image caption:

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-'ਕਿਸ ਆਫ ਦ ਸਪਾਈਡਰ ਵੋਮੈਨ', ਫਿਲਮ ਵਿਚ ਬਰਾਜੀਲ ਦੀ ਜੇਲ ਵਿਚ ਕੈਦੀ ਵਜੋਂ ਨਿਭਾਈ ਯਾਦਗਾਰੀ ਭੂਮਿਕਾ ਲਈ ਆਸਕਰ ਪੁਰਸਕਾਰ ਵਿਜੇਤਾ ਵਿਲੀਅਮ ਹਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਨੇ 'ਬਰਾਡਕਾਸਟ ਨਿਊਜ਼' ਵਿਚ ਐਂਕਰ ਵਜੋਂ ਤੇ 'ਚਾਈਲਡਰਨ ਆਫ ਏ ਲੈਸਰ ਗੌਡ' ਨਾਟਕ ਵਿਚ ਯਾਦਗਾਰੀ ਭਮਿਕਾਵਾਂ ਨਿਭਾਈਆਂ। ਅਦਾਕਾਰ ਦੇ ਪੁੱਤਰ ਵਿਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਹਰਟ ਦੀ ਮੌਤ ਐਤਵਾਰ ਨੂੰ ਕੁੱਦਰਤੀ ਕਾਰਨਾਂ ਕਾਰਨ ਹੋਈ। ਉਹ ਪੋਰਟਲੈਂਡ,ਓਰਗੌਨ ਵਿਚ ਆਪਣੇ ਘਰ ਵਿੱਚ ਪਰਿਵਾਰ ਦੀ ਮੌਜੂਦਗੀ ਵਿਚ ਸਦਾ ਲਈ ਵਿਛੜ ਗਿਆ। 2018 ਵਿਚ ਹਰਟ ਨੂੰ ਟਰਮੀਨਲ ਪਰੌਸਟੇਟ ਕੈਂਸਰ ਹੋਇਆ ਸੀ ਜੋ ਹੱਡੀ ਵਿਚ ਫੈਲ ਗਿਆ ਸੀ। ਹਰਟ ਲੋਕਾਂ ਦਾ ਚਹੇਤਾ ਕਲਾਕਾਰ ਸੀ ਤੇ ਉਹ 1986,1987 ਤੇ 1988 ਵਿਚ ਲਗਾਤਾਰ 3 ਸਾਲ ਆਸਕਰ ਪੁਰਸਕਾਰ ਲਈ ਨਾਮਜ਼ਦ ਹੋਇਆ। ਉਹ 2005 ਵਿਚ ' ਏ ਹਿਸਟਰੀ ਆਫ ਵਾਇਲੈਂਸ' ਫਿਲਮ ਵਿਚ ਨਿਭਾਈ ਸਹਾਇਕ ਕਲਾਕਾਰ ਦੀ ਭੂਮਿਕਾ ਲਈ ਵੀ ਆਸਕਰ ਪੁਰਸਕਾਰ ਵਾਸਤੇ ਨਾਮਜ਼ਦ ਹੋਇਆ ਸੀ।