਮਾਣਸ ਤਾਂ ਅਜਿਹੀ ਜੁਬਾਨ ਦੇ ਨੇੜੇ ਨੀ ਜਾਂਦੇ ਪਰ ਅਜਿਹੇ ਵਿਰਤੀ ਭਮੱਤਰੀ ਵਾਲੇ ਲੇਖਕ ਭੀ ਹਨ ਕਈ ਜੋ ਸ਼ਰਾਫਤ ਦਾ ਬੂਹਾ ਨੀ ਟੱਪੇ ਕਦੀ, ਕੌਮ, ਭਾਈਚਾਰਾ ਤੇ ਧਰਮ ਦੀ ਅਧੋਗਤੀ ਦਾ ਕਾਰਨ ਬਣਦੇ ਹਨ, ਜੋ ਕੁਝ ਇਹ ਭਟਕਿਆ ਮਨੁੱਖਾ ਰੂਪ ਵਿੱਚ ਪਤਾ ਨਹੀਂ ਕੌਣ ਹੈ ਬੋਲ ਰਿਹਾ ਹੈ ਕਿਸੇ ਨੂੰ ਹੋਰ ਏਹਦੇ ਵਾਂਗੂੰ ਰੋਹ ਨੀ ਚੜ੍ਹ ਸਕਦਾ ਤੇ ਲੜਾਈਆਂ, ਝਗੜੇ, ਵੱਢ ਵਢਾ ਕੇ ਮੌਰ ਤੱਤੇ ਇਨ੍ਹਾਂ ਗੱਲਾਂ ਕਰਕੇ ਹੀ ਹੁੰਦੇ ਹਨ, ਤਾਂ ਹੀ ਸਿੱਖ ਤੇ ਬਹੁਤੇ ਪੇਂਡੂ ਕਚਹਿਰੀਆਂ ਹੀ ਗੇੜੀਆਂ ਮਾਰਦੇ ਨੇ, ਸਿਰਸਾ ਆਖਦਾ ਹੈ ਮੈਨੂੰ ਗੁਰਿੰਦਰ ਢਿੱਲੋਂ (ਬਿਆਸ ਮੁਖੀ), ਸੁਖਬੀਰ ਬਾਦਲ ਅਤੇ ਮਜੀਠੀਆ ਤੋਂ ਖਤਰਾ ਹੈ ਪੱੁਛੋ ਕਿਉਂ ? ਕੁਝ ਕੀਤਾ ਹੀ ਹੋਊ ਜੋ ਖਤਰਾ ਹੈ ? ਉਧਰ ਇਕ ਹੋਰ ਮੋਕੂ ਚੈਨਲ ਦੀ ਬੀਨ ਜਿਹੀ ਚੁੱਕ ਕੇ ਇਹਨੂੰ ਬਾਪੂ ਬਣਾਈ ਜਾਂਦਾ ਹੈ, ਭਲਾ ਇਹ ਤੁਹਾਡਾ ਬਾਪੂ ਤਾਂ ਹੋਊ, ਦੂਜਿਆਂ ਦਾ ਕਿਉਂ ? ਇਕ ਮਹੱਤਵਪੂਰਵਕ ਜਾਣਕਾਰੀ ਲਿਖਾਂ, ਕੁਝ ਸਾਲ ਹੋਏ ਮੁਸਲਿਮ ਲੇਖਕ ਸੁਲੇਮਾਨ ਰਸ਼ਦੀ ਨੇ ਕਿਤਾਬ ਸਟੈਨਿਕ ਵਰਸਿਜ਼ ਲਿਖ ਕੇ ਕੁਝ ਟਿਪਣੀਆਂ ਇਸਲਾਮੀ ਰਹਿਬਰ ਹਜਰਤ ਮੁਹੰਮਦ ਬਾਰੇ ਕਰ ਧਰੀਆਂ, ਮੁਲਾਣਿਆਂ ਭੀ ਇਸੇ ਤਰ੍ਹਾਂ ਦੁਹਾਈ ਪਾ ਕੇ ਫੱਤਵਾ ਦਾਗਿਆ, ਭਾਵੇਂ ਰਸ਼ਦੀ ਨੂੰ ਭਾਰੀ ਕੀਮਤ ਪਈ ਤੇ ਸਰਕਾਰ ਨੂੰ ਖਰਚਾ ਬੋਝ ਪਰ ਕਿਤਾਬ ਤੇ ਪਾਬੰਦੀ ਸੁੱਚ ਸੁਣੋ ਕਿਤਾਬ ਸਗੋਂ ਵੱਧ ਵਿਕੀ, ਮੁਸਲਮਾਨਾਂ ਤਾਂ ਕੀ ਦੂਜਿਆਂ ਨੇ ਭੀ ਪੜ੍ਹੀ, ਮੈਨੂੰ ਭੀ ਮਿਲ ਗਈ, ਲਿਖਣ ਤੋਂ ਭਾਵ ਕਿ ਇਸ ਸ਼ਰਾਰਤੀ ਭਟਕੇ ਬੰਦੇ ਨੇ ਸਾਨੂੰ ਦੁਬਿਧਾ ਵਿੱਚ ਹੀ ਨਹੀਂ ਸਗੋਂ ਮਨ ਦੀ ਸ਼ਾਂਤੀ ਉਖੇੜ ਧਰੀ ਤੇ ਚੈਨਲਾਂ ਤੇ ਪ੍ਰਸਾਰਨ ਕਰਕੇ ਅਣਸੁਣਿਆਂ ਨੂੰ ਸੁਣਾਇਆ, ਮੇਰਾ ਸੁਝਾਉ ਹੈ ਕਿ ਇਸ ਬੰਦੇ ਨੂੰ ਡੰਨ ਲੱਗੇ, ਸਾਥੀਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ &lsquoਤੇ ਨਉਂ ਲਿਖ ਕੇ ਵਰਜਤ ਕਰਕੇ ਕਿਸੇ ਭੀ ਗੁਰਦੁਆਰੇ ਵੜਨ ਤੋਂ ਮਨਾਹੀ ਹੋਵੇ, ਅੱਗੋਂ ਤੋਂ ਕੋਈ ਲਿਖਣ ਦੀ ਜਾਂ ਫੇਰ ਇਹਦੇ ਤਰ੍ਹਾਂ ਉਜਾਗਰ ਕਰਨ ਦਾ ਹੀਆ ਹੀ ਨਾ ਕਰੇ, ਧਰਨੇ ਤੇ ਇਹਦੀ ਸਾਰੀ ਦੁਬਿਧਾ ਕੇਵਲ ਬਾਦਲ ਤੇ ਕਪਤਾਨ ਸਾਹਬ ਤੇ ਹੈ, ਤਲੇ੍ਹ ਚੱਟ ਇਹ ਹੈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਜਦੋਂ ਇਹ ਬੰਦਾ ਜਥੇਦਾਰ ਅਕਾਲ ਤਖ਼ਤ ਦੀ ਇੰਨੀ ਹੱਤਕ ਕਰਦਾ ਹੈ ਤਾਂ ਇਹਨੂੰ ਅਕਾਲ ਤਖ਼ਤ ਵੱਲੋਂ ਸਿੱਖ ਵਿਰੋਧੀ ਗਰਦਾਨਣਾ ਹੀ ਧਰਮ ਤੇ ਕੌਮ ਦੇ ਲਈ ਗੁਣਕਾਰੀ ਹੋਵੇਗਾ, ਧਰਮ ਲਈ ਤਾਂ ਮੁੜਕੇ ਕੋਈ ਅਪਸ਼ਬਦਾਂ ਦੀ ਵਰਤੋਂ ਕਰਨ ਦਾ ਹੌਂਸਲਾ ਨਹੀਂ ਕਰੂ, ਆਪੇ ਸੁਧਾਰ ਹੋ ਜਾਵੇਗਾ, ਨਹੀਂ ਤਾਂ ਸਿੱਟੇ ਭਿਆਨਕ ਨਿਕਲਣਗੇ, ਭਲੇਮਾਣਸ ਤਾਂ ਕਦੀ ਐਸੀ ਸੋਚ ਭੀ ਨਹੀਂ ਸਕਦੇ, ਇਸ ਅਨਸਰ ਨੂੰ ਹੁਣ ਮੁੱਦਾ ਚਾਹੀਦਾ ਸੀ । ਇਸ ਲੋਟੂ ਟੋਲੇ ਤੋਂ ਛੁਟਕਾਰਾ ਕਿਵੇਂ ? ਕੁਝ ਵਿਚਾਰ ਸੁਣਕੇ ਮੈਂ ਲਿਖਣਾ ਆਪਣਾ ਫਰਜ਼ ਸਮਝਦੀ ਹਾਂ ਕਿ ਇਹ ਇਤਿਹਾਸਕਾਰ ਜਿਨ੍ਹਾਂ ਵਿੱਚ ਬੁੱਧੀਜੀਵੀ ਜੋ ਨਉਂ ਮਹੱਤਵਪੂਰਨ ਹਨ ਪਹਿਲਾ ਤਾਂ ਅਤਿੰਦਰ ਪਾਲ ਸਿੰਘ ਖਾਲਿਸਤਾਨੀ, ਦੂਜਾ ਗੁਰਦਰਸ਼ਣ ਸਿੰਘ ਢਿੱਲੋਂ ਅਤੇ ਤੀਜਾ ਗੁਰਤੇਜ ਸਿੰਘ ਆਈ। ਏ। ਐੱਸ। ਕਿਥੇ ਦਾਣੇ ਭਨਾ ਕੇ ਚੱਬ ਰਹੇ ਸਨ ? ਇਹ ਕਿਤਾਬਾਂ ਤਾਂ ਬੜੀ ਦੇਰ ਦੀਆਂ ਹਨ, ਇਹ ਚਤੁਰ ਸਿੱਖ ਜਥੇਦਾਰ ਖਾਂਦੇ ਖਾਂਦੇ ਕੰਨਾਂ ਵਿੱਚ ਪਾਉਂਦੇ ਹਨ, ਬਾਦਲਾਂ ਦੀ ਨਿੰਦਾ ਇਨ੍ਹਾਂ ਦਾ ਧਰਮ ਹੈ, ਜਦੋਂ ਇਹ ਉਨ੍ਹਾਂ ਨੂੰ ਪੰਥਕ ਮੰਨਦੇ ਹੀ ਨਹੀਂ ਤਾਂ ਫੇਰ ਆਪਣੇ ਪੰਥ ਕੋਲ ਜਾਣ, ਬਾਦਲਾਂ ਨਾਲ ਹਰ ਅਣਉੱਚਿਤ ਘਟਨਾ ਨਾਲ ਜੋੜਨਾ ਇਨ੍ਹਾਂ ਦੀ ਇਕ ਸਿਆਸੀ ਪਾਰਟੀ ਬਣ ਚੁੱਕੀ ਹੈ । ਆਪ ਇਹ ਲੋਕ ਜਾਂ ਕਾਂਗਰਸੀ ਭਗਤ ਹਨ ਜਾਂ ਫੇਰ ਡੇਰਿਆਂ ਦੇ ਚੇਲੇ, ਜਦੋਂ ਡੇਰਿਆਂ ਤੋਂ ਛਛਕੇਰੇ ਜਾਣ ਤਾਂ ਪੰਥ ਦੇ ਧੰਮ ਅਤੇ ਸਿੱਖ ਸਿਧਾਂਤਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਤੱਤਪਰ ਤੇ ਲਾਮਬੰਦ ਇਹ ਹਨ, ਅਸਲ ਵਿੱਚ ਸਿੱਖ ਧਰਮ ਨੂੰ ਗੁੰਮਰਾਹ ਕਰਨੇ । ਇਹ ਅਹਿਮ ਨੁਕਤਾ ਜੋ ਮੈਂ ਕੇਵਲ ਜਾਣਕਾਰੀ ਲਈ ਕਲਮਬੰਦ ਕਰਨ ਦੀ ਖੁੱਲ੍ਹ ਲੈਂਦੀ ਹਾਂ ਕੋਈ ਭੀ ਪੁਸਤਕ ਲੇਖਕ ਜੋ ਕੋਈ ਵਿਸ਼ੇ ਤੇ ਭੀ ਲਿਖੇ, ਕੋਈ ਭੀ ਤੱਥ ਹੋਣ, ਲੇਖਕ ਹਵਾਲੇ ਦੇਣ ਲਈ ਜਿਥੋਂ ਭੀ ਜਾਣਕਾਰੀ ਹਾਸਲ ਕੀਤੀ ਹੋਵੇ ਉਹਦਾ ਅਤਾ ਪਤਾ ਰੈਫਰੈਂਸ ਆਦਿ ਜਰੂਰ ਲਿਖਦੇ ਹਨ, ਇਹ ਜਰੂਰੀ ਹੈ ਹੁਣ ਉਨ੍ਹਾਂ ਕਿਤਾਬਾਂ ਤੋਂ ਇਹ ਤੱਥ ਫਰੋਲੋ ਹੋਰ ਜਰੂਰੀ ਨੁਕਤਾ ਹੈ ਕਿ ਜੋ ਕੁਝ ਉਨ੍ਹਾਂ ਲੇਖਕਾਂ ਵੱਲੋਂ ਗੁਰੂ ਸਾਹਿਬਾਂ ਪ੍ਰਤੀ ਲਿਖਤਾਂ ਹਨ ਕੀ ਉਨ੍ਹਾਂ ਨੇ ਇਹ ਆਖ ਕੇ ਲਿਖੀਆਂ ਹਨ ਕਿ ਫਲਾਣੇ ਲੇਖਕ, ਫਲਾਣੀ ਯੂਨੀ ਵਿੱਚ, ਫਲਾਣੇ ਦੇਸ਼ ਵਿੱਚ ਲਾਇਬ੍ਰੇਰੀ ਵਿੱਚੋਂ ਹਾਸਲ ਕੀਤੇ ਹਨ, ਹਾਂ ਲਿਖਣੇ ਤਾਂ ਚਲੋ ਉਨ੍ਹਾਂ ਦਾ ਨਿੱਜੀ ਫੈਸਲਾ ਸੀ ਪਰ ਸਿਲੇਬਸ ਵਿੱਚ ਲਾ ਕੇ ਜੁਰਮ ਕੀਤਾ, ਧਾਰਮਿਕ ਜੁਰਮ, ਪਰ ਪੜਚੋਲ ਹਾਲੇ ਤਸੱਲੀਬਖ਼ਸ਼ ਨਹੀਂ ਹੈ, ਇਸ ਵੇਲੇ ਮੁੱਦਾ ਚੁੱਕਣਾ ਭੀ ਸਾਜਿਸ਼ ਹੈ, ਇਕ ਨਚੋੜ ਜੋ ਨਿਰਣਾ ਕਰਦਿਆਂ ਅਸੀਂ ਗੋਸ਼ਟਿਆ ਕਿ ਧਰਾਤਲ ਉੱਤੇ ਦੋ ਤਰ੍ਹਾਂ ਦੇ ਜੀਵ ਮਨੁੱਖੀ ਜਾਮੇ ਵਿੱਚ ਹਨ, ਇਕ ਤਾਂ ਪ੍ਰਮਾਤਮਾ, ਦਰਵੇਸ਼ ਅਤੇ ਪ੍ਰਭੂ ਪ੍ਰਮੇਸ਼ਰ ਦੇ ਭੈਅ ਵਿੱਚ ਰਹਿਣ ਵਾਲੇ ਹਨ, ਦੂਜੇ ਸ਼ੈਤਾਨ, ਰਾਕਸ਼ ਅਤੇ ਵਹਿਸ਼ੀ ਹਨ, ਭਾਵੇਂ ਸਾਰਾ ਸੰਸਾਰ ਜਰੂਰੀ ਨਹੀਂ ਇਹਨੂੰ ਮੰਨੇ ਪਰ ਜੋ ਵਾਪਰ ਰਿਹਾ ਹੈ ਇਸ ਆਧਾਰਿਤ ਸੱਚ ਲੱਗਦਾ ਹੈ, ਪਹਿਲੂ ਭੀ ਕਿਸੇ ਨੇ ਸੋਚ ਵਿਚਾਰ ਕੇ ਹੀ ਪ੍ਰਚੱਲਤ ਕੀਤਾ ਹੋਵੇਗਾ, ਮੈਂ ਭੀ ਸੋਚਦੀ ਹਾਂ ਕਿ ਸਿੱਖ ਜਗਤ ਵਿੱਚ ਭੀ ਹੁਣ ਬਹੁਲਤਾ ਅਜਿਹੀ ਹੈ । ਅਫ਼ਸੋਸ ਕਿ ਮੋਹਰੀ ਉਹ ਹੀ ਹਨ, ਕੱਲ੍ਹ ਕਿਸੇ ਨੇ ਮੇਰੇ ਨਾਲ ਵਾਰਤਾਲਾਪ ਵਿੱਚ ਪੱਖ ਰੱਖਿਆ ਕਿ ਇਹ ਕਿਵੇਂ ਹੋਇਆ ਕਿ ਦੀਪ ਸਿੱਧੂ ਦਾ ਸਸਕਾਰ ਜੋ ਝੱਟ ਪੱਟ ਕੀਤਾ ਗਿਆ ਇੰਨਾ ਇਕੱਠ ? ਦੂਜਾ ਲੰਗਰ ਦਾ ਪ੍ਰਬੰਧ ਮੇਰਾ ਉੱਤਰ ਸਭ ਸੋਸ਼ਲ ਮੀਡੀਆ ਅਤੇ ਪੰਜਾਬ ਵਿੱਚ ਅਮਨ ਭੰਗ ਕਰਨੀਆਂ ਏਜੰਸੀਆਂ ਦੂਜਾ ਸਵਾਲ ਭੋਗ &lsquoਤੇ ਫੇਰ ਉਨ੍ਹਾਂ ਹੀ ਝੁੰਬਰ ਜਵਾਬ ਉਪਰੋਕਤ ਹੀ, ਦੋ ਤਿੰਨ ਗੱਲਾਂ ਦੀਪ ਸਿੱਧੂ ਦੀ ਧੀ ਤਾਂ ਜਵਾਨ ਲੱਗਦੀ ਸੀ, ਪਤਨੀ ਦਾ ਬਹੁਤਾ ਰੋਲ ਨਹੀਂ ਦਿਸਿਆ ਸਿਰੋਪਾ ਝਲਕ ਜਰੂਰ ਦਿਖਾਈ ਗਈ, ਮਾਤਾ ਮਤਰੇਈ ਸੀ, ਪਾਲਣਾ ਪਰ ਪ੍ਰੇਮ ਨਾਲ ਕੀਤੀ, ਹੁਣ ਕਈ ਮਾਮੇ ਦੇ ਪੁੱਤ, ਭੈਣਾਂ ਆਦਿ ਭੀ ਬਣੀ ਜਾਂਦੇ ਹਨ, ਮੈਂ ਕਿਹਾ ਭੈਣ ਜੀ ਕਰਤਾਰ ਦੇ ਰੰਗਾਂ ਨਾਲ ਬੰਦਾ ਰੰਗ, ਬਰੰਗ ਹਨ । 
ਵਿਵਾਦਤ ਮੁੱਦਾ ਕਿ ਪੰਜਾਬ ਸਿੱਖਿਆ ਬੋਰਡ ਸਿਲੇਬਸ : ਸ਼੍ਰੋਮਣੀ ਕਮੇਟੀ ਨੇ ਹਿੰਦੀ ਪੁਸਤਕ ਛਾਪੀ, ਮੈਂ ਅਸਹਿਮਤ ਤਾਂ ਹਾਂ ਕਿ ਛਾਪਣ ਤੋਂ ਪਹਿਲਾਂ ਵਿਦਵਾਨ ਟੀਮ ਛਾਣ-ਬੀਣ ਕਰੇ, ਨਾਲ ਹੀ ਲਿਖਦੀ ਜਾਵਾਂ ਕਿ ਇਹ ਪੁਸਤਕ ਜੋ ਸ਼: ਦਾ ਪੱਖ ਹੈ ਕਿ ਜੇ।ਡੀ। ਕਨਿੰਘਮ ਅੰਗ੍ਰੇਜ਼ ਹਿਸਟੋਰੀਅਨ ਨੇ ਸਿੱਖਾਂ ਦੀ ਹਿਸਟਰੀ ਦਾ ਹਿੰਦੀ ਉਲਥਾ ਹੈ, ਕਨਿੰਘਮ ਨੂੰ ਤਾਂ ਸਾਡੇ ਸਿੱਖ ਗੁਰੂ-ਘਟਾਲ ਮੰਨਦੇ ਹਨ, ਜਦੋਂ ਭੀ ਕੋਈ ਕਿੱਸਾ ਹੋਵੇ ਆਖਣਗੇ ਕਨਿੰਘਮ ਪੜੋ੍ਹ, ਜਿਸ ਕਰਕੇ ਸ਼੍ਰੋਮਣੀ ਕਮੇਟੀ ਬਹਿਕ ਗਈ, ਸਿੱਖ ਭੀ ਭਾਵਰੇ ਹਨ, ਕਦੀ ਸਿਰੋਪੇ ਕਦੀ ਡਾਂਗ ਟਿਕਾਅ ਇਨ੍ਹਾਂ ਦੇ ਜਿਹਨ ਵਿੱਚ ਹੈ ਹੀ ਨਹੀਂ, ਮੈਂ ਸ਼੍ਰੋਮਣੀ ਕਮੇਟੀ ਨੂੰ ਲਿਖੂੰਗੀ ਕਿ ਬੋਰਡ ਬਣਾਉ ਵਿਦਵਾਨ ਇਤਿਹਾਸਕਾਰਾਂ ਦਾ ਜੋ ਨਿਰਣੇ ਕਰਕੇ ਕਿਤਾਬਾਂ ਛਾਪਣ ਲਈ ਜ਼ਿੰਮੇਵਾਰ ਹੋਣ, ਸਿਫਾਰਸ਼ਾਂ ਤੋਂ ਰਹਿਤ ਹੋਵੋ, ਕਿਉਂ ਕੁਰੱਪਸ਼ਨ ਦੇ ਝੁੰਡ ਬਣਾਈ ਜਾਂਦੇ ਹੋ, ਬਦਨਾਮੀ ਸੰਸਥਾ ਦੀ ਹੁੰਦੀ ਹੈ, ਲਾਹੇ ਹੋਰ ਖੱਟਦੇ ਹਨ, ਚੇਤੇ ਰੱਖੋ ਸ਼੍ਰੋਮਣੀ ਕਮੇਟੀ &lsquoਤੇ ਕਬਜ਼ਾ ਲੋਭੀਆਂ ਦਾ ਹੋ ਗਿਆ ਹੈ, ਵਪਾਰੀਆਂ ਹੋ ਗਿਆ ਹੈ, ਕੱਪੜਾ ਵਪਾਰੀ, ਪੀਲਾ ਕਪੜਾ ਸਿਰੋਪੇ ਵੰਡੋ, ਨੌਕਰੀਆਂ, ਸਿਫਾਰਸ਼ਾਂ ਨਾਲ ਪ੍ਰਚਾਰਕ ਕਾਰ ਸੇਵਾ ਆਦਿ, ਇਹ ਕੁਰੀਤੀਆਂ ਦੂਰ ਕਰਨ ਦੀ ਲੋੜ ਹੈ, ਪਰ ਸਾਡੇ ਸਿੱਖ ਵਿਹਲੜ ਧਰਨੇ, ਨਿੰਦਣ ਭੰਡਣ ਤੇ ਪੰਥਕਾਂ ਨੂੰ ਪਰ੍ਹਾਂ ਕਰਕੇ ਏਜੰਸੀਆਂ ਦੇ ਬੰਦੇ ਪੰਜਾਬ ਤੇ ਹਾਵੀ ਕਰਵਾਉ ਅਜ਼ਾਦੀ ਦੀ ਆੜ ਵਿੱਚ ।
ਇਕ ਗੱਲ ਲਿਖਾਂ ਕਿ ਪੁਰਾਣੇ ਸਮੇਂ ਵਿੱਚ ਪੁਲਸ ਚਾਹ-ਪਾਣੀ ਲਈ ਪਿੰਡਾਂ ਦੇ ਕੁਝ ਨੰਬਰੀ ਬੰਦੇ ਰੱਖੇ ਸਨ ਤੇ ਜਦੋਂ ਠਾਣੇਦਾਰ ਨੇ ਪਿੰਡ ਜਾ ਕੇ ਸਿਪਾਹੀ ਨੂੰ ਭੇਜਣਾ ਜਾ ਕੇ ਸੱਦ ਕੇ ਲਿਆ, ਇਕ ਅੱਤੜ ਨੇ ਆਖ ਦਿੱਤਾ ਕਿ ਆ ਜੂੰਗਾ, ਠਾਣੇਦਾਰ ਨੂੰ ਦੋ ਗਾਲ੍ਹਾਂ ਕੱਢ ਦਿੱਤੀਆਂ, ਸਿਪਾਹੀ ਨੇ ਉਮੇ ਹੀ ਆ ਕੇ ਠਾਣੇਦਾਰ ਨੂੰ ਗਾਲ੍ਹਾਂ ਕਹਿ ਦਿੱਤੀਆਂ ਤਾਂ ਠਾਣੇਦਾਰ ਕਹਿੰਦਾ ਏਹਨੂੰ ਲੰਮਾ ਪਾਉ ਮੇਰੇ ਮੂੰਹ ਤੇ ਇਹਦੀ ਮਜ਼ਾਲ, ਸੋ ਸਾਨੂੰ ਮੂੰਹ &lsquoਤੇ ਆਖਣ ਵਾਲਿਆਂ ਦੀ ਧੌੜੀ ਲਉਣੀ ਪੈਣੀ ਹੈ ਤਾਂ ਹੀ ਪੰਜਾਬ ਸੁਧਰ ਸਕੂ, ਅੱਜ ਕੋਈ ਭਾਨਾ ਸਿੱਧੂ ਚੈਨਲ &lsquoਤੇ ਧੂੰਆਂ ਧਾੜ ਧੂਤੂ ਬੋਲੇ, ਜੀ ਕੱਠੇ ਹੋਵੋ ਪਰ ਬਾਦਲਾਂ ਦੇ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦੇ ਵਿਰੁੱਧ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਹਵਾਰੇ ਨੂੰ ਜਥੇਦਾਰ ਯਾਨੀ ਸਿੱਖ ਨੌਜਵਾਨ ਹੀ ਹੁਣ ਪੰਚਾਂ ਦੇ ਚੱਕੇ ਫਿਰਦੇ ਨੇ, ਹਾਲੇ ਸਿੱਧੂ ਦਿਹਾੜ ਤੋਂ ਸਬਕ ਨੀ ਆਇਆ, ਪੰਜਾਬ ਵਿੱਚ ਉੱਨਤੀ ਨਉਂ ਦੀ ਕੋਈ ਇਬਾਰਤ ਹੀ ਨਹੀਂ । ਪਰਚੇ ਵਿੱਚ ਪੜ੍ਹ ਕੇ ਮੇਰਾ ਨਿਰਣਾ ਕਿ ਬਰਤਾਨੀਆਂ ਸਰਕਾਰ ਮੁਆਫੀਆਂ ਮੰਗੇ, ਭਾਈ ਅਸੀਂ ਇਸ ਦੇਸ਼ ਦੇ ਵਾਸੀ ਹਾਂ, ਤੁਸੀਂ ਮੁਲਕ ਛੱਡੋ ਤੇ ਅਕਾਲ ਤਖ਼ਤ ਦੇ ਜਥੇਦਾਰ ਸਾਨੂੰ ਬੇਵਫਾਈਆਂ ਸਿਖਾ ਰਹੇ ਹਨ, ਕੀ ਫੇਰ ਪੰਜਾਬ ਵਾਸੀ ਖਾਲਿਸਤਾਨ ਮੰਗ ਕੇ ਕੋਈ ਗਲਤੀ ਕਰਦੇ ਹਨ ਜਾਂ ਹੱਕ, ਫੇਰ ਜਥੇਦਾਰ ਸਾਹਿਬ ਮੰਗ ਦਾ ਸਮਰਥਨ ਕਰਕੇ ਆਦੇਸ਼ ਜਾਰੀ ਕਰਨ ।
ਮੈਂ ਪਰਚੇ ਵਿੱਚ ਲੇਖ ਪੜ੍ਹ ਕੇ ਇਕ ਪੜ੍ਹੇ ਲਿਖੇ ਉੱਚ ਅਹੁਦੇ ਤੇ ਰਹੇ ਪੇਂਡੂ ਬ੍ਰਾਹਮਣ ਮਨੁੱਖ, ਸ਼ਹਿਰੀ ਪਤਨੀ, ਪੜਤਾਲ ਕੀਤੀ ਕਿ ਕੀ ਹਰ ਸ਼ਹਿਰੀ ਲਈ ਜਨੇਊ ਪਾਉਣਾ ਲਾਜ਼ਮੀ ਸੀ, ਜੋ ਗੁਰੂ ਨਾਨਕ ਦੇਵ ਜੀ ਨੂੰ ਬਗ਼ਾਵਤ ਕਰਨੀ ਪਈ ? ਉੱਤਰ ਬ੍ਰਾਹਮਣ ਭੀ (ਪੰਡਤ) ਪ੍ਰਚਾਰਕਾਂ ਲਈ, ਪਰ ਉਹ ਤਾਂ ਸਗੋਂ ਆਖਦੇ ਸਨ ਕਿ ਜਨੇਊ ਹੱਕ ਨਹੀਂ ਦੂਜਿਆਂ ਦਾ, ਜਿਮੇ ਮੁਗਲ ਰਾਜ ਵਿੱਚ ਘੋੜ ਸਵਾਰੀ ਪੱਗੜੀ ਆਦਿ &lsquoਤੇ ਮਨਾਹੀ ਸੀ, ਉਹ ਕਹਿੰਦੇ ਕਿ ਜੇਕਰ ਅੱਜ ਦੇ ਮਹਾਰਥੀ ਸਾਡੇ ਵੇਲੇ ਹੁੰਦੇ ਤਾਂ ਅਸੀਂ ਪਿੰਡ ਵਿੱਚ ਹਿੰਦੂ-ਸਿੱਖ ਨੌਜਵਾਨ ਖ਼ਾਲਸਾ ਸਕੂਲ ਕਾਲਜਾਂ ਵਿੱਚ ਇਕੱਠੇ ਪੜ੍ਹ ਹੀ ਨਾ ਸਕਦੇ, ਦੋਸਤੀਆਂ ਕਦੀ ਹੁੰਦੀਆਂ ਹੀ ਨਾ, ਉਹ ਕਹਿੰਦੇ ਅਸੀਂ ਤਾਂ ਖ਼ਾਲਸਾ ਸਕੂਲਾਂ ਕਾਲਜਾਂ ਵਿੱਚ ਪੜ੍ਹਦਿਆਂ ਕਿਸੇ ਹਿੰਦੂ ਦੇ ਜਨੇਊ ਤੇ ਸਿੱਖ ਦੇ ਕਿਰਪਾਨ, ਅੰਮ੍ਰਿਤਧਾਰੀ ਆਦਿ ਦਾ ਸੰਕਲਪ ਨਹੀਂ ਸੀ ਦੇਖਿਆ, ਹਾਂ ਮੁੰਡਨ ਇਕ ਰਸਮ ਹੈ ਜਿਮੇ ਸਿੱਖਾਂ ਵਿੱਚ ਛਿਟੀ ਕਰਦੇ ਸਨ, ਬੱਸ ਰਿਸ਼ਤੇਦਾਰ ਤੇ ਭਾਈਚਾਰਾ ਇਕੱਠਾ ਹੋ ਕੇ ਦੇਣ ਲੈਣ ਕਰਦੇ ਸਨ, ਜਰੂਰੀ ਨਹੀਂ ਸੀ ਪਾਠ-ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ, ਹੁੰਦੇ ਹੀ ਨਹੀਂ ਸਨ, ਅੱਜ ਹਿੰਦੂ ਭੀ ਸਾਰੇ ਇਹ ਰਸਮਾਂ ਦੇ ਧਾਰਨੀ ਨਹੀਂ ਹਨ, ਸਭ ਸਿੱਖ ਭੀ ਅੰਮ੍ਰਿਤਧਾਰੀ, ਕੀ ਗੁਰੂ ਨਾਨਕ ਦੇਵ ਜੀ ਸਮੇਂ ਫੇਰ ਇਹ ਪ੍ਰਕਿਰਿਆ ਪ੍ਰਚੱਲਤ ਹੋ ਗਈ ਸੀ ? ਮੈਂ ਕਿਹਾ ਜੀ ਮੈਂ ਕੋਈ ਜਥੇਦਾਰ, ਪ੍ਰਚਾਰਕ ਜਾਂ ਬੁੱਧੀਮਾਨ ਨਹੀਂ, ਬੁੱਧੂਮਾਨ ਤਾਂ ਹੋ ਸਕਦੀ ਹਾਂ, ਮੈਂ ਇਹ ਜਰੂਰ ਲਿਖਣਾ ਉੱਚਿਤ ਸਮਝਦੀ ਹਾਂ ਸਾਨੂੰ ਲੋੜ ਕੀ ਹੈ ਜੋ ਹਿੰਦੂ ਰੀਤਾਂ ਹਨ ਉਨ੍ਹਾਂ ਨੂੰ ਪ੍ਰਚਾਰਨ ਦੀ, ਕਿਉਂ ਤੁਸੀਂ ਆਪਣੇ ਧਰਮ ਦਾ ਪ੍ਰਸਾਰਨ ਨਹੀਂ ਕਰ ਸਕਦੇ, ਸਾਡਾ ਤਾਂ ਪ੍ਰਚਾਰ ਸਾਰਾ ਹਿੰਦੂ ਧਰਮ ਨੂੰ ਮੁਕਾਬਲੇ ਤੇ ਰੱਖ ਕੇ ਹੀ ਚੱਲਦਾ ਹੈ, ਉਹ ਭੀ ਨਿਕਾਰਦੇ, ਤਾਂ ਹੀ ਆਹ ਸਭ ਸਥਿਤੀਆਂ ਸਾਹਮਣੇ ਆ ਰਹੀਆਂ ਹਨ, ਇਨ੍ਹਾਂ ਦੀ ਬਦੌਲਤ ਮਹੱਤਵਪੂਰਨ ਪਹਿਲੂ ਭੀ ਅਸੀਂ ਫੇਰ ਮੁਗਲ ਹਕੂਮਤਾਂ ਦੇ ਇਤਿਹਾਸ ਮੁਸਲਮਾਨ, ਯੂਨੀਵਰਸਿਟੀਆਂ ਵਿੱਚੋਂ ਖੋਜਾਂ ਤੇ ਪ੍ਰਬੰਧੀ ਤੇ ਹਿੰਦੂ ਲੇਖਕਾਂ ਤੇ ਅਤੇ ਆਰ। ਐੱਸ। ਐੱਸ। ਦੇ ਅਧਿਕਾਰ ਖੇਤਰ ਬੰਦ ਕਰਵਾ ਸਕਦੇ ਹਾਂ, ਹਾਂ ਸਾਡੀ ਸੰਸਥਾ ਦਾ ਫਰਜ਼ ਹੈ ਕਿ ਉਹ ਕੋਈ ਵਿਰੋਧੀ ਲਿਖਤ ਪ੍ਰਕਾਸ਼ਤ ਨਾ ਕਰੇ । ਪਰ ਪ੍ਰਚਾਰਕ ਭੀ ਵਿਵਜਤ ਹੋਣ ਕਿ ਉਹ ਹਿੰਦੂ ਧਰਮ ਪ੍ਰਤੀ ਕੋਈ ਟਿੱਪਣੀ ਨਾ ਕਰਨ, ਨਹੀਂ ਤਾਂ ਗੁਰੂ-ਸਾਹਿਬਾਂ &lsquoਤੇ ਅਪਸ਼ਬਦਾਂ ਦੇ ਪ੍ਰਯੋਗ ਦੇ ਭਾਗੀ ਅਸੀਂ ਹੋਵਾਂਗੇ । ਇਨ੍ਹਾਂ ਲੇਖਕਾਂ ਨੂੰ ਆਪਣੀ ਸ਼ੁਹਰਤ ਲਈ ਧਰਮ ਆਪਤੀ ਤੋਂ ਗੁਰੇਜ਼ ਕਰਵਾਉ, ਜਾਮੇ ਵਿੱਚ ਆਉਣਾ ਭੀ ਧਾਰਮਿਕ ਵਿਸ਼ਵਾਸ਼ ਨਹੀਂ ਹੈ, ਦੇਵਤਾ ਰੂਹਾਂ ਤਾਂ ਮੁਕਤ ਹੁੰਦੀਆਂ ਹਨ, ਹੋਰ ਸੁਣੋ ਜੀ ਗੁਰੂ ਸਾਹਿਬ ਆਪਣੇ ਹੱਥੀਂ ਗੱਦੀਆਂ ਸੌਂਪ ਕੇ ਗਏ ਸਨ । ਫੇਰ ਜਾਮੇ ਵਿੱਚ ਕਿਵੇਂ ਆ ਗਏ ਦੱਸ ਗੁਰੂ ? ਕਿਉਂ ਹਿੰਦੂ ਮੱਤ ਦੀ ਪ੍ਰਸੱਤਾ ਅਪਣਾ ਰਹੇ ਹੋ, ਮੈਂ ਤਾਂ ਕੋਈ ਧਾਰਮਿਕ ਅਥਾਰਟੀ ਨਹੀਂ, ਪਰ ਸਾਹਮਣੇ ਦੇਖ ਕੇ ਦੋ ਤੇ ਦੋ ਚਾਰ ਹੁੰਦੇ ਹਨ, ਮੰਨਦੀ ਹਾਂ, ਧਰਮ ਵਿਸ਼ਵਾਸ ਦਾ ਪ੍ਰਸਤਾਵ ਪ੍ਰਪੱਕ ਕਰਨ ਦੀ ਬੇਨਤੀ ਕਰਦੀ ਹਾਂ ਨਾ ਕਿ ਆਪਣੇ ਵਿਚਾਰ ਲਿਖ ਕੇ ਧਰਮ ਨੂੰ ਚੀਰ ਪਾੜ ਲਈ ਖੋਜੀਆਂ ਸਾਹਮਣੇ ਰੱਖ ਧਰੋ, ਇਕ ਵਿਚਾਰ ਮੈਨੂੰ ਮਿਲਿਆ ਹੈ ਕਿ ਗੁਰੂ ਨਾਨਕ ਦੇਵ ਜੀ ਬੇਦੀ ਨਹੀਂ ਮਹਿਤਾ ਸਨ, ਜੋ ਖੱਤਰੀਆਂ ਵਿੱਚ ਇਕ ਗੋਤ ਹੈ, ਬੇਦੀ ਤਾਂ ਜਿਮੇ ਜੱਟ ਆਖਦੇ ਹਾਂ ਤੇ ਫੇਰ ਵਿੱਚ ਪ੍ਰਸਿੱਧ ਤੇ ਛੋਟੇ ਛੋਟੇ ਕਬੀਲੇ ਹਨ ਮੈਂ ਨਹੀਂ ਆਖਦੀ, ਨਾ ਹੀ ਮੈਂ ਕੋਈ ਸ਼ਾਹਦੀ ਹੀ ਭਰਦੀ ਹਾਂ, ਸੋ ਬੜੀਆਂ ਵਿਚਾਰਾਂ ਸਾਹਮਣੇ ਆਉਣਗੀਆਂ, ਜਾਗ੍ਰਿਤੀ ਤੇ ਵੱਖਰੇ ਵੱਖਰੇ ਲੇਖਕ ਫੇਰ ਕੋਈ ਹੋਰ ਖੋਜਾਂ ਕਰਨ ਲੱਗ ਜਾਂਦੇ ਹਨ, ਸਮਾਂ ਕੇਵਲ 550 ਤੋਂ 350 ਤੱਕ ਕੋਈ ਹਜਾਰਾਂ ਦਾ ਨਹੀਂ, ਗੁਰੂ ਸਾਹਿਬਾਂ ਦੀਆਂ ਮੂਰਤਾਂ ਭੀ ਕਦੋਂ ਲਈਆਂ ਜਾਣਗੀਆਂ ਜੋ ਅੱਜ ਉਪਲਬਧ ਹਨ, ਸੱਚੀਆਂ ਨਹੀਂ ਨਾ ਹੀ ਪਹਿਰਾਵੇ ਹੀ ਅਸਲੀ ਹਨ, ਚਲੋ ਖੈਰ ਮੇਰਾ ਤਾਂ ਮੰਨਣਾ ਹੈ ਸਿੱਖ ਸਿਧਾਂਤ ਮੰਨੋ, ਵਿਸ਼ਲੇਸ਼ਣ ਲਾ ਲਾ ਧੰਨ ਕਮਾਉਣ ਤੋਂ ਹਟੋ, ਪ੍ਰਮਾਤਮਾਂ ਦੀ ਹੋਂਦ ਸਵੀਕਾਰੋ, ਭਲਾ ਇਸੇ ਵਿੱਚ ਹੈ, ਪੰਜਾਬ ਦੀ ਸਥਿਤੀ ਲਈ ਚਿੰਤਕ ਹਾਂ, ਉਥੇ ਤਾਂ ਬੱਸ ਨੌਜਵਾਨਾਂ ਨੂੰ ਸਿਰ ਚੜ੍ਹਾ ਕੇ ਗੈਂਗ ਲੈਂਡ ਦਾ ਪਸਾਰਾ ਕਰਕੇ ਅਸ਼ਾਂਤੀ ਫੈਲਣ ਦੇ ਅਜ਼ਾਰ ਹਨ, ਕਿਸੇ ਲਈ ਭੀ ਸਹਾਈ ਨਹੀਂ ਸਗੋਂ ਹਾਨੀਕਾਰਕ, ਪੁਰਾਣੇ ਸਮੇਂ ਨੂੰ ਸਾਹਮਣੇ ਰੱਖੋ ਫੇਰ ਪਛਤਾਉਣ ਦਾ ਕੋਈ ਲਾਭ ਨਹੀਂ ਹੋਣਾ, ਹੁਣ ਦੁਨੀਆਂ ਤੇ ਤਰਥੱਲੀ ਮਚੀ ਹੈ, ਪੰਜਾਬ ਆਪਣੀ ਜੰਗ ਲਈ ਬੈਠਾ ਹੈ, ਕੀ ਬੰਦੀ ਸਿੱਖ ਤੇ ਭੁੱਲਰ ਦੀ ਰਿਹਾਈ ਰਾਜ ਦਾ ਮੁੱਦਾ ਹੈ ? ਰੱਬਾ ਮਸੀਹਿਆਂ ਨੂੰ ਸਾਂਭ ਲੋਕ ਸੁਖੀ ਵੱਸਣ ।
ਬਲਵਿੰਦਰ ਕੌਰ ਚਾਹਲ ਸਾਊਥਾਲ